ਤਰਨਤਾਰਨ (ਰਮਨ) : ਲੜਕੀ ਨੂੰ ਵਿਦੇਸ਼ ਭੇਜਣ ਦੇ ਨਾਮ ਉਪਰ 13 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਸਿਟੀ ਤਰਨਤਾਰਨ ਦੀ ਪੁਲਸ ਨੇ ਪਿਓ-ਪੁੱਤਰ ਨੂੰ ਨਾਮਜ਼ਦ ਕਰਦੇ ਹੋਏ ਗ੍ਰਿਫਤਾਰੀ ਦੀ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ। ਰਕੇਸ਼ ਕੁਮਾਰ ਪੁੱਤਰ ਸੁਰਿੰਦਰ ਕੁਮਾਰ ਵਾਸੀ ਬੋਹੜੀ ਚੌਕ ਗਲੀ ਨਹਿਰੂ ਗੇਟ ਵਾਲੀ ਤਰਨਤਾਰਨ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਸਨੇ ਆਪਣੀ ਬੇਟੀ ਹੀਨਾ ਵਰਮਾ ਨੂੰ ਕੈਨੇਡਾ ਭੇਜਣ ਦੇ ਨਾਮ ਉਪਰ ਮਨਮੋਹਨ ਕੁਮਾਰ ਅਤੇ ਪਵਨ ਕੁਮਾਰ ਗੁਪਤਾ ਨਿਵਾਸੀ ਤਰਨਤਾਰਨ ਨੂੰ 13 ਲੱਖ ਰੁਪਏ ਦੀ ਰਕਮ ਦਿੱਤੀ ਸੀ ਪ੍ਰੰਤੂ ਇਸ ਰਕਮ ਨੂੰ ਵਸੂਲ ਕਰਨ ਤੋਂ ਬਾਅਦ ਉਕਤ ਦੋਵਾਂ ਵਿਅਕਤੀਆਂ ਵੱਲੋਂ ਨਾ ਤਾਂ ਉਸ ਦੀ ਬੇਟੀ ਨੂੰ ਕੈਨੇਡਾ ਭੇਜਿਆ ਗਿਆ ਅਤੇ ਨਾ ਹੀ ਉਸਦੀ ਰਕਮ ਨੂੰ ਵਾਪਸ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ ਸਿਟੀ ਤਰਨਤਾਰਨ ਕਮਲਮੀਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿਚ ਰਕੇਸ਼ ਕੁਮਾਰ ਦੇ ਬਿਆਨਾਂ ਹੇਠ ਮਨਮੋਹਨ ਕੁਮਾਰ ਗੁਪਤਾ ਪੁੱਤਰ ਪਵਨ ਕੁਮਾਰ ਗੁਪਤਾ ਅਤੇ ਪਵਨ ਕੁਮਾਰ ਗੁਪਤਾ ਵਾਸੀ ਗੁਰੂ ਅਮਰਦਾਸ ਐਵੀਨਿਊ ਨੇੜੇ ਮਾਤਾ ਕੌਲਾਂ ਦੇਵੀ ਮੰਦਰ ਤਰਨਤਾਰਨ ਦੇ ਖ਼ਿਲਾਫ ਪਰਚਾ ਦਰਜ ਕਰਦੇ ਹੋਏ ਗ੍ਰਿਫਤਾਰੀ ਦੀ ਅਗਲੇਰੀ ਕਾਰਵਾਈ ਏ.ਐੱਸ.ਆਈ ਚਰਨਜੀਤ ਸਿੰਘ ਵੱਲੋਂ ਸ਼ੁਰੂ ਕਰ ਦਿੱਤੀ ਹੈ।
ਨੌਜਵਾਨ ਪਾਸੋਂ ਲੁਟੇਰਿਆਂ ਖੋਹਿਆ ਆਈਫੋਨ ਅਤੇ ਮੋਟਰਸਾਈਕਲ
NEXT STORY