ਜਲੰਧਰ (ਬਿਊਰੋ) - ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਨੂੰ ਗੋਡੇ ਟੇਕਣ ਲਈ ਮਜਬੂਰ ਕਰ ਦਿੱਤਾ ਹੈ। ਇਹ ਜੂਨੋਸਿਸ ਇਨਫੈਕਸ਼ਨ, ਮਤਲਬ ਕਿ ਜਾਨਵਰਾਂ ਤੋਂ ਬੰਦਿਆਂ ਨੂੰ ਹੋਣ ਵਾਲੀ ਬੀਮਾਰੀ ਹੈ। ਚਾਹੇ ਜਾਨਵਰ ਇਸ ਇਨਫੈਕਸ਼ਨ ਨਾਲ ਪਹਿਲਾਂ ਹੀ ਜੀਅ ਰਹੇ ਹੁੰਦੇ ਨੇ ਪਰ ਇਸ ਦਾ ਉਨ੍ਹਾਂ ਦੇ ਸਰੀਰ ਉੱਪਰ ਕੋਈ ਮਾੜਾ ਪ੍ਰਭਾਵ ਨਹੀਂ ਪੈਂਦਾ। ਪਰ ਜਦੋਂ ਇਸਦੀ ਲਾਗ ਮਨੁੱਖਾਂ ਨੂੰ ਲੱਗਦੀ ਹੈ ਤਾਂ ਇਸ ਦੇ ਬੁਰੇ ਅਸਰ ਵੇਖਣ ਨੂੰ ਮਿਲਦੇ ਹਨ। ਠੀਕ ਉਸੇ ਤਰ੍ਹਾਂ ਕੋਰੋਨਾ ਵਾਇਰਸ ਵੀ ਜਾਨਵਰਾਂ ਤੋਂ ਹੀ ਮਨੁੱਖਾਂ ਵਿੱਚ ਫੈਲਿਆ ਹੈ। ਇਹ ਮੰਨਿਆ ਜਾ ਰਿਹਾ ਹੈ ਕਿ ਇਸ ਦੀ ਸ਼ੁਰੂਆਤ ਚੀਨ ਦੇ ਵੁਹਾਨ 'ਚ ਸਥਿਤ ਸੀਅ ਫੂਡ ਹੋਲਸੇਲ ਮਾਰਕੀਟ ਤੋਂ ਹੋਈ ਸੀ, ਜਿੱਥੇ ਜੰਗਲੀ ਜਾਨਵਰ ਵੇਚੇ ਜਾਂਦੇ ਹਨ।
ਪੜ੍ਹੋ ਇਹ ਵੀ - ਇਹ ਯੋਗ-ਆਸਣ ਕਰਨ ਨਾਲ ਦੂਰ ਹੁੰਦੀਆਂ ਹਨ ਭਿਆਨਕ ਬੀਮਾਰੀਆਂ
ਦੱਸ ਦੇਈਏ ਕਿ ਇਕੱਲੀ ਕੋਰੋਨਾ ਮਹਾਮਾਰੀ ਹੀ ਜਾਨਵਰਾਂ ਤੋਂ ਨਹੀਂ ਫੈਲੀ, ਸਗੋਂ ਇਸ ਤੋਂ ਪਹਿਲਾਂ ਵੀ ਕਈ ਬੀਮਾਰੀਆਂ ਜਾਨਵਰਾਂ ਤੋਂ ਬੰਦਿਆਂ ਤੱਕ ਪਹੁੰਚੀਆਂ ਹਨ। ਇਸੇ ਲਈ ਮਾਹਿਰਾਂ ਦਾ ਮੰਨਣਾ ਹੈ ਕਿ ਬੰਦੇ ਨੂੰ ਆਪਣੇ ਖਾਣ-ਪਾਣ ਵਿੱਚ ਬਦਲਾਅ ਲਿਆਉਣਾ ਹੋਵੇਗਾ। ਖ਼ਾਸ ਕਰ ਮਾਸ ਖਾਣ ਤੋਂ ਗੁਰੇਜ਼ ਕਰਨਾ ਹੋਵੇਗਾ। ਪਿਛਲੇ 50 ਸਾਲਾਂ ਤੋਂ ਹੀ ਜਾਨਵਰਾਂ ਤੋਂ ਮਨੁੱਖੀ ਜ਼ਿੰਦਗੀ ’ਚ ਕਈ ਬੀਮਾਰੀਆਂ ਫੈਲੀਆਂ ਹਨ। 1980 'ਚ ਐੱਚ.ਆਈ.ਵੀ. ਏਡਜ਼ ਬਾਂਦਰਾਂ ਕਾਰਨ ਸਾਹਮਣੇ ਆਇਆ ਸੀ। ਸਾਲ 2002 'ਚ ਸਾਰਸ ਯਾਨੀ ਕਿ ਸੀਵੀਅਰ ਐਕਿਊਟ ਰੈਸਪੀਰੇਟਰੀ ਸਿੰਡਰਮ ਦੇ ਫੈਲਾਅ ਲਈ ਬਿੱਲੀਆਂ ਦੀ ਭੂਮਿਕਾ ਸੀ ਅਤੇ ਇਸ ਦਾ ਪ੍ਰਸਾਰ ਵੀ ਚੀਨ ਦੀ ਸੀਅ ਫੂਡ ਮਾਰਕੀਟ ਤੋਂ ਹੀ ਸ਼ੁਰੂ ਹੋਇਆ ਸੀ। ਸਾਲ 2009 ’ਚ ਮੈਕਸੀਕੋ ਤੋਂ ਸ਼ੁਰੂ ਹੋਇਆ ਸਵਾਈਨ ਫਲੂ ਫੈਲਾਉਣ ਲਈ ਸੂਰ ਜ਼ਿੰਮੇਵਾਰ ਸਨ।
ਪੜ੍ਹੋ ਇਹ ਵੀ - ਸਿੱਖਿਆਰਥੀਆਂ ਲਈ ਵਿਸ਼ੇਸ਼ : ਪੋਸਟ ਗ੍ਰੈਜੂਏਸ਼ਨ ਕਰਨ ਉਪਰੰਤ ਕੀ ਪੜ੍ਹੀਏ, ਕੀ ਕਰੀਏ ?
2012 'ਚ ਮਰਸ ਫਲੂ ਬੰਦਿਆਂ ਵਿੱਚ ਊਠਾਂ ਕਾਰਨ ਆਇਆ ਸੀ ਅਤੇ ਇਸ ਦਾ ਸ਼ੁਰੂਆਤੀ ਕੇਂਦਰ ਸਾਊਦੀ ਅਰਬ ਸੀ। ਹੁਣ 2019-20 'ਚ ਕੋਰੋਨਾ ਵਾਇਰਸ ਲਈ ਚਮਗਿੱਦੜਾਂ ਨੂੰ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ। ਬੰਦੇ ਵੱਲੋਂ ਜਾਨਵਰਾਂ ਨੂੰ ਖਾਧੇ ਜਾਣ ਕਾਰਨ ਇਨ੍ਹਾਂ ਦੀਆਂ 2,90,000 ਨਸਲਾਂ ਖ਼ਤਮ ਹੋਣ ਦੇ ਕੰਢੇ ਹਨ। ਖੋਜ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਕੁੱਤੇ-ਬਿੱਲੀਆਂ ਵਰਗੇ ਘਰੇਲੂ ਜਾਨਵਰ ਜੰਗਲੀ ਜਾਨਵਰਾਂ ਦੇ ਮੁਕਾਬਲੇ 8 ਗੁਣਾਂ ਜ਼ਿਆਦਾ ਵਾਇਰਸ ਇਨਸਾਨਾਂ ਤੱਕ ਪਹੁੰਚਾਉਂਦੇ ਹਨ। ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਨਵੀਆਂ ਆ ਰਹੀਆਂ ਲਾਗ ਦੀਆਂ ਬਿਮਾਰੀਆਂ 'ਚੋਂ 60 ਫੀਸਦੀ ਬੀਮਾਰੀਆਂ ਜੂਨੋਸਿਸ ਇਨਫੈਕਸ਼ਨ ਕਾਰਨ, ਭਾਵ ਜਾਨਵਰਾਂ ਤੋਂ ਹੀ ਬੰਦਿਆਂ ਤੱਕ ਪਹੁੰਚਦੀਆਂ ਹਨ।
ਪੜ੍ਹੋ ਇਹ ਵੀ - ਤਾਲਾਬੰਦੀ ਹਟਣ ਤੋਂ ਬਾਅਦ ਚੀਨੀ ਵਿਦਿਆਰਥੀਆਂ ’ਚ ਵੱਧ ਰਹੇ ਨੇ ਖੁਦਕੁਸ਼ੀ ਕਰਨ ਦੇ ਕੇਸ (ਵੀਡੀਓ)
ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਮਾਸਾਹਾਰੀ ਹੋਣਾ ਕੋਰੋਨਾ ਵਾਇਰਸ ਤੋਂ ਵੀ ਭਿਆਨਕ ਬੀਮਾਰੀਆਂ ਲਿਆ ਸਕਦਾ ਹੈ। ਮੰਨਿਆ ਗਿਆ ਹੈ ਕਿ ਜੁਗਾਲੀ ਕਰਨ ਵਾਲੇ ਜਾਨਵਰਾਂ ਦਾ ਮਾਸ ਖਾਣ ਨਾਲੋਂ ਮੱਛੀ ਅਤੇ ਮੁਰਗੇ ਦਾ ਮੀਟ ਘੱਟ ਨੁਕਸਾਨਦਾਇਕ ਹੈ। ਜਾਨਵਰਾਂ ਤੋਂ ਹੋਣ ਵਾਲੀਆਂ ਬੀਮਾਰੀਆਂ ਤੋਂ ਬਚਣ ਲਈ ਬੰਦੇ ਨੂੰ ਇੱਕ ਸੰਤੁਲਨ ਬਣਾਉਣਾ ਹੋਵੇਗਾ। ਇਸ ਲਈ ਬੰਦੇ ਨੂੰ ਆਪਣੇ ਖਾਣ ਪਾਣ ਨੂੰ ਬਦਲਣ ਦੀ ਲੋੜ ਹੈ, ਕਿਉਂਕਿ ਸਾਨੂੰ ਪਹਿਲਾਂ ਹੋ ਚੁੱਕੀ ਤਬਾਹੀ ਤੋਂ ਹੁਣ ਸਿੱਖਣ ਦੀ ਲੋੜ ਹੈ। ਜੇਕਰ ਨਹੀਂ ਸੰਭਲਿਆ ਗਿਆ ਤਾਂ ਨਤੀਜੇ ਬਹੁਤ ਭਿਆਨਕ ਹੋ ਸਕਦੇ ਹਨ।
ਪੜ੍ਹੋ ਇਹ ਵੀ - ਨੇਤਰਹੀਣ ਵਿਅਕਤੀਆਂ ਲਈ ਸਪਰਸ਼ ਕਰਨ ਤੇ ਲਿਖਣ ਦੀ ਇੱਕ ਪ੍ਰਣਾਲੀ :‘ਬ੍ਰੇਲ ਲਿੱਪੀ’
ਹੱਥ ਚੁੰਮ ਕੇ ਇਲਾਜ ਕਰਨ ਵਾਲੇ ਬਾਬੇ ਦੀ ਕੋਰੋਨਾ ਨਾਲ ਮੌਤ, 29 ਭਗਤ ਵੀ ਨਿਕਲੇ ਪਾਜ਼ੀਟਿਵ
NEXT STORY