ਖੰਨਾ (ਬਿਪਨ): ਖੰਨਾ ਜੀ.ਟੀ. ਰੋਡ ’ਤੇ ਸੜਕ ਨਿਰਮਾਣ ਦੌਰਾਨ ਖਰਾਬ ਸੜਕ ਕਾਰਨ ਇਕ ਹਾਦਸਾ ਵਾਪਰ ਗਿਆ। ਇਸ ਦੌਰਾਨ ਇਕ ਆਈ-20 ਕਾਰ ਦੋ ਟਰੱਕਾਂ ਵਿਚਕਾਰ ਆ ਗਈ। ਹਾਦਸੇ ਵਿਚ ਕਾਰ ਨੁਕਸਾਨੀ ਗਈ, ਜਦਕਿ ਖੁਸ਼ਕਿਸਮਤੀ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਕਾਰ ਚਾਲਕ ਅਨੁਸਾਰ, ਉਹ ਜੀਟੀ ਰੋਡ ਤੋਂ ਲੰਘ ਰਿਹਾ ਸੀ ਤਾਂ ਅੱਗੇ ਜਾ ਰਹੇ ਟਰੱਕ ਨੇ ਖਰਾਬ ਸੜਕ ਕਾਰਨ ਅਚਾਨਕ ਬ੍ਰੇਕ ਲਗਾ ਦਿੱਤੀ। ਇਸ ਕਾਰਨ ਉਸ ਨੂੰ ਵੀ ਆਪਣੀ ਕਾਰ ਦੀ ਬ੍ਰੇਕ ਲਗਾਉਣੀ ਪਈ। ਇਸੇ ਦੌਰਾਨ ਪਿੱਛੋਂ ਆ ਰਹੇ ਇੱਕ ਹੋਰ ਟਰੱਕ ਨੇ ਉਸ ਦੀ ਕਾਰ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਕਾਰ ਨੁਕਸਾਨੀ ਗਈ।
ਕਾਰ ਚਾਲਕ ਨੇ ਹਾਦਸੇ ਲਈ ਸੜਕ ਦੀ ਖਰਾਬ ਹਾਲਤ ਨੂੰ ਜ਼ਿੰਮੇਵਾਰ ਦੱਸਿਆ। ਉੱਧਰ, ਹਾਦਸੇ ਦੀ ਸੂਚਨਾ ਮਿਲਣ ’ਤੇ ਸੜਕ ਸੁਰੱਖਿਆ ਫੋਰਸ (SSF) ਦੇ ਜਵਾਨ ਮੌਕੇ ’ਤੇ ਪਹੁੰਚੇ। ਉਨ੍ਹਾਂ ਨੇ ਨੁਕਸਾਨੀ ਕਾਰ ਨੂੰ ਸੜਕ ਤੋਂ ਇਕ ਪਾਸੇ ਕਰਵਾਇਆ ਅਤੇ ਆਵਾਜਾਈ ਨੂੰ ਮੁੜ ਸੁਚਾਰੂ ਢੰਗ ਨਾਲ ਚਾਲੂ ਕਰਵਾਇਆ।
ਪਰਵਿੰਦਰ ਝੋਟਾ ਦੇ ਕਾਤਲ ਅਸ਼ਵਨੀ ਕੁਮਾਰ 'ਤੇ ਵੱਡੀ ਕਾਰਵਾਈ, ਪੰਜਾਬ ਫਾਰਮੇਸੀ ਕੌਂਸਲ ਨੇ ਰਜਿਸਟ੍ਰੇਸ਼ਨ ਕੀਤੀ ਰੱਦ
NEXT STORY