ਮੁੰਬਈ— ਵਿਦੇਸ਼ੀ ਨਿਵੇਸ਼ਕਾਂ ਦੇ ਲਗਾਤਾਰ ਪੂੰਜੀ ਨਿਵੇਸ਼ ਦੇ ਮੱਦੇਨਜ਼ਰ ਸ਼ੇਅਰ ਬਾਜ਼ਾਰ 'ਚ ਮੰਗਲਵਾਰ ਨੂੰ ਤੇਜ਼ੀ ਦਾ ਰੁਖ਼ ਰਿਹਾ। ਸੈਂਸੈਕਸ 506 ਅੰਕ ਦੀ ਤੇਜ਼ੀ ਨਾਲ ਨਵੇਂ ਉੱਚ ਪੱਧਰ 'ਤੇ ਬੰਦ ਹੋਇਆ, ਜਦੋਂ ਕਿ ਨਿਫਟੀ 13,100 ਤੋਂ ਪਾਰ ਨਿਕਲ ਗਿਆ।
ਬੀ. ਐੱਸ. ਈ. ਸੈਂਸੈਕਸ 505.72 ਅੰਕ ਯਾਨੀ 1.15 ਫ਼ੀਸਦੀ ਵੱਧ ਕੇ 44,655.44 ਦੇ ਪੱਧਰ 'ਤੇ ਅਤੇ ਨਿਫਟੀ 140.10 ਅੰਕ ਯਾਨੀ 1.08 ਫ਼ੀਸਦੀ ਦੀ ਬੜ੍ਹਤ ਨਾਲ 13,109.05 ਦੇ ਪੱਧਰ 'ਤੇ ਬੰਦ ਹੋਇਆ।
ਸੈਂਸੈਕਸ 'ਚ ਸ਼ਾਮਲ ਕੰਪਨੀਆਂ 'ਚ ਸਨ ਫਾਰਮਾ ਦਾ ਸ਼ੇਅਰ ਸਭ ਤੋਂ ਜ਼ਿਆਦਾ ਲਾਭ 'ਚ ਰਿਹਾ। ਇਹ ਪੰਜ ਫ਼ੀਸਦੀ ਚੜ੍ਹ ਕੇ ਬੰਦ ਹੋਇਆ। ਇਸ ਤੋਂ ਇਲਾਵਾ ਇੰਡਸਇੰਡ ਬੈਂਕ, ਟੈੱਕ ਮਹਿੰਦਰਾ, ਓ. ਐੱਨ. ਜੀ. ਸੀ., ਭਾਰਤੀ ਏਅਰਟੈੱਲ, ਇੰਫੋਸਿਸ, ਆਈ. ਸੀ. ਆਈ. ਸੀ. ਆਈ. ਬੈਂਕ ਅਤੇ ਬਜਾਜ ਆਟੋ ਵੀ ਤੇਜ਼ੀ 'ਚ ਰਹੇ। ਦੂਜੇ ਪਾਸੇ ਕੋਟਕ ਬੈਂਕ, ਨੈਸਲੇ ਇੰਡੀਆ, ਟਾਈਟਨ, ਬਜਾਜ ਫਾਈਨੈਂਸ, ਐੱਚ. ਡੀ. ਐੱਫ. ਸੀ. ਬੈਂਕ ਅਤੇ ਐੱਨ. ਟੀ. ਪੀ. ਸੀ. ਦੇ ਸ਼ੇਅਰਾਂ 'ਚ ਗਿਰਾਵਟ ਆਈ। ਸ਼ੁਰੂਆਤੀ ਅੰਕੜਿਆਂ ਅਨੁਸਾਰ, ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ ਨੇ ਸ਼ੁੱਕਰਵਾਰ ਨੂੰ 7,712.98 ਕਰੋੜ ਰੁਪਏ ਦੇ ਸ਼ੇਅਰ ਖਰੀਦੇ ਸਨ। ਇਸ ਤੋਂ ਇਲਾਵਾ, ਸ਼ੰਘਾਈ, ਟੋਕਿਓ, ਹਾਂਗਕਾਂਗ ਅਤੇ ਸੋਲ ਦੇ ਬਾਜ਼ਾਰ ਵੀ ਵਾਧੇ ਨਾਲ ਬੰਦ ਹੋਏ। ਇਸ ਦੌਰਾਨ, ਬ੍ਰੈਂਟ ਕੱਚਾ ਤੇਲ 0.10 ਫ਼ੀਸਦੀ ਦੀ ਗਿਰਾਵਟ ਨਾਲ 47.83 ਡਾਲਰ ਪ੍ਰਤੀ ਬੈਰਲ 'ਤੇ ਕਾਰੋਬਾਰ ਕਰ ਰਿਹਾ ਸੀ।
ਭਾਰਤੀ ਕਰੰਸੀ 'ਚ 37 ਪੈਸੇ ਦਾ ਉਛਾਲ, ਡਾਲਰ ਦਾ ਇੰਨਾ ਰਿਹੈ ਮੁੱਲ
NEXT STORY