ਜਲੰਧਰ- ਦੋਪਹੀਆ ਵਾਹਨ ਨਿਰਮਾਤਾ ਕੰਪਨੀ ਹੀਰੋ ਮੋਟੋਕਾਰਪ ਆਪਣੀ ਇਕ ਨਵੀਂ ਬਾਈਕ ਨੂੰ ਲਾਂਚ ਕਰਨ ਵਾਲੀ ਹੈ। ਇਸ ਨਵੀਂ ਬਾਈਕ ਦਾ ਨਾਂ ਐਕਸਪ੍ਰੋ ਹੋਵੇਗਾ ਅਤੇ ਇਸ ਨੂੰ 18 ਦਸੰਬਰ 2017 ਨੂੰ ਲਾਂਚ ਕੀਤਾ ਜਾਵੇਗਾ। ਕੰਪਨੀ ਨੇ ਆਪਣੀ ਇਸ ਨਵੀਂ ਬਾਈਕ 'ਚ iSmart ਤਕਨੀਕ ਨੂੰ ਸ਼ਾਮਿਲ ਕੀਤਾ ਹੈ, ਜਿਸ ਨਾਲ ਇਸ ਬਾਈਕ ਦੀ ਮਾਈਲੇਜ ਬਿਹਤਰ ਹੋਵੇਗੀ। ਉਮੀਦ ਕੀਤੀ ਜਾ ਰਹੀ ਹੈ ਕਿ ਪੈਸ਼ਨ ਐਕਸਪ੍ਰੋ ਦੀ ਐਕਸ-ਸ਼ੋਅਰੂਮ ਕੀਮਤ ਕਰੀਬ 57,000 ਰੁਪਏ ਹੋ ਸਕਦੀ ਹੈ।
ਫੀਚਰਸ
ਪੈਸ਼ਨ ਐਕਸਪ੍ਰੋ 'ਚ 110 ਸੀਸੀ ਦਾ ਇੰਜਣ ਹੋਵੇਗਾ ਜੋ ਕਿ 9.3bhp ਦੀ ਪਾਵਰ ਅਤੇ 9Nm ਦਾ ਟਾਰਕ ਜਨਰੇਟ ਕਰੇਗਾ। ਬਾਈਕ ਦਾ ਇੰਜਣ 4-ਸਪੀਡ ਗਿਅਰਬਾਕਸ ਨਾਲ ਲੈਸ ਹੈ। ਨਵੀਂ ਪੈਸ਼ਨ 'ਚ iSmart ਆਨ-ਆਫ ਤਕਨੀਕ ਦੀ ਵੀ ਸੁਵਿਧਾ ਹੋਵੇਗੀ। ਕੱਲਚ ਲੀਵਰ ਦਬਾਏ ਜਾਣ 'ਤੇ ਸਵਿਚਿੰਗ ਅਤੇ ਸਵਿੱਚ ਕਰਨ 'ਤੇ ਇੰਜਣ ਖੁਦ ਬੰਦ ਹੋ ਜਾਵੇਗਾ।
ਇਸ ਤੋਂ ਇਲਾਵਾ ਡਿਜ਼ਾਇਨ ਦੇ ਮਾਮਲੇ 'ਚ ਨਵੀਂ ਪੈਸ਼ਨ 110 ਆਪਣੇ 100 ਸੀ ਸੀਬਿਲ ਵਰਗਾ ਹੋਵੇਗਾ। ਉਥੇ ਹੀ ਇਸ ਵਿਚ ਐਨਾਲਾਗ-ਡਿਜੀਟਲ ਇੰਸਟਰੂਮੈਂਟ ਕਲੱਸਟਰ ਨੂੰ ਵੀ ਸ਼ਾਮਿਲ ਕੀਤਾ ਜਾ ਸਕਦਾ ਹੈ।
ਭਾਰਤ 'ਚ 24 ਨਵੰਬਰ ਨੂੰ ਲਾਂਚ ਹੋਵੇਗੀ 2018 indian Scout Bobber
NEXT STORY