ਜਲੰਧਰ (ਬਿਊਰੋ) - ਕੇਂਦਰੀ ਨਸ਼ਾ ਰੋਕੂ ਏਜੰਸੀ ਨੇ ਬੀਤੇ ਬੁੱਧਵਾਰ 4 ਬਾਲੀਵੁੱਡ ਅਭਿਨੇਤਰੀਆਂ ਦੀਪਿਕਾ ਪਾਦੁਕੋਣ, ਸਾਰਾ ਅਲੀ ਖਾਨ, ਸ਼ਰਧਾ ਕਪੂਰ ਤੇ ਰਾਕੁਲਪ੍ਰੀਤ ਸਿੰਘ ਤੇ ਹੋਰਾਂ ਨੂੰ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਨ ਜਾਂ ਉਨ੍ਹਾਂ ਦੀ ਖਰੀਦ ਨੂੰ ਲੈ ਕੇ ਪੁੱਛਗਿੱਛ 'ਚ ਸ਼ਾਮਲ ਹੋਣ ਲਈ ਸੰਮਨ ਜਾਰੀ ਕਰ ਦਿੱਤੇ ਹਨ। ਦੱਸ ਦੇਈਏ ਕਿ ਹਾਲ ਹੀ ਵਿੱਚ ਅਦਾਕਾਰਾ ਦੀਪਿਕਾ ਪਾਦੂਕੋਣ ਦੀ ਇੱਕ ਵ੍ਹਟਸਐੱਪ ਚੈਟ ਵੀ ਸੋਸ਼ਲ ਮੀਡੀਆ ਵਿੱਚ ਦਿਖਾਈ ਜਾ ਰਹੀ ਹੈ। ਚੈਟ ਵਿਚ ਉਹ ਕਥਿਤ ਤੌਰ 'ਤੇ ਕਿਸੇ ਤੋਂ ਡਰੱਗਸ ਮੰਗਦੀ ਨਜ਼ਰ ਆ ਰਹੀ ਹੈ।
ਪੜ੍ਹੋ ਇਹ ਵੀ ਖਬਰ - ਸਵੇਰੇ ਬਰੱਸ਼ ਕਰਨ ਤੋਂ ਪਹਿਲਾਂ ਕੀ ਤੁਸੀਂ ਰੋਜ਼ਾਨਾ ਪੀਂਦੇ ਹੋ ਪਾਣੀ, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ
ਇਸ ਤੋਂ ਬਾਅਦ ਹੁਣ ਸਵਾਲ ਇਹ ਉੱਠਦਾ ਹੈ ਕਿ ਇਹ ਸੰਭਵ ਕਿਵੇਂ ਹੋਇਆ? ਕੀ ਇਹ ਜਾਣਕਾਰੀ ਖ਼ੁਦ ਵ੍ਹਟਸਐਪ ਨੇ ਜਾਂਚ ਏਜੰਸੀਆਂ ਨਾਲ ਸ਼ੇਅਰ ਕੀਤੀ ਜਾਂ ਕਿਸੇ ਹੋਰ ਤਰੀਕੇ ਨਾਲ ਇਹ ਚੈਟ ਮੀਡੀਆ ਵਿੱਚ ਪਹੁੰਚੀ? ਅਤੇ ਵ੍ਹਟਸਐੱਪ ਪ੍ਰਾਈਵੇਸੀ ਨੂੰ ਲੈ ਕੇ ਜੋ ਦਾਅਵੇ ਕਰਦਾ ਹੈ, ਕੀ ਉਨ੍ਹਾਂ 'ਤੇ ਖਰਾ ਉਤਰਦਾ ਹੈ ਜਾਂ ਨਹੀਂ ?
ਪੜ੍ਹੋ ਇਹ ਵੀ ਖਬਰ - ਜੇਕਰ ਤੁਸੀਂ ਵੀ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ, ਹਫਤੇ ’ਚ ਇੱਕ ਦਿਨ ਜ਼ਰੂਰ ਕਰੋ ਇਹ ਕੰਮ
ਦੂਜੇ ਪਾਸੇ ਵ੍ਹਟਸਐਪ ਦੀ ਪ੍ਰਾਈਵੇਸੀ ਪਾਲਿਸੀ ਮੁਤਾਬਕ ਕੰਪਨੀ ਆਮ ਤੌਰ 'ਤੇ ਯੂਜ਼ਰ ਦੇ ਮੈਸੇਜ ਨਹੀਂ ਰੱਖਦੀ। ਇੱਕ ਵਾਰ ਜੇ ਯੂਜ਼ਰ ਦਾ ਮੈਸੇਜ ਡਿਲੀਵਰ ਹੋ ਗਿਆ ਤਾਂ ਉਹ ਉਨ੍ਹਾਂ ਦੇ ਸਰਵਰ ਤੋਂ ਡਿਲੀਟ ਹੋ ਜਾਂਦਾ ਹੈ। ਜੇਕਰ ਕੋਈ ਮਸ਼ਹੂਰ ਵੀਡੀਓ ਜਾਂ ਫੋਟੋ ਬਹੁਤ ਸਾਰੇ ਯੂਜ਼ਰ ਸ਼ੇਅਰ ਕਰ ਰਹੇ ਹਨ ਤਾਂ ਕੰਪਨੀ ਆਪਣੇ ਸਰਵਰ ਵਿੱਚ ਉਸ ਨੂੰ 'ਲੰਬੇ' ਸਮੇਂ ਤੱਕ ਰੱਖ ਸਕਦੀ ਹੈ। ਇਸ ਬਾਰੇ ਵਿਸਥਾਰ ਨਾਲ ਜਾਣਕਾਰੀ ਹਾਸਲ ਕਰਨ ਲਈ ਆਓ ਸੁਣਦੇ ਹਾਂ ਜਗਬਾਣੀ ਪੌਡਕਾਸਟ ਦੀ ਇਹ ਰਿਪੋਰਟ...
ਪੜ੍ਹੋ ਇਹ ਵੀ ਖਬਰ - 100 ਪ੍ਰਭਾਵਸ਼ਾਲੀ ਸਖਸ਼ੀਅਤਾਂ ''ਚ ਸ਼ੁਮਾਰ ਹੋਈ ਸ਼ਾਹੀਨ ਬਾਗ਼ ਦੀ ਦਾਦੀ ‘ਬਿਲਕੀਸ ਬਾਨੋ’ (ਵੀਡੀਓ)
ਖੇਤੀ ਬਿੱਲਾਂ ਦਾ ਵਿਰੋਧ ਕਰ ਰਹੀ ਬਾਦਲ ਜੋੜੀ 'ਤੇ ਸਿੱਧੂ ਦਾ ਵੱਡਾ ਬਿਆਨ
NEXT STORY