(ਸਾਇਬਰ ਜਾਗਰੂਕਤਾ ਮਹੀਨੇ ’ਤੇ ਵਿਸ਼ੇਸ਼)
ਅੱਜ ਦਾ ਯੁੱਗ ਤਕਨੀਕੀ ਯੁੱਗ ਹੈ। ਹਰ ਖ਼ੇਤਰ ਵਿੱਚ ਵਿਕਾਸ ਹੋ ਰਹੇ ਵਿਕਾਸ ਦਾ ਮੁੱਖ ਤੌਰ ’ਤੇ ਸਿਹਰਾ ਤਕਨੀਕ ਅਤੇ ਵਿਗਿਆਨ ਨੂੰ ਹੀ ਜਾਂਦਾ ਹੈ। ਜਦੋਂ ਗੁਜ਼ਰੇ ਵਕਤ ਵੱਲ ਧਿਆਨ ਮਾਰੀਏ ਤਾਂ ਯਾਦ ਆਉਂਦਾ ਹੈ ਕਿ ਪਹਿਲਾਂ ਕਿਸੇ ਆਪਣੇ ਬਹੁਤ ਨਜ਼ਦੀਕੀ ਦੀ ਸੁਖ ਸਾਂਦ ਪੁੱਛਣ ਲਈ ਚਿੱਠੀਆਂ ਪਾਈਆਂ ਜਾਂਦੀਆਂ ਸਨ, ਜਦੋਂ ਡਾਕੀਏ ਦੇ ਸਾਈਕਲ ਦੀ ਘੰਟੀ ਦੀ ਅਵਾਜ਼ ਸੁਣਨੀ ਤਾਂ ਹਰ ਸੁਆਣੀ ਨੂੰ ਆਪਣੇ ਨਿਗਦਿਆਂ ਦਾ ਚੇਤਾ ਆ ਜਾਂਦਾ। ਖ਼ੋਰੇ ਉਸ ਦੀ ਵੀ ਕੋਈ ਚਿੱਠੀ ਆਈ ਹੋਉ। ਸਾਡੇ ਵੇਖਦਿਆਂ ਵੇਖਦਿਆਂ ਸਮਾਂ ਬਦਲਿਆ ਤਾਂ ਪਿੰਡਾਂ ਵਿੱਚ ਪੀ. ਸੀ. ਓ ਖ਼ੁੱਲ ਗਏ। ਪਿੰਡ ਦੇ ਹਰ ਬੰਦੇ ਨੇ ਆਪਣੇ ਰਿਸ਼ਤੇਦਾਰਾਂ ਵਿੱਚ ਪੀ. ਸੀ. ਓ ਵਾਲਿਆਂ ਦਾ ਨੰਬਰ ਘੁਮਾਇਆ ਹੁੰਦਾ ਸੀ। ਆਉਦੇਂ ਜਾਂਦੇ ਲੋਕ ਪੁੱਛਦੇ ਰਹਿੰਦੇ ਕਿ ਉਨ੍ਹਾਂ ਦਾ ਕੋਈ ਫ਼ੋਨ ਤਾਂ ਨਹੀਂ ਆਇਆ।
ਪੜ੍ਹੋ ਇਹ ਵੀ ਖ਼ਬਰ- ਦੁੱਧ 'ਚ ਤੁਲਸੀ ਦੀਆਂ 3-4 ਪੱਤੀਆਂ ਉਬਾਲ ਕੇ ਪੀਣ ਨਾਲ ਹੋਣਗੇ ਹੈਰਾਨੀਜਨਕ ਫ਼ਾਇਦੇ
ਸਮੇਂ ਦੇ ਨਾਲ-ਨਾਲ ਵੱਧਦੀ ਸੰਚਾਰ ਦੇ ਸਾਧਨਾਂ ਦੀ ਪੀੜੀ
ਇਸ ਤੋਂ ਬਾਅਦ ਤਕਨੀਕ ਵਿੱਚ ਹੋਰ ਵਿਕਾਸ ਹੋਇਆ ਤਾਂ ਬਹੁਤੇ ਪੜ੍ਹੇ ਲਿਖ਼ੇ ਤੇ ਸਰਮਾਏਦਾਰਾਂ ਨੇ ਆਪਣੇ ਘਰਾਂ ਵਿੱਚ ਲੈਂਡਲਾਈਨ ਫ਼ੋਨ ਲਗਵਾ ਲਏ। ਇਸੇ ਤਰ੍ਹਾਂ ਸੰਚਾਰ ਦੇ ਸਾਧਨਾਂ ਦੀ ਪੀੜੀ ਵੱਧਦੀ ਗਈ ਅਤੇ ਨਵੀ ਪੀੜੀ ਮੋਬਾਈਲ ਫ਼ੋਨਾਂ ਦੀ ਆ ਗਈ। ਹੋਲੀ ਹੋਲੀ ਮੋਬਾਇਲ ਫ਼ੋਨਾਂ ਦੀਆਂ ਤਕਨੀਕਾਂ ਵਿੱਚ ਏਨਾ ਕੁ ਵਾਧਾ ਹੋਇਆ ਕਿ ਆਏ ਦਿਨ ਨਵੀਂ ਕਿਸਮ ਦੇ ਮੋਬਾਇਲ ਫ਼ੋਨ ਬਜ਼ਾਰ ਵਿੱਚ ਆਉਣ ਲੱਗੇ। ਸਮਾਂ ਲੰਘਦਾ ਗਿਆ ਤੇ ਸੰਚਾਰ ਅਤੇ ਤਕਨੀਕ ਦਾ ਏਨਾ ਕੁ ਵਿਕਾਸ ਹੋਇਆ ਕਿ ਇੰਟਰਨੈੱਟ ਦੀ ਮਦਦ ਨਾਲ ਮੋਬਾਇਲ ਫ਼ੋਨਾਂ ਨੇ ਜਿੱਥੇ ਸੰਚਾਰ ਨੂੰ ਸੌਖ਼ਾ ਬਣਾ ਦਿੱਤਾ, ਉੱਥੇ ਕੰਪਿਊਟਰ ਦੇ ਸਾਰੇ ਕੰਮ ਮੋਬਾਇਲ ਫ਼ੋਨਾਂ ’ਤੇ ਹੋਣ ਲੱਗ ਪਏ।
ਪੜ੍ਹੋ ਇਹ ਵੀ ਖ਼ਬਰ- Health Tips : ਖਾਣਾ ਖਾਂਦੇ ਸਮੇਂ ਭੁੱਲ ਕੇ ਵੀ ਨਾ ਕਰੋ ਇਹ ਕੰਮ, ਘਰੋਂ ਚਲੀ ਜਾਵੇਗੀ ਬਰਕਤ
ਮੋਬਾਇਲ ਫ਼ੋਨਾਂ ਅਤੇ ਇੰਟਰਨੈੱਟ ਦੇ ਨਸ਼ੇ ਵਾਂਗ ਆਦੀ ਹੋ ਚੁੱਕੇ ਹਨ ਲੋਕ
ਮੌਜੂਦਾ ਸਮੇਂ ਵਿੱਚ ਮੋਬਾਇਲ ਫ਼ੋਨਾਂ ਅਤੇ ਇੰਟਰਨੈੱਟ ਦੀ ਵਰਤੋਂ ਦਾ ਪੱਧਰ ਏਨਾ ਵੱਧ ਗਿਆ ਹੈ, ਬੱਚੇ ਤੋਂ ਲੈਕੇ ਬਜ਼ੁਰਗਾਂ ਤੱਕ ਇਸ ਦੇ ਇੱਕ ਨਸ਼ੇ ਵਾਂਗਰਾਂ ਆਦੀ ਹੋ ਚੁੱਕੇ ਹਨ, ਮੋਬਾਇਲ ਬਿਨਾ ਹਰ ਵਰਗ ਦੇ ਵਿਅਕਤੀ ਦਾ ਇੱਕ ਦਿਨ ਬਿਤਾਉਣਾ ਅੋਖਾ ਹੋ ਗਿਆ ਹੈ। ਮੁਕਦੀ ਗੱਲ ਕਿ ਇੰਟਰਨੈੱਟ ਅਤੇ ਮੋਬਾਇਲ ਫ਼ੋਨ ਅੱਜ ਦੇ ਸਮੇਂ ਦੀਆਂ ਮੁੱਖ ਲੋੜਾਂ ਵਿੱਚੋਂ ਇੱਕ ਹੈ। ਜਿੱਥੇ ਇੰਟਰਨੈੱਟ ਵਰਗੀ ਸੁਵਿਧਾ ਨੇ ਮਨੁੱਖੀ ਜੀਵਨ ਨੂੰ ਬਹੁਤ ਸਾਰੇ ਲਾਭ ਪੁੰਹਚਾਏ, ਉੱਥੇ ਹੀ ਹਰ ਵਿਅਕਤੀ ਦੇ ਨਿੱਜੀ ਡਾਟੇ ਦੀ ਸੁਰੱਖਿਆ ਪ੍ਰਤੀ ਕੁਝ ਸ਼ੰਕੇ ਵੀ ਪੈਦਾ ਕੀਤੇ। ਅੱਜ ਦੀ ਅਧੁਨਿਕ ਯੁੱਗ ਵਿੱਚ ਹਰ ਵਿਅਕਤੀ ਆਮ ਹੀ ਆਪਣੀਆਂ ਤਸਵੀਰਾਂ, ਵੀਡੀਓਜ਼ ਆਦਿ ਸ਼ੋਸ਼ਲ ਮੀਡੀਆ ਉੱਪਰ ਅਪਲੋਡ ਕਰਦੇ ਹਨ। ਕਈ ਸ਼ਰਾਰਤੀ ਅਨਸਰਾਂ ਦੁਆਰਾ ਕਿਸੇ ਦੀਆਂ ਤਸਵੀਰਾਂ ਅਤੇ ਵੀਡੀਓਜ਼ ਖਾਸ ਕਰ ਕੁੜੀਆਂ ਦੀਆਂ ਤਸਵੀਰਾਂ ਦਾ ਦੁਰਉਪਯੋਗ ਕੀਤਾ ਜਾਂਦਾ ਹੈ, ਜੋ ਗੈਰ ਕਾਨੂੰਨੀ ਹੈ। ਕੁਝ ਲੋਕਾਂ ਵੱਲੋਂ ਕੀਤੀਆਂ ਅਜਿਹੀਆਂ ਹਰਕਤਾਂ ਕਰਕੇ ਕੁੜੀ ਅਤੇ ਉਸ ਦੇ ਪਰਿਵਾਰ ਨੂੰ ਬਹੁਤ ਕੁਝ ਬਰਦਾਸ਼ਤ ਕਰਨਾ ਪੈਂਦਾ ਹੈ ਅਤੇ ਕਈ ਵਾਰ ਮਾਮਲਾ ਖ਼ੁਦਕੁਸ਼ੀ ਤੱਕ ਵੀ ਪਹੁੰਚ ਜਾਂਦਾ ਹੈ।
ਪੜ੍ਹੋ ਇਹ ਵੀ ਖ਼ਬਰ- ਕਿਸੇ ਵੀ ਉਮਰ ’ਚ ਹੋ ਸਕਦੀ ਹੈ ‘ਫਿਣਸੀਆਂ’ ਦੀ ਸਮੱਸਿਆ, ਇੰਝ ਕਰ ਸਕਦੇ ਹੋ ਹਮੇਸ਼ਾ ਲਈ ਦੂਰ
ਸਾਈਬਰ ਲੁਟੇਰੇ ਖ਼ੇਡ ਰਹੇ ਹਨ ਦਿਮਾਗੀ ਖ਼ੇਡ
ਇਸ ਤੋਂ ਇਲਾਵਾ ਸਾਈਬਰ ਦੇ ਖੇਤਰ ਵਿੱਚ ਆਰਥਿਕ ਠੱਗੀਆਂ, ਵਿੱਤੀ ਠੱਗੀਆਂ ਦੀਆਂ ਖ਼ਬਰਾਂ ਆਮ ਹੀ ਸੁਣਨ ਨੂੰ ਮਿਲ ਜਾਂਦੀਆਂ ਹਨ। ਬਹੁਤ ਸਾਰੇ ਸਾਈਬਰ ਲੁਟੇਰੇ ਦਿਮਾਗੀ ਖ਼ੇਡ ਰਾਹੀਂ ਕਰੋੜਾਂ ਰੁਪਇਆ ਦੇ ਕਾਰੋਬਾਰਾਂ ਨੂੰ ਆਪਣੇ ਲਪੇਟ ਵਿੱਚ ਲੈ ਲੈਂਦੇ ਹਨ। ਹੁਣ ਏਥੇ ਸੋਚਣ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਬੜੇ ਸਾਫ ਸੁਥਰੇ ਤਰੀਕੇ ਨਾਲ ਹੋਣ ਵਾਲੀਆਂ ਠੱਗੀਆਂ ਉਪਰ ਕਿਸ ਤਰ੍ਹਾਂ ਕੰਟਰੋਲ ਕੀਤਾ ਜਾਵੇ। ਜਿੱਥੋਂ ਤੱਕ ਮੈਨੂੰ ਲੱਗਦਾ ਹੈ ਕਿ ਇਸ ਦਾ ਹੱਲ ਕੇਵਲ ਦੋ ਹੱਥਾਂ ਵਿੱਚ ਹੀ ਹੈ। ਇੱਕ ਤਾਂ ਲੋਕ ਖ਼ੁਦ ਅਤੇ ਦੂਜਾ ਸਰਕਾਰਾਂ। ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਆਪਣੇ ਨਿੱਜੀ ਡਾਟੇ ਨੂੰ ਗੁਪਤ ਰੱਖਿਆ ਜਾਵੇ, ਜੇਕਰ ਸ਼ੋਸ਼ਲ ਮੀਡੀਆ ਉੱਪਰ ਤਸਵੀਰਾਂ ਅਪਲੋਡ ਕੀਤੀਆਂ ਜਾ ਰਹੀਆਂ ਹਨ ਤਾਂ ਯਕੀਨੀ ਬਣਾਇਆ ਜਾਵੇ ਕਿ ਕੋਈ ਤੁਹਾਡੀਆਂ ਤਸਵੀਰਾਂ ਦੀ ਗਲਤ ਵਰਤੋਂ ਨਾ ਕਰੇ।
ਪੜ੍ਹੋ ਇਹ ਵੀ ਖ਼ਬਰ- ਗੁੱਸੇ ਅਤੇ ਸ਼ੱਕੀ ਸੁਭਾਅ ਦੇ ਹੁੰਦੇ ਹਨ ਇਸ ਅੱਖਰ ਵਾਲੇ ਲੋਕ, ਜਾਣੋ ਇਨ੍ਹਾਂ ਦੀਆਂ ਹੋਰ ਵੀ ਖਾਸ ਗੱਲਾਂ
ਨਿੱਜੀ ਡਾਟੇ ਦੀ ਸੱਰੁਖਿਆ ਨੂੰ ਯਕੀਨੀ ਬਣਾਇਆ ਜਾਵੇ
ਇਸ ਤੋਂ ਇਲਾਵਾ ਜੇਕਰ ਤੁਸੀਂ ਈ ਬੈਕਿੰਗ ਵਰਗੀਆਂ ਸੁਵਿਧਾਵਾਂ ਵੀ ਫ਼ੋਨ ਤੋਂ ਲੈ ਰਹੇ ਹੋ ਤਾਂ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇ ਕਿ ਤੁਹਾਡੇ ਬੈਂਕ ਦੇ ਖਾਤਿਆਂ ਦੀ ਜਾਣਕਾਰੀ ਅਤੇ ਡੈਬਿਟ ਜਾਂ ਕਰੈਡਿਟ ਕਾਰਡ ਦੇ ਪਾਸਵਰਡ ਕਿਸੇ ਨਾਲ ਵੀ ਸਾਂਝੇ ਨਾ ਕੀਤੇ ਜਾਣ। ਇਸ ਤੋਂ ਇਲਾਵਾ ਸਰਕਾਰਾਂ ਨੂੰ ਵੀ ਸਾਈਬਰ ਸੁਰੱਖਿਆ ਨੂੰ ਮੱਦੇਨਜ਼ਰ ਰੱਖ਼ਦੇ ਹੋਏ, ਸਾਈਬਰ ਅਪਰਾਧੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਅਤੇ ਲੋਕਾਂ ਦੇ ਨਿੱਜੀ ਡਾਟੇ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ, ਤਾਂ ਜੋ ਲੋਕ ਤਕਨੀਕੀ ਸੁਵਿਧਾਵਾਂ ਦਾ ਲਾਭ ਬਿਨਾ ਕਿਸੇ ਡਰ ਤੋਂ ਅਤੇ ਆਪਣੀ ਸੁਰੱਖਿਆ ਨੂੰ ਯਕੀਨੀ ਬਣਾਉਂਦੇ ਹੋਏ ਕਰ ਸਕਣ।
ਪੜ੍ਹੋ ਇਹ ਵੀ ਖ਼ਬਰ- Health tips : 40 ਦੀ ਉਮਰ ’ਚ ਇੰਝ ਰੱਖੋ ਆਪਣੀ ਸਿਹਤ ਦਾ ਖ਼ਿਆਲ, ਕਦੇ ਨਹੀਂ ਹੋਵੇਗੀ ਕੋਈ ਬੀਮਾਰੀ
ਹਰਕੀਰਤ ਕੌਰ ਸਭਰਾ
9779118066
ਪੜ੍ਹੋ ਇਹ ਵੀ ਖ਼ਬਰ- Beauty Tips : ਸਮੇਂ ਤੋਂ ਪਹਿਲਾਂ ‘ਚਿੱਟੇ’ ਹੋ ਰਹੇ ‘ਵਾਲਾਂ’ ਨੂੰ ਇਨ੍ਹਾਂ ਤਰੀਕਿਆਂ ਨਾਲ ਕਰੋ ਮੁੜ ਤੋਂ ‘ਕਾਲਾ’
ਪਾਇਲ ਘੋਸ਼ ਦਾ ਇਰਫਾਨ ਪਠਾਨ 'ਤੇ ਨਿਸ਼ਾਨਾ, 'ਕ੍ਰਿਕਟਰ ਦੋਸਤ ਨੇ ਕਿਹਾ ਮੁਸਲਮਾਨ ਭਗਵਾਨ ਨਹੀਂ ਹੋ ਸਕਦਾ'
NEXT STORY