ਸਪੋਰਟਸ ਡੈਸਕ: ਮੁੰਬਈ ਇੰਡੀਅਨਜ਼ ਨੇ ਸੋਮਵਾਰ ਨੂੰ ਸਨਰਾਈਜ਼ਰਸ ਹੈਦਰਾਬਾਦ ਨੂੰ 7 ਵਿਕਟਾਂ ਨਾਲ ਹਰਾ ਕੇ ਸੀਜ਼ਨ ਦੀ ਆਪਣੀ ਚੌਥੀ ਜਿੱਤ ਤੋਂ ਬਾਅਦ ਆਈ.ਪੀ.ਐੱਲ. 2024 ਅੰਕ ਸੂਚੀ 'ਚ ਹੇਠਾਂ ਤੋਂ ਉੱਪਰ ਉਠ ਗਈ ਹੈ। ਐੱਮਆਈ ਹੁਣ ਤਾਲਿਕਾ ਵਿੱਚ ਨੌਵੇਂ ਸਥਾਨ 'ਤੇ ਹੈ, ਜਦਕਿ ਗੁਜਰਾਤ ਟਾਇਟਨਸ 10ਵੇਂ ਸਥਾਨ 'ਤੇ ਹੈ। ਸੀਜ਼ਨ ਦੀ ਪੰਜਵੀਂ ਹਾਰ ਦੇ ਬਾਵਜੂਦ ਹੈਦਰਾਬਾਦ ਚੌਥੇ ਸਥਾਨ 'ਤੇ ਹੈ।
ਐਤਵਾਰ ਨੂੰ ਕੋਲਕਾਤਾ ਨਾਈਟ ਰਾਈਡਰਜ਼ ਨੇ ਲਖਨਊ ਸੁਪਰ ਜਾਇੰਟਸ ਨੂੰ 98 ਦੌੜਾਂ ਨਾਲ ਹਰਾ ਕੇ ਰਾਜਸਥਾਨ ਰਾਇਲਜ਼ ਨੂੰ ਸਿਖਰ ਤੋਂ ਬਾਹਰ ਕਰ ਕੇ ਲੀਡ ਲੈ ਲਈ। ਇਸ ਤੋਂ ਪਹਿਲਾਂ ਚੇਨਈ ਸੁਪਰ ਕਿੰਗਜ਼ ਨੇ ਪੰਜਾਬ ਕਿੰਗਜ਼ ਨੂੰ ਹਰਾ ਕੇ ਅੰਕ ਸੂਚੀ ਵਿੱਚ ਤੀਜਾ ਸਥਾਨ ਹਾਸਲ ਕੀਤਾ ਸੀ। ਇਸ ਦੌਰਾਨ ਪੰਜਾਬ 8ਵੇਂ ਸਥਾਨ 'ਤੇ ਰਿਹਾ ਅਤੇ ਪਲੇਆਫ ਤੋਂ ਬਹੁਤ ਦੂਰ ਖਿਸਕ ਗਿਆ।
ਰਾਜਸਥਾਨ ਰਾਇਲਜ਼, ਕੋਲਕਾਤਾ ਨਾਈਟ ਰਾਈਡਰਜ਼, ਚੇਨਈ ਸੁਪਰ ਕਿੰਗਜ਼ ਅਤੇ ਸਨਰਾਈਜ਼ਰਸ ਹੈਦਰਾਬਾਦ ਉਹ ਚਾਰ ਟੀਮਾਂ ਹਨ ਜੋ ਇਸ ਸਮੇਂ ਚੋਟੀ ਦੇ ਚਾਰ ਵਿੱਚ ਹਨ। ਚੋਟੀ ਦੀਆਂ ਚਾਰ ਟੀਮਾਂ ਆਈਪੀਐੱਲ 2024 ਦੇ ਪਲੇਆਫ ਲਈ ਕੁਆਲੀਫਾਈ ਕਰਨਗੀਆਂ। ਚੋਟੀ ਦੀਆਂ ਦੋ ਟੀਮਾਂ ਪਹਿਲੇ ਕੁਆਲੀਫਾਇਰ ਵਿੱਚ ਖੇਡਣਗੀਆਂ ਅਤੇ ਜੇਤੂ ਸਿੱਧੇ ਫਾਈਨਲ ਵਿੱਚ ਪਹੁੰਚ ਜਾਵੇਗਾ। ਐਲੀਮੀਨੇਟਰ ਉਨ੍ਹਾਂ ਟੀਮਾਂ ਵਿਚਕਾਰ ਖੇਡਿਆ ਜਾਵੇਗਾ ਜੋ ਆਈਪੀਐੱਸ 2024 ਦੀ ਸਥਿਤੀ ਵਿੱਚ ਤੀਜੇ ਅਤੇ ਚੌਥੇ ਸਥਾਨ 'ਤੇ ਹਨ। ਐਲੀਮੀਨੇਟਰ ਦੀ ਜੇਤੂ ਟੀਮ ਕੁਆਲੀਫਾਇਰ 1 ਦੀ ਹਾਰਨ ਵਾਲੀ ਟੀਮ ਨਾਲ ਭਿੜੇਗੀ। ਕੁਆਲੀਫਾਇਰ 2 ਦਾ ਜੇਤੂ ਫਾਈਨਲ ਵਿੱਚ ਪ੍ਰਵੇਸ਼ ਕਰੇਗਾ, ਜੋ ਕਿ 26 ਮਈ ਨੂੰ ਹੋਵੇਗਾ।
ਆਰੇਂਜ ਕੈਪ
ਵਿਰਾਟ ਕੋਹਲੀ ਇੱਕ ਵਾਰ ਫਿਰ ਆਰੇਂਜ ਕੈਪ ਹਾਸਲ ਕਰਨ ਵਿੱਚ ਸਫਲ ਰਹੇ ਹਨ। ਉਨ੍ਹਾਂ ਨੇ 11 ਮੈਚਾਂ ਵਿੱਚ 67.75 ਦੀ ਔਸਤ ਨਾਲ 542 ਦੌੜਾਂ ਬਣਾਈਆਂ ਹਨ ਜਿਸ ਵਿੱਚ ਇੱਕ ਸੈਂਕੜਾ ਅਤੇ 4 ਅਰਧ ਸੈਂਕੜੇ ਸ਼ਾਮਲ ਹਨ।
ਪਰਪਲ ਕੈਪ
ਜਸਪ੍ਰੀਤ ਬੁਮਰਾਹ ਦੇ ਕੋਲ 12 ਮੈਚਾਂ ਵਿੱਚ 18 ਵਿਕਟਾਂ ਲੈ ਕੇ ਪਰਪਲ ਕੈਪ ਹੈ। ਉਨ੍ਹਾਂ ਨੇ ਇਹ ਵਿਕਟਾਂ 6.20 ਦੀ ਇਕਾਨਮੀ ਰੇਟ ਨਾਲ ਲਈਆਂ ਹਨ ਜਿਸ ਵਿਚ ਉਸ ਦਾ ਸਰਵੋਤਮ 21/5 ਹੈ।
ਬੁਮਰਾਹ ਨੂੰ ਆਰਾਮ ਦੇਣ 'ਤੇ ਬੋਲੇ ਕੋਚ ਪੋਲਾਰਡ, ਜਾਣੋ ਉਹ ਭਵਿੱਖ ਦੇ ਮੈਚਾਂ 'ਚ ਖੇਡਣਗੇ ਜਾਂ ਨਹੀਂ
NEXT STORY