ਸਿਡਨੀ— ਆਸਟ੍ਰੇਲੀਆ ਦੀ ਅੱਗ 'ਚ ਪੁਸ਼ਤੈਨੀ ਘਰ ਗੁਆ ਚੁੱਕੇ ਵਿਅਕਤੀ ਨੂੰ ਲਾਟਰੀ 'ਚ ਤਕਰੀਬਨ 7 ਕਰੋੜ ਰੁਪਏ (1 ਮਿਲੀਅਨ ਡਾਲਰ) ਦਾ ਜੈਕਪਾਟ ਲੱਗਾ ਹੈ ਤੇ ਉਹ ਬਹੁਤ ਖੁਸ਼ ਹੈ। ਕੁਈਨਜ਼ਲੈਂਡ 'ਚ ਰਹਿਣ ਵਾਲੇ 38 ਸਾਲ ਦੇ ਵਿਅਕਤੀ ਦੀ ਪਛਾਣ ਸਾਂਝੀ ਨਹੀਂ ਕੀਤੀ ਗਈ। ਉਸ ਨੇ ਕਿਹਾ-'ਕਿਸਮਤ ਮੇਰੇ 'ਤੇ ਉਸ ਸਮੇਂ ਮਿਹਰਬਾਨ ਹੋਈ ਹੈ, ਜਦ ਮੈਨੂੰ ਤੇ ਮੇਰੇ ਪਰਿਵਾਰ ਨੂੰ ਇਸ ਦੀ ਸਭ ਤੋਂ ਵਧ ਜ਼ਰੂਰਤ ਹੈ। ਪਿਛਲੇ ਮਹੀਨੇ ਹੀ ਮੇਰਾ ਘਰ ਜੰਗਲੀ ਅੱਗ ਦੀ ਲਪੇਟ 'ਚ ਆ ਗਿਆ ਤੇ ਸਭ ਕੁੱਝ ਸੜ ਕੇ ਸਵਾਹ ਹੋ ਗਿਆ।''
ਨੌਜਵਾਨ ਨੇ ਦੱਸਿਆ ਕਿ ਲਾਟਰੀ ਖਰੀਦਦੇ ਸਮੇਂ ਉਸ ਨੇ ਆਪਣੀ ਪਤਨੀ ਦੇ ਪਸੰਦੀਦਾ ਨੰਬਰਾਂ ਦਾ ਖਿਆਲ ਰੱਖਿਆ ਸੀ ਤੇ ਖੁਸ਼ਕਿਸਮਤੀ ਨਾਲ ਉਹ ਜਿੱਤ ਗਿਆ। ਹੁਣ ਉਹ ਆਪਣੀ ਜ਼ਿੰਦਗੀ ਦੀ ਸਹੀ ਢੰਗ ਨਾਲ ਸ਼ੁਰੂਆਤ ਕਰੇਗਾ।
ਤੁਹਾਨੂੰ ਦੱਸ ਦਈਏ ਕਿ ਆਸਟ੍ਰੇਲੀਆ 'ਚ ਜੰਗਲੀ ਅੱਗ ਕਾਰਨ ਲਗਭਗ 2000 ਘਰ ਸੜ ਕੇ ਸਵਾਹ ਹੋ ਗਏ ਹਨ। ਹਜ਼ਾਰਾਂ ਲੋਕ ਕੈਂਪਾਂ 'ਚ ਰਹਿਣ ਲਈ ਮਜਬੂਰ ਹੋ ਗਏ ਹਨ। ਹਾਲਾਂਕਿ ਦਾਨੀ ਸੱਜਣ ਇਨ੍ਹਾਂ ਲੋਕਾਂ ਦੀ ਮਦਦ ਲਈ ਅੱਗੇ ਆ ਰਹੇ ਹਨ ਪਰ ਉਨ੍ਹਾਂ ਦੀ ਜ਼ਿੰਦਗੀ ਨੂੰ ਮੁੜ ਠੀਕ ਹੋਣ 'ਚ ਕਾਫੀ ਸਮਾਂ ਲੱਗ ਸਕਦਾ ਹੈ।
ਸਹਿਵਾਗ ਸਣੇ ਇਨ੍ਹਾਂ ਬੱਲੇਬਾਜ਼ਾਂ ਤੋਂ ਸੀ ਅੰਪਾਇਰਾਂ ਨੂੰ 'ਜਾਨ ਦਾ ਖਤਰਾ', ਟਫਲ ਨੇ ਕੀਤਾ ਖੁਲਾਸਾ
NEXT STORY