ਜਲੰਧਰ- ਮਾਈਕ੍ਰੋਸਾਫਟ ਦੀ ਵਿੰਡੋਜ਼ 10 ਆਪ੍ਰੇਟਿੰਗ ਸਿਸਟਮ ਹੁਣ ਤੱਕ ਦਾ ਸਭ ਤੋਂ ਤੇਜੀ ਨਾਲ ਯੂਜ਼ਰਸ ਦੁਆਰਾ ਇਸਤੇਮਾਲ ਕੀਤਾ ਪ੍ਰੋਡਕਟ ਹੈ। ਇੰਸਟਾਲ ਬੇਸ ਦੇ ਨਾਲ ਵਿੰਡੋਜ਼ 10 ਆਪ੍ਰੇਟਿੰਗ ਸਿਸਟਮ ਦੇ ਦੁਨੀਆ ਭਰ 'ਚ 400 ਮਿਲੀਅਨ ਤੋਂ ਜ਼ਿਆਦਾ ਐਕਟਿਵ ਯੂਜ਼ਰਸ ਹਨ। ਕੁੱਲ ਯੂਜ਼ਰਸ ਆਧਾਰ 'ਚ ਇਸ ਆਪ੍ਰੇਟਿੰਗ ਸਿਸਟਮ ਦਾ ਇਸਤੇਮਾਲ ਲਗਭਗ 300 ਮਿਲੀਅਨ ਯੂਜ਼ਰਸ ਦੁਆਰਾ ਘੱਟ ਤੋਂ ਘੱਟ ਸਾਡੇ ਤਿੰਨ ਘੰਟੇ ਤੱਕ ਕੀਤਾ ਜਾਂਦਾ ਹੈ।
ਬਲੂਮਬਰਗ ਟੈੱਕ (via MSPoweruser) ਦੇ ਨਾਲ ਇੱਕ ਇੰਟਰਵਿਊ 'ਚ ਮਾਈਕ੍ਰੋਸਾਫਟ ਦੇ ਯੂਸੁਫ ਮੇਂਹਦੀ ਨੇ ਇਸ ਆਕੜੇ ਦੇ ਬਾਰੇ 'ਚ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ 'ਵਿੰਡੋਜ਼ 10 ਕਾਫ਼ੀ ਚੰਗਾ ਕਰ ਰਿਹਾ ਹੈ। ਕਈ ਮਹੀਨਿਆਂ ਦੀ ਰਿਪੋਰਟ ਦੇਖਣ ਤੋਂ ਬਾਅਦ ਸਾਡੇ ਕੋਲ 400 ਮਿਲੀਅਨ ਮਾਸਿਕ ਐਕਟਿਵ ਯੂਜਰਸ ਹਨ। ਉਥੇ ਹੀ 300 ਮਿਲੀਅਨ ਤੋਂ ਜ਼ਿਆਦਾ ਯੂਜ਼ਰਸ ਦੁਆਰਾ ਇਸ ਨੂੰ ਹਰ ਇਕ ਦਿਨ ਸਾਡੇ ਤਿੰਨ ਘੰਟੇ ਇਸਤੇਮਾਲ ਕੀਤਾ ਜਾਂਦਾ ਹੈ। ਅਸੀਂ ਵੇਖਿਆ ਕਿ ਇਸ ਨੂੰ ਕਾਫ਼ੀ ਤੇਜ਼ੀ ਨਾਲ ਅਪਨਾਇਆ ਗਿਆ ਹੈ ਅਤੇ ਇਸ 'ਤੇ ਵੱਡੀ ਤਰੱਕੀ ਵੇਖੀ ਜਾ ਰਹੀ ਹੈ। '
Whatsapp ਨੂੰ ਟੱਕਰ ਦੇਵੇਗੀ Google ਦੀ Allo ਐਪ, ਸ਼ਾਮਿਲ ਕੀਤੇ ਇਹ ਖਾਸ ਫੀਚਰਸ
NEXT STORY