ਜਲੰਧਰ - ਪੂਰੇ ਦੇਸ਼ 'ਚ ਜਿੱਥੇ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ ,ਓਥੇ ਹੀ ਪੰਜਾਬ 'ਚ ਇਸ ਖ਼ਤਰਨਾਕ ਵਾਇਰਸ ਨਾਲ ਸਭ ਤੋਂ ਵਧੇਰੇ ਲੋਕ ਪ੍ਰਬਾਹਵੀਤ ਹੋ ਰਹੇ ਹਨ। ਜੋ ਕਿ ਚਿੰਤਾ ਦਾ ਵਿਸ਼ਾ ਹੈ। ਜ਼ਿਕਰਯੋਗ ਹੈ ਕਿ ਪੰਜਾਬ 'ਚ ਕੋਰੋਨਾ ਤੋਂ ਪੀੜਤ ਹੋਣ ਵਾਲੇ ਲੋਕਾਂ ਦਾ ਅੰਕੜਾ ਰਾਸ਼ਟਰੀ ਪੱਧਰ 'ਤੇ ਪ੍ਰਭਾਵਿਤ ਹੋਣ ਵਾਲੇ ਲੋਕਾਂ ਦੀ ਔਸਤ ਦਰ ਤੋਂ ਹੀ ਨਹੀਂ ਬਲਕਿ ਵਿਸ਼ਵ ਭਰ ਦੇ ਦੀ ਔਸਤ ਦਰ ਨਾਲੋਂ ਵੀ ਕੀਤੇ ਵਧੇਰੇ ਹੈ।
ਪੜ੍ਹੋ ਇਹ ਵੀ ਖਬਰ - ਗੁੜ ਜਾਂ ਖੰਡ, ਜਾਣੋ ਦੋਵਾਂ ’ਚੋਂ ਕਿਸ ਦੀ ਵਰਤੋਂ ਕਰਨ ਨਾਲ ਘੱਟ ਹੁੰਦਾ ਹੈ ‘ਭਾਰ’
ਇਸ ਸਮੇਂ ਪੰਜਾਬ 'ਚ ਕੋਰੋਨਾ ਦੇ ਸਰਗਰਮ ਕੇਸਾਂ ਦੀ ਗਿਣਤੀ 32.73 ਫ਼ੀਸਦੀ ਹੈ। ਜਦੋਂ ਕਿ ਵਿਸ਼ਵ ਭਰ 'ਚ ਇਹ ਦਰ 32.11 ਫ਼ੀਸਦੀ ਦਰਜ ਕੀਤੀ ਗਈ ਹੈ। ਓਥੇ ਹੀ ਰਾਸ਼ਟਰੀ ਪੱਧਰ 'ਤੇ ਇਹ ਦਰ 29.21 ਫ਼ੀਸਦੀ ਹੈ। ਬੀਤੇ 6 ਅਗਸਤ ਤੋਂ 8 ਅਗਸਤ ਦੇ ਵਿਚਕਾਰ ਸੂਬੇ 'ਚ ਪੀੜਤਾਂ ਦੀ ਦਰ 'ਚ 2 ਫ਼ੀਸਦੀ ਤੋਂ 6 ਫ਼ੀਸਦ ਤੱਕ ਦਾ ਵਾਧਾ ਹੋਇਆ ਹੈ। ਰਾਸ਼ਟਰੀ ਪੱਧਰ ’ਤੇ ਇਹ ਵਾਧਾ 3% ਤੋਂ 4% ਫ਼ੀਸਦੀ ਰਿਹਾ ਹੈ। ਦੱਸ ਦੇਈਏ ਕਿ ਪਿਛਲੇ 31 ਦਿਨਾਂ ਦੇ ਲੇਖੇ ਜੋਖੇ ਮੁਤਾਬਕ ਸਿਰਫ 7 'ਤੇ 8 ਜੁਲਾਈ ਅਜਿਹੇ ਦੋ ਦਿਨ ਸਨ, ਜਦੋਂ ਕੋਰੋਨਾ ਵਾਇਰਸ ਤੋਂ ਪੀੜਤ ਲੋਕਾਂ ਦੀ ਦਰ ਰਾਸ਼ਟਰੀ ਪੱਧਰ 'ਤੇ ਜ਼ਿਆਦਾ ਰਹੀ।
ਪੜ੍ਹੋ ਇਹ ਵੀ ਖਬਰ - ਜੇਕਰ ਤੁਹਾਡੇ ਬੱਚਿਆਂ ’ਚ ਵੀ ਦਿਖਾਈ ਦੇਣ ਇਹ ਲੱਛਣ, ਤਾਂ ਜ਼ਰੂਰ ਕਰਵਾਓ ਕੋਰੋਨਾ ਟੈਸਟ
ਪੜ੍ਹੋ ਇਹ ਵੀ ਖਬਰ - ਜਨਮ ਅਸ਼ਟਮੀ ਦੀ ਰਾਤ ਕਰੋਂ ਇਹ ਉਪਾਅ, ਬੇਸ਼ੁਮਾਰ ਬਰਕਤ ਹੋਣ ਦੇ ਨਾਲ ਪੂਰੀਆਂ ਹੋਣਗੀਆਂ ਮਨੋਕਾਮਨਾਵਾਂ
ਉਸ ਤੋਂ ਵੀ ਵਧੇਰੇ ਚਿੰਤਾ ਦੀ ਗੱਲ ਹੈ ਕਿ ਪੰਜਾਬ 'ਚ ਕੋਰੋੋਨਾ ਦੇ ਰਿਕਵਰੀ ਰੇਟ ਵੀ ਘੱਟ ਹੈ। ਕੋਰੋਨਾ ਪ੍ਰਭਾਵਿਤ ਹੋਰ ਸੂਬਿਆਂ 'ਚ ਰਿਕਵਰੀ ਰੇਟ ਪੰਜਾਬ ਨਾਲੋਂ ਵਧੇਰੇ ਦਰਜ ਕੀਤਾ ਗਿਆ ਹੈ। ਮਹਾਰਾਸ਼ਟਰ 'ਚ ਰਿਕਵਰੀ ਰੇਟ ਜਿਥੇ 67.25 ਫ਼ੀਸਦੀ ਹੈ, ਉਥੇ ਹੀ ਤਾਮਿਲਨਾਡੂ 'ਚ 79.96 ਫ਼ੀਸਦੀ ਅਤੇ ਰਾਜਧਾਨੀ ਦਿੱਲੀ 'ਚ 89.75 ਫ਼ੀਸਦੀ ਹੈ। ਇਸ ਦੇ ਬਾਵਜੂਦ ਪੰਜਾਬ 'ਚ ਇਹ ਦਰ ਮਹਿਜ 64.81 ਫ਼ੀਸਦੀ ਹੀ ਦਰਜ ਕੀਤੀ ਗਈ ਹੈ। ਇਸ ਤੋਂ ਇਲਾਵਾ ਰਾਸ਼ਟਰੀ ਪੱਧਰ 'ਚ ਜਿਥੇ ਮੌਤ ਦਰ ’ਚ ਕਮੀ ਦਰਜ ਕੀਤੀ ਗਈ ਹੈ, ਉਥੇ ਹੀ ਪੰਜਾਬ 'ਚ ਮੌਤ ਦਰ 'ਚ ਲਗਾਤਾਰ ਵਾਧਾ ਦਰਜ ਕੀਤਾ ਗਿਆ ਹੈ।
ਪੜ੍ਹੋ ਇਹ ਵੀ ਖਬਰ - ਜਾਣੋ ਰਾਮ ਮੰਦਰ ਬਣਨ ਨਾਲ ਸਥਾਨਕ ਲੋਕਾਂ ਨੂੰ ਕੀ ਹੋਣਗੇ ਫਾਇਦੇ
ਜ਼ਿਕਰਯੋਗ ਹੈ ਕਿ ਪੰਜਾਬ 'ਚ ਪ੍ਰਤੀਦਿਨ 13000 ਦੇ ਲਗਭਗ ਟੈਸਟ ਕੀਤੇ ਜਾਂਦੇ ਹਨ। ਆਉਣ ਵਾਲੇ ਦਿਨਾਂ 'ਚ ਕੋਰੋਨਾ ਦੇ ਟੈਸਟਾਂ ਦੀ ਸੰਖਿਆ ਹੋਰ ਵਧਾ ਦਿੱਤੀ ਜਾਵੇਗੀ ਤਾਂ ਜੋ ਇਸ ਵਾਇਰਸ ਦੇ ਕਹਿਰ ਨੇ ਨਕੇਲ ਪਾਈ ਜਾ ਸਕੇ। ਇਸ ਸਬੰਧੀ ਹੋਰ ਜਾਣਕਾਰੀ ਹਾਸਲ ਕਰਨ ਲਈ ਸੁਣੋ ਜਗਬਾਣੀ ਪੋਡਕਾਸਟ ਦੀ ਇਹ ਰਿਪੋਰਟ...
ਪੜ੍ਹੋ ਇਹ ਵੀ ਖਬਰ - ਤਾਜ਼ਾ ਅਧਿਐਨ: ਵਸਤੂ ਦੀ ਸਤਹਿ ਤੋਂ ਨਹੀਂ ਫੈਲਦਾ ਕੋਰੋਨਾ ਵਾਇਰਸ (ਵੀਡੀਓ)
ਇਨ੍ਹਾਂ ਕਿਸਾਨਾਂ ਨੂੰ ਪ੍ਰੀਮੀਅਮ ਦਾ ਭੁਗਤਾਨ ਕੀਤੇ ਬਗੈਰ ਮਿਲੇਗਾ 1 ਲੱਖ ਰੁਪਏ ਤੱਕ ਦਾ ਮੁਆਵਜ਼ਾ
NEXT STORY