ਜਲੰਧਰ - ਇਸ ਸਾਲ ਜਨਮ ਅਸ਼ਟਮੀ ਦਾ ਤਿਉਹਾਰ 11-12 ਅਗਸਤ ਨੂੰ ਮਨਾਇਆ ਜਾ ਰਿਹਾ ਹੈ। ਇਹ ਤਿਉਹਾਰ ਦੁਨੀਆ ਭਰ ਵਿੱਚ ਰਵਾਇਤੀ ਢੰਗ ਨਾਲ ਮਨਾਇਆ ਜਾਂਦਾ ਹੈ। ਇਸ ਪਵਿੱਤਰ ਦਿਹਾੜੇ 'ਤੇ ਲੋਕ ਨੱਚ ਕੇ ਅਤੇ ਗਾ ਕੇ ਭਗਵਾਨ ਕ੍ਰਿਸ਼ਨ ਦੇ ਜਨਮ ਦਿਹਾੜੇ ਨੂੰ ਮਨਾਉਂਦੇ ਹਨ। ਬਹੁਤ ਸਾਰੇ ਲੋਕ ਇਸ ਸ਼ੁੱਭ ਦਿਨ ਵਰਤ ਵੀ ਰੱਖਦੇ ਹਨ। ਇਸ ਦਿਨ ਕੁਝ ਉਪਾਏ ਕਰਨ ਨਾਲ ਮੰਨ ਦੀ ਹਰ ਇੱਛਾ ਪੂਰੀ ਹੋ ਜਾਂਦੀ ਹੈ ਅਤੇ ਘਰ ਵਿੱਚ ਸੁੱਖ-ਸ਼ਾਂਤੀ ਅਤੇ ਖੁਸ਼ਹਾਲੀ ਰਹਿੰਦੀ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਉਪਾਅ ਦੇ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੂੰ ਜਨਮ ਅਸ਼ਟਮੀ ਦੀ ਰਾਤ ਕਰਨੇ ਸ਼ੁੱਭ ਮੰਨੇ ਜਾਂਦੇ ਹਨ...
ਝੂਲਾ
ਇਸ ਖਾਸ ਦਿਨ ਸ਼੍ਰੀ ਕ੍ਰਿਸ਼ਨ ਜੀ ਨੂੰ ਸੋਹਣੇ ਅਤੇ ਫੁਲਾਂ ਨਾਲ ਸਜਾਏ ਹੋਏ ਝੂਲੇ ਵਿਚ ਬਿਠਾ ਕੇ ਝੂਲਾ ਜ਼ਰੂਰ ਝੁਲਾਉਣਾ ਚਾਹੀਦਾ ਹੈ।
ਰੱਖੜੀ
ਬਾਲ ਗੋਪਾਲ ਜੀ ਅਤੇ ਉਨ੍ਹਾਂ ਦੇ ਵੱਡੇ ਭਰਾ ਬਲਰਾਮ ਜੀ ਨੂੰ ਰੱਖੜੀ ਜ਼ਰੂਰ ਬੰਨ੍ਹੋ।
ਤੁਲਸੀ
ਜਨਮ ਅਸ਼ਟਮੀ ਵਾਲੇ ਦਿਨ ਬਾਲ ਗੋਪਾਲ ਜੀ ਨੂੰ ਤੁਸੀਂ ਜੋ ਵੀ ਪ੍ਰਸ਼ਾਦ ਚੜ੍ਹਾਉਣ ਵਾਲੇ ਹੋ, ਉਸ ’ਚ ਤੁਲਸੀ ਦੇ ਪੱਤੇ ਜ਼ਰੂਰ ਪਾਓ।
ਫੁੱਲ
ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੂੰ ਹਾਰਸਿੰਗਾਰ, ਪਾਰੀਜਾਤ, ਸ਼ੈਫਾਲੀ ਅਤੇ ਪੀਲੇ ਰੰਗ ਦੇ ਫੁੱਲ ਬਹੁਤ ਪਸੰਦ ਹਨ। ਇਸੇ ਲਈ ਉਨ੍ਹਾਂ ਦੀ ਪੂਜਾ ਕਰਦੇ ਸਮੇਂ ਇਨ੍ਹਾਂ ਫੁੱਲਾਂ ਨੂੰ ਜ਼ਰੂਰ ਸ਼ਾਮਲ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਮੰਤਰ ਉਚਾਰਨ ਕਰਕੇ ਬਾਲ ਗੋਪਾਲ ਜੀ ਨੂੰ ਫੁੱਲਾਂ ਦੀ ਮਾਲਾ ਵੀ ਚੜ੍ਹਾਈ ਜਾਂਦੀ ਹੈ। ਇਸ ਨਾਲ ਜੀਵਨ ਵਿਚ ਚੱਲ ਰਹੀਆਂ ਸਾਰੀਆਂ ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ ਅਤੇ ਆਰਥਿਕ ਸਥਿਤੀ ਮਜ਼ਬੂਤ ਹੁੰਦੀ ਹੈ।
ਸ਼ੰਖ
ਇਸ ਖਾਸ ਦਿਨ ’ਤੇ ਨੰਦਲਾਲ ਨੂੰ ਸ਼ੰਖ ਵਿਚ ਦੁੱਧ ਪਾ ਕੇ ਚੜ੍ਹਾਓ। ਇਸ ਤੋਂ ਬਾਅਦ ਦੇਵੀ ਲੱਛਮੀ ਜੀ ਦੀ ਪੂਜਾ ਕਰੋ। ਅਜਿਹਾ ਕਰਨ ਨਾਲ ਤੁਹਾਡੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੋ ਜਾਣਗੀਆਂ।
ਫਲ ਅਤੇ ਅਨਾਜ
ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਵਾਲੇ ਦਿਨ ਧਾਰਮਿਕ ਸਥਾਨ ’ਤੇ ਜਾ ਕੇ ਗਰੀਬਾਂ ਨੂੰ ਫਲ ਅਤੇ ਅਨਾਜ ਜ਼ਰੂਰ ਦਾਨ ਕਰੋ। ਇਸ ਨਾਲ ਤੁਹਾਡੀਆਂ ਮਨੋਕਾਮਨਾਵਾਂ ਪੂਰੀਆਂ ਹੋਣਗੀਆਂ।
ਮੋਰ ਦਾ ਖੰਭ
ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੀ ਪੂਜਾ ਵਿਚ ਉਨ੍ਹਾਂ ਦਾ ਪਿਆਰਾ ਮੋਰਪੰਖ ਜ਼ਰੂਰ ਸ਼ਾਮਲ ਕਰੋ।
ਖੀਰ ਦਾ ਭੋਗ
ਜਨਮ ਅਸ਼ਟਮੀ ਵਾਲੇ ਦਿਨ ਸ਼੍ਰੀ ਕ੍ਰਿਸ਼ਨ ਜੀ ਨੂੰ ਸਾਬੂਦਾਣਾ ਅਤੇ ਚਾਵਲ ਤੋਂ ਤਿਆਰ ਕੀਤੀ ਖੀਰ ਦਾ ਭੋਗ ਲਗਾਓ। ਇਸ ਨਾਲ ਸਮਾਜ ਵਿਚ ਮਾਣ ਅਤੇ ਸਨਮਾਨ ਵੱਧਦਾ ਹੈ।
ਗਾਂ ਤੇ ਵੱਛੇ ਦੀ ਤਸਵੀਰ
ਇਸ ਦਿਨ ਧਨ ਅਤੇ ਸੰਤਾਨ ਪ੍ਰਾਪਤੀ ਦੇ ਲਈ ਆਪਣੇ ਘਰ ਤੁਸੀਂ ਗਾਂ ਅਤੇ ਵੱਛੇ ਦੀ ਤਸਵੀਰ ਜ਼ਰੂਰ ਲਗਾਓ।
ਕੇਲੇ ਦੇ ਪੌਦੇ ਲਗਾਓ
ਘਰ ’ਚ ਲਛਮੀ ਦੇਵੀ ਦੇ ਵਾਸ ਲਈ ਤੁਸੀਂ ਆਪਣੇ ਘਰ ਜਾਂ ਫਿਰ ਕਿਸੇ ਮੰਦਰ ਵਿਚ ਕੇਲੇ ਦੇ 2 ਪੌਦੇ ਲਗਾਓ।
ਮੱਖਣ-ਮਿਸ਼ਰੀ ਦਾ ਭੋਗ
ਜਨਮ ਅਸ਼ਟਮੀ ਵਾਲੀ ਰਾਤ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦਾ ਵਿਧੀ ਅਨੁਸਾਰ ਵਰਤ ਰੱਖ ਕੇ ਅਤੇ ਸੱਚੇ ਮਨ ਨਾਲ ਉਨ੍ਹਾਂ ਦੀ ਪੂਜਾ ਕਰਕੇ ਭਗਵਾਨ ਜੀ ਨੂੰ ਮੱਖਣ-ਮਿਸ਼ਰੀ ਦਾ ਭੋਗ ਲਗਾਓ। ਇਸ ਨਾਲ ਘਰ ਵਿਚ ਸੁੱਖ-ਸ਼ਾਂਤੀ ਅਤੇ ਖੁਸ਼ੀਆਂ ਭਰਿਆ ਮਾਹੌਲ ਬਣਿਆ ਰਹੇਗਾ।
ਸਾਬਤ ਮਾਹ ਅਤੇ ਚੌਲ
ਜਨਮ ਅਸ਼ਟਮੀ ਦੀ ਰਾਤ ਨੂੰ 12 ਵਜੇ ਸਾਬਤ ਮਾਹ ਦੀ ਕਾਲੀ ਦਾਲ ਅਤੇ ਚੌਲ ਮਿਲਾਓ। ਫਿਰ ਉਸ ਨੂੰ ਘਰ ਦੇ ਬਾਹਰ ਕਿਸੇ ਇਕਾਂਤਵਾਸ ਜਗ੍ਹਾ ’ਤੇ ਜਾ ਕੇ ਮਿੱਟੀ ਦਾ ਟੋਆ ਪੁੱਟ ਕੇ ਦਬਾ ਦਿਓ। ਅਜਿਹਾ ਕਰਨ ਨਾਲ ਘਰ ’ਚ ਪੈਦਾ ਹੋ ਰਹੀ ਨਾਕਾਰਾਤਮਕ ਸੋਚ ਦੂਰ ਹੋ ਜਾਵੇਗੀ।
ਪੜ੍ਹੋ ਇਹ ਵੀ ਖਬਰ - ਫ਼ਾਇਦੇ ਦੀ ਜਗ੍ਹਾ ਨੁਕਸਾਨ ਵੀ ਪਹੁੰਚਾਅ ਸਕਦੇ ਹਨ ਕੋਰੋਨਾ ਤੋਂ ਬਚਾਅ ਲਈ ਪਾਏ 'ਦਸਤਾਨੇ'
ਪੜ੍ਹੋ ਇਹ ਵੀ ਖਬਰ - ਰਾਤ ਨੂੰ ਜ਼ਰੂਰ ਪੀ ਕੇ ਸੋਵੋ 2 ਚੁਟਕੀ ਦਾਲਚੀਨੀ ਵਾਲਾ ਦੁੱਧ, ਹੋਣਗੇ ਹੈਰਾਨੀਜਨਕ ਫਾਇਦੇ
ਐਤਵਾਰ ਵਾਲੇ ਦਿਨ ਜ਼ਰੂਰ ਕਰੋ ਇਹ ਉਪਾਅ, ਹੋਵੇਗੀ ਸੂਰਜ ਦੇਵਤਾ ਦੀ ਕ੍ਰਿਪਾ
NEXT STORY