ਜਲੰਧਰ : ਐਪਲ ਹਰ ਸਾਲ ਸਿਤੰਬਰ 'ਚ ਆਈਫੋਨ ਦਾ ਲਾਂਚ ਈਵੈਂਟ ਰੱਖਦਾ ਹੈ ਪਰ ਆਈਫੋਨ 7 ਲਈ ਅਜੇ ਤੱਕ ਕੋਈ ਆਧਿਕਾਰਕ ਘੋਸ਼ਣਾ ਨਹੀਂ ਕੀਤੀ ਗਈ ਹੈ। ਹਾਲਾਂਕਿ ਇਕ ਨਵੀਂ ਲੀਕ ਰਿਪੋਰਟ ਦੇ ਮੁਤਾਬਕ ਆਈਫੋਨ 7 ਨੂੰ ਸਿਤੰਬਰ ਦੇ ਤੀਸਰੇ ਹਫ਼ਤੇ 'ਚ ਲਾਂਚ ਕੀਤਾ ਜਾ ਸਕਦਾ ਹੈ ਅਤੇ ਵਿਸ਼ੇਸ਼ ਰੂਪ ਨਾਲ ਸਿਤੰਬਰ 12 ਨੂੰ ਲਾਂਚ ਹੋਵੇਗਾ। ਇਸ ਗਲ ਦੀ ਜਾਣਕਾਰੀ ਇਵਾਨ ਬਲਾਸ ਦੁਆਰਾ ਸਾਹਮਣੇ ਆਈ ਹੈ ਜਿਨ੍ਹਾਂ ਨੇ ਪਿਛਲੀ ਵਾਰ ਆਈਫੋਨ 6ਐੱਸ ਅਤੇ ਆਈਫੋਨ 6ਐੱਸ ਪਲਸ ਦੇ ਬਾਰੇ 'ਚ ਜਾਣਕਾਰੀ ਦਿੰਦੇ ਹੋਏ ਕਿਹਾ ਸੀ ਕਿ ਇਸ ਨੂੰ 9 ਸਿਤੰਬਰ ਨੂੰ ਲਾਂਚ ਕੀਤਾ ਜਾਵੇਗਾ।
ਅਜਿਹਾ ਮੰਨਿਆ ਜਾ ਰਿਹਾ ਹੈ ਕਿ ਆਈਫੋਨ 7 ਤਿੰਨ ਵੇਰਿਅੰਟਸ 'ਚ ਲਾਂਚ ਹੋਵੇਗਾ ਜਿਸ 'ਚ ਆਈਫੋਨ 7, ਆਈਫੋਨ 7 ਪਲਸ ਅਤੇ ਆਈਫੋਨ 7 ਪ੍ਰੋ ਵਰਜਨ ਹੋਵੇਗਾ। ਹਾਲਾਂਕਿ ਕੁਝ ਰਿਪੋਰਟਸ 'ਚ ਇਸ ਗੱਲ ਦਾ ਵੀ ਦਾਅਵਾ ਕੀਤਾ ਗਿਆ ਹੈ ਕਿ ਆਈਫੋਨ 7 ਦੋ ਵੇਰਿਅੰਟਸ 'ਚ ਲਾਂਚ ਹੋਵੇਗਾ। ਇਸ ਤੋਂ ਇਲਾਵਾ ਸ਼ੁਰੂਆਤੀ ਵੇਰਿਅੰਟ 'ਚ 16 ਜੀ. ਬੀ ਦੀ ਜਗ੍ਹਾ 32 ਜੀ. ਬੀ ਵੇਰਿਅੰਟ 'ਚ ਲਾਂਚ ਹੋਵੇਗਾ।
ਹੋਰ ਫੀਚਰਸ ਦੇ ਬਾਰੇ 'ਚ ਤਾਂ ਜਾਣਕਾਰੀ ਨਹੀਂ ਹੈ ਪਰ ਆਈਫੋਨ 7 'ਚ ਨਵਾਂ ਡੂਅਲ ਕੈਮਰਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਜ਼ਿਆਦਾ ਰੈਮ (3 ਜੀ.ਬੀ), ਨਵਾਂ ਚਿਪਸੈੱਟ(ਐਪਲ ਏ10), ਨਵਾਂ ਗਰਾਫਿਕਸ ਕਾਰਡ ਦੇਖਣ ਨੂੰ ਮਿਲ ਸਕਦਾ ਹੈ।
ਚੀਨ ਨੇ ਬਣਾਇਆ ਦੁਨੀਆ ਦਾ ਸਭ ਤੋਂ ਵੱਡਾ ਐਂਫੀਬੀਅਸ ਏਅਰਕ੍ਰਾਫਟ
NEXT STORY