ਜਲੰਧਰ - ਸੈਮਸੰਗ ਦੁਆਰਾ ਕੁੱਝ ਸਮਾਂ ਪਹਿਲਾਂ ਲਾਂਚ ਕੀਤੇ ਗਏ ਦੋ ਨਵੇਂ ਫਲੈਗਸ਼ਿਪ ਸਮਾਰਟਫੋਨ ਗਲੈਕਸੀ ਐੱਸ8 (Galaxy S8) ਅਤੇ ਗਲੈਕਸੀ ਐੱਸ 8 ਪਲਸ (Galaxy S8+) ਨੂੰ ਲੈ ਕੇ ਹੁਣ ਕੁਝ ਯੂਜ਼ਰਸ ਵਲੋਂ ਸ਼ਿਕਾਇਤਾਂ ਕੀਤੀਆਂ ਗਈਆਂ ਹਨ। ਸਾਹਮਣੇ ਆਈ ਰਿਪੋਰਟ ਮੁਤਾਬਕ ਯੂਜ਼ਰਸ ਨੇ Galaxy S8 'ਚ ਡਿਸਪਲੇ 'ਤੇ ਰੈੱਡ ਟਿੰਟ ਦੀ ਸਮੱਸਿਆ ਵਾਇਰਲੈੱਸ ਚਾਰਜਿੰਗ ਅਤੇ ਰਿਸਟਾਰਟ ਸਮੱਸਿਆਵਾਂ ਵੇਖੀਆਂ ਗਈਆਂ ਹਨ। ਜਿਸ ਤੋਂ ਬਾਅਦ ਸੈਮਸੰਗ ਨੇ ਇਸ ਸਮੱਸਿਆ 'ਤੇ ਸਫਾਈ ਦਿੰਦੇ ਹੋਏ ਕਿਹਾ ਕਿ ਇਸ ਨੂੰ ਡਿਵਾਇਸ ਦੇ ਅੰਦਰ ਹੀ ਠੀਕ ਕੀਤਾ ਜਾ ਸਕਦਾ ਹੈ ਜੋ ਕਿ ਅਸਫਲ ਰਿਹਾ। ਬਾਅਦ 'ਚ ਕੰਪਨੀ ਨੇ ਅਪਡੇਟ ਵੀ ਜਾਰੀ ਕੀਤਾ ਪਰ ਰੈੱਡ ਟਿੰਟੀ ਦੀ ਸਮੱਸਿਆ ਅਜੇ ਵੀ ਬਣੀ ਹੋਈ ਹੈ
ਉਥੇ ਹੀ ਹੁਣ ਫੋਨਅਰੀਨਾ 'ਤੇ ਦਿੱਤੀ ਗਈ ਜਾਣਕਾਰੀ ਮਤਾਬਕ Galaxy S8 ਦੇ ਇਕ ਯੂਜ਼ਰ ਦਾ ਕਹਿਣਾ ਹੈ ਕਿ ਅਪਡੇਟ ਅਤੇ ਇੰਸਟਾਲਿੰਗ ਤੋਂ ਬਾਅਦ ਵੀ ਰੈੱਡ ਟੀਂਟ ਦੀ ਸਮੱਸਿਆ ਅਜੇ ਵੀ ਬਰਕਰਾਰ ਹੈ ਯੂਜ਼ਰ ਨੇ ਕੰਪਨੀ ਨੇ 7alaxy S8 ਦੇ ਬਦਲੇ ਆਪਣਾ ਪੂਰਾ ਰਿਫੰਡ ਵਾਪਸ ਮੰਗਿਆ ਹੈ। ਸੈਮਸੰਗ ਵੀ Galaxy S8 ਦੀ ਵਾਪਸੀ 'ਤੇ ਪੂਰੇ ਪੈਸੇ ਵਾਪਸ ਕਰਨ ਲਈ ਤਿਆਰ ਹੈ ਅਤੇ ਨਾਲ ਹੀ ਕੰਪਨੀ ਨੇ ਯੂਜਰ ਨੂੰ ਵੀ-ਆਰ ਹੈੱਡਸੈੱਟ ਆਪਣੇ ਕੋਲ ਰੱਖਣ ਦੀ ਵੀ ਇਜਾਜਤ ਦੇ ਦਿੱਤੀ ਹੈ ਜੋ ਕਿ ਇਸ ਸਮਾਰਟਫੋਨ ਦੀ ਪ੍ਰੀ-ਬੁਕਿੰਗ 'ਤੇ ਯੂਜ਼ਰਸ ਨੂੰ ਮੁਫਤ ਦਿੱਤਾ ਗਿਆ ਸੀ। ਮੰਨਿਆ ਜਾ ਰਿਹਾ ਹੈ ਕਿ Galaxy S8 ਲਈ ਕੰਪਨੀ ਨੇ ਨਵੀਂ ਰਿਟਰਨ ਪਾਲਿਸੀ ਲਾਗੂ ਕੀਤੀ ਹੈ।
Windows 10 ਦੇ ਗਲੋਬਲੀ ਐਕਟਿਵ ਯੂਜ਼ਰਸ ਦੀ ਗਿਣਤੀ 300 million ਤੋਂ ਜ਼ਿਆਦਾ : ਮਾਈਕ੍ਰੋਸਾਫਟ
NEXT STORY