ਜਲੰਧਰ- ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ Xiaomi ਨੇ 19 ਜਨਵਰੀ ਨੂੰ ਭਾਰਤ 'ਚ ਨਵਾਂ Redmi Note 4 ਲਾਂਚ ਕਰ ਦਿੱਤਾ ਹੈ। ਇਸ ਫੋਨ ਨੂੰ ਕੰਪਨੀ ਦੇ ਮੌਜੂਦਾ Redmi Note 3 ਦਾ ਅਪਗ੍ਰੇਡ ਵਰਜ਼ਨ ਕਹੀਏ ਤਾਂ ਗਲਤ ਨਹੀਂ ਹੋਵੇਗਾ। Xiaomi Redmi Note 4 ਕਾਫ਼ੀ ਸਟਾਈਲਿਸ਼ ਹੈਂਡਸੈੱਟ ਹੈ। ਕੰਪਨੀ ਨੇ ਇਸ ਫੋਨ 'ਚ ਪ੍ਰੀਮਿਅਮ ਮੇਟਲ ਬਾਡੀ ਦਿੱਤੀ ਹੈ। ਇਹ ਗੋਲਡ, ਡਾਰਕ ਗਰੇ ਅਤੇ ਮੇਟਲ ਬਲੈਕ ਕਲਰਸ ਵੇਰਿਅੰਟ 'ਚ ਉਪਲੱਬਧ ਹੋਵੇਗਾ।
ਡਿਸਪਲੇ ਅਤੇ ਰੈਜ਼ੋਲਿਊਸ਼ਨ :
Redmi Note 4 'ਚ ਪੁਰਾਣੇ ਵੇਰਿਅੰਟ ਦੀ ਤਰ੍ਹਾਂ 5.5- inch ਦੀ iPS LED ਡਿਸਪਲੇ ਸਕ੍ਰੀਨ ਦਿੱਤੀ ਗਈ ਹੈ। ਜੋ ਫੁੱਲ HD (1920x1080) ਰੈਜ਼ੋਲਿਊਸ਼ਨ ਨੂੰ ਸਪੋਰਟ ਕਰਦੀ ਹੈ। ਇਸ 'ਚ 2.5D ਕਰਵਡ ਗਲਾਸ ਮੌਜੂਦ ਹੈ, ਜਿਸ ਦੇ ਨਾਲ ਸਕ੍ਰੀਨ ਜ਼ਿਆਦਾ ਸਟਾਈਲਿਸ਼ ਨਜ਼ਰ ਆਉਂਦੀ ਹੈ। ਇਸ ਤੋਂ ਨਾਲ, ਇਸ ਦੀ ਪਿਕਸਲ 'ਤੇ ਇੰਚ ਡੇਂਸਿਟੀ 401ppi ਕੀਤੀ ਹੈ, ਜੋ ਪੁਰਾਣੇ ਵੇਰਿਅੰਟ ਨਾਲ ਜ਼ਿਆਦਾ ਬਿਹਤਰ ਹੈ।
ਪ੍ਰੋਸੈਸਰ :
ਇਸ ਫੋਨ 'ਚ ਕਵਾਲਕਾਮ ਦਾ ਨਵਾਂ ਚਿਪਸੈੱਟ Snapdragon 625 ਦਿੱਤਾ ਗਿਆ ਹੈ। ਪਰ ਪਹਿਲੀ ਵਾਰ Snapdragon 625 ਚਿਪਸੈੱਟ ਇਸ ਹੈਂਡਸੈੱਟ ਦੇ ਨਾਲ ਡੈਬੀਯੂ ਵੀ ਕਰ ਰਿਹਾ ਹੈ। ਪ੍ਰੋਸੈਸਰ ਦੀ ਗੱਲ ਕੀਤੀ ਜਾਵੇ ਤਾਂ ਇਸ 'ਚ ਆਕਟਾ-ਕੋਰ light Cortex 153 ਮੌਜੂਦ ਹੈ, ਜੋ 2.0GHz ਦੀ ਸਪੀਡ 'ਤੇ ਕੰਮ ਕਰਦਾ ਹੈ। ਇਸ ਪ੍ਰੋਸੈਸਰ 'ਚ 14nm ਟੈਕਨਾਲੋਜੀ ਦਾ ਇਸਤੇਮਾਲ ਕੀਤਾ ਗਿਆ ਹੈ।
ਮੈਮਰੀ ਅਤੇ ਕੀਮਤ : ਇਸ ਫੋਨ ਨੂੰ 3 ਵੇਰਿਅੰਟਸ 'ਚ ਪੇਸ਼ ਕੀਤਾ ਗਿਆ ਹੈ ਜਿਸ ਚੋਂ 2 ਜੀ. ਬੀ ਰੈਮ ਜਾਂ 32 ਜੀ. ਬੀ ਇੰਟਰਨਲ ਸਟੋਰੇਜ ਵੇਰਿਅੰਟ ਦੀ ਕੀਮਤ 9,999 ਰੁਪਏ, 3 ਜੀ. ਬੀ ਰੈਮ ਜਾਂ 32 ਜੀ. ਬੀ ਇੰਟਰਨਲ ਸਟੋਰੇਜ ਵੇਰਿਅੰਟ ਦੀ ਕੀਮਤ 10,999 ਰੁਪਏ ਅਤੇ 4 ਜੀ. ਬੀ ਰੈਮ ਜਾਂ 64 ਜੀ. ਬੀ ਇੰਟਰਨਲ ਸਟੋਰੇਜ਼ ਵੇਰਿਅੰਟ ਦੀ ਕੀਮਤ 12,999 ਰੁਪਏ ਰੱਖੀ ਗਈ ਹੈ। ਇਹ ਸਮਾਰਟਫੋਨ ਯੂਜ਼ਰ ਫਲਿੱਪਕਾਰਟ ਤੋਂ ਖਰੀਦ ਸਕਣਗੇ ਅਤੇ ਇਨ੍ਹਾਂ ਦੀ ਪਹਿਲੀ ਸੇਲ 23 ਜਨਵਰੀ ਨੂੰ ਸ਼ੁਰੂ ਹੋਵੇਗੀ।
ਆਪ੍ਰੇਟਿੰਗ ਸਿਸਟਮ :
Xiaomi ਨੇ ਇਸ ਸਮਾਰਟਫੋਨ 'ਚ MIUI 8 'ਤੇ ਬੇਸਡ ਐਂਡਇਡ 6.0.1 ਮਾਰਸ਼ਮੈਲੋ ਆਪ੍ਰੇਟਿੰਗ ਸਿਸਟਮ ਦਿੱਤਾ ਹੈ। ਹਾਲਾਂਕਿ, ਕੰਪਨੀ ਨੇ ਕਿਹਾ ਹੈ ਕਿ ਜਲਦੀ ਹੀ ਇਸ 'ਚ ਐਂਡ੍ਰਾਇਡ 7.0 ਨਾਗਟ ਦਾ ਅਪਡੇਟ ਵੀ ਮਿਲੇਗਾ।
ਕੈਮਰਾ :
ਫੋਨ 'ਚ 13 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ। ਜਿਸ ਦਾ ਅਪਰਚਰ f/2.0 ਹੈ। ਨਾਲ ਹੀ, ਇਸ 'ਚ ਡਿਊਲਰ ਕਲਰ LED ਫਲੈਸ਼ ਵੀ ਮੌਜੂਦ ਹੈ। ਮਤਲਬ ਲਓ ਲਾਈਟ ਜਾਂ ਹਨ੍ਹੇਰੇ 'ਚ ਇਸ ਤੋਂ ਬਿਹਤਰੀਨ ਫੋਟੋਗ੍ਰਾਫੀ ਕੀਤੀ ਜਾ ਸਕਦੀ ਹੈ। ਇਹ ਫੁੱਲ HD ਵੀਡੀਓ ਰਿਕਾਰਡਿੰਗ ਨੂੰ ਸਪੋਰਟ ਕਰਦਾ ਹੈ। ਦੂਜੀ ਪਾਸੇ, ਫ੍ਰੰਟ ਕੈਮਰੇ ਦੀ ਗੱਲ ਕਰੀਏ ਤਾਂ ਇਹ 5 ਮੈਗਾਪਿਕਸਲ ਦਾ ਹੈ। ਇਹ 85 ਡਿਗਰੀ ਦੇ ਐਂਗਲ ਨੂੰ ਕਵਰ ਕਰਦਾ ਹੈ।
ਬੈਟਰੀ :
Redmi Note 4 'ਚ ਕੰਪਨੀ ਨੇ 4100mAh ਦੀ ਬੈਟਰੀ ਦਿੱਤੀ ਹੈ। ਕਹਿਣ ਨੂੰ ਤਾਂ ਇਹ ਪੁਰਾਣੇ ਵੇਰਿਅੰਟ Redmi Note 3 ਦੀ 4050mAh ਬੈਟਰੀ ਦੀ ਤੁਲਨਾ 'ਚ ਸਿਰਫ 50m1h ਹੀ ਜ਼ਿਆਦਾ ਹੈ, ਪਰ ਇਹ ਜ਼ਿਆਦਾ ਹਾਈਟੈੱਕ ਹੈ। ਕੰਪਨੀ ਨੇ ਇਸ ਦੀ ਬੈਟਰੀ ਬਣਾਉਣ 'ਚ ਖਾਸ ਟੈਕਨਾਲੋਜੀ ਦਾ ਇਸਤੇਮਾਲ ਕੀਤਾ ਹੈ ਜਿਸ ਦੇ ਚੱਲਾਉਂਦੇ ਇਸ ਨੂੰ 5V/21 'ਤੇ ਚਾਰਜ ਕੀਤਾ ਜਾ ਸਕਦਾ ਹੈ। ਨਾਲ ਹੀ, ਇਹ ਫਾਸਟ ਚਾਰਜਿੰਗ ਨੂੰ ਸਪੋਰਟ ਕਰਦਾ ਹੈ।
ਖੁਸ਼ਖਬਰੀ : 31 ਮਾਰਚ ਤੋਂ ਬਾਅਦ ਵੀ ਜਾਰੀ ਰਹਿ ਸਕਦੀ ਹੈ Jio ਦੀ ਫ੍ਰੀ ਸਰਵਿਸ
NEXT STORY