ਈਸਟਬੋਰਨ—ਭਾਰਤ ਦੇ ਜੀਵਨ ਨੇਦੂਚੇਝਿਯਨ ਤੇ ਮੈਟ ਰੇਡ ਨੇ ਮਿਲ ਕੇ ਅੱਜ ਇਥੇ ਏ. ਟੀ. ਪੀ. 250 ਐਗੋਨ ਕੌਮਾਂਤਰੀ ਟੂਰਨਾਮੈਂਟ ਦੇ ਸ਼ੁਰੂਆਤੀ ਦੌਰ 'ਚ ਮੌਜੂਦਾ ਫ੍ਰੈਂਚ ਓਪਨ ਚੈਂਪੀਅਨ ਰਿਆਨ ਹੈਰੀਸਨ ਤੇ ਮਾਈਕਲ ਵੀਨਸ ਨੂੰ ਹਰਾ ਕੇ ਬਾਹਰ ਦਾ ਰਸਤਾ ਦਿਖਾ ਦਿੱਤਾ। ਇਹ ਜੀਵਨ ਦੇ ਕਰੀਅਰ ਦੀਆਂ ਸਭ ਤੋਂ ਯਾਦਗਾਰ ਜਿੱਤਾਂ 'ਚੋਂ ਇਕ ਹੈ। ਗੈਰ-ਦਰਜਾ ਪ੍ਰਾਪਤ ਜੀਵਨ ਤੇ ਉਸ ਦੇ ਆਸਟ੍ਰੇਲੀਆਈ ਜੋੜੀਦਾਰ ਨੇ ਗ੍ਰਾਸਕੋਰਟ ਟੂਰਨਾਮੈਂਟ ਵਿਚ ਪੂਰੇ ਇਕ ਘੰਟੇ 'ਚ ਅਮਰੀਕਾ ਤੇ ਨਿਊਜ਼ੀਲੈਂਡ ਦੇ ਖਿਡਾਰੀਆਂ ਦੀ ਤੀਜਾ ਦਰਜਾ ਪ੍ਰਾਪਤ ਜੋੜੀ ਨੂੰ 6-3, 3-6, 10-7 ਨਾਲ ਹਰਾ ਦਿੱਤਾ। ਜੀਵਨ ਨੇ ਸਾਲ ਦੇ ਸ਼ੁਰੂ ਵਿਚ ਹਮਵਤਨ ਖਿਡਾਰੀ ਰੋਹਨ ਬੋਪੰਨਾ ਨਾਲ ਮਿਲ ਕੇ ਚੇਨਈ ਓਪਨ ਜਿੱਤਿਆ ਸੀ। ਉਸ ਨੇ ਅਜੇ ਤਕ ਮੇਜਰ ਟੂਰਨਾਮੈਂਟ ਵਿਚ ਆਪਣਾ ਆਗਾਜ਼ ਨਹੀਂ ਕੀਤਾ ਪਰ ਗ੍ਰੈਂਡ ਸਲੈਮ ਚੈਂਪੀਅਨ 'ਤੇ ਜਿੱਤ ਦਰਜ ਕਰ ਲਈ।
ਕੋਹਲੀ ਨੇ ਕੀਤਾ ਇਸ਼ਾਰਾ, ਤੀਜੇ ਵਨ ਡੇ 'ਚ ਡੇਬਿਊੂ ਕਰ ਸਕਦਾ ਹੈ ਇਹ ਬੱਲੇਬਾਜ਼
NEXT STORY