ਨਵੀਂ ਦਿੱਲੀ— ਜੇਕਰ ਤੁਸੀਂ ਦੁਸਹਿਰਾ-ਦਿਵਾਲੀ ਵਰਗੇ ਵੱਡੇ ਤਿਉਹਾਰ 'ਤੇ ਘਰ ਜਾਣ ਲਈ ਰੇਲ ਟਿਕਟ ਬੁੱਕ ਕਰਾਉਣ ਦੀ ਸੋਚ ਰਹੇ ਹੋ ਅਤੇ ਅਜੇ ਤਕ ਬੁੱਕ ਨਹੀਂ ਕਰਾਈ ਹੈ, ਤਾਂ ਆਉਣ ਵਾਲੇ ਦਿਨਾਂ 'ਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ। ਖਾਸ ਤੌਰ 'ਤੇ ਉਨ੍ਹਾਂ ਲੋਕਾਂ ਨੂੰ ਜੋ ਆਈ. ਆਰ. ਸੀ. ਟੀ. ਸੀ. ਦੀ ਵੈੱਬਸਾਈਟ ਜਾਂ ਫਿਰ ਐਪ ਜ਼ਰੀਏ ਟਿਕਟ ਬੁੱਕ ਕਰਦੇ ਹਨ। ਹੁਣ ਤੁਸੀਂ ਆਪਣੀ ਟਿਕਟ ਨੂੰ ਡੈਬਿਟ ਕਾਰਡ ਜ਼ਰੀਏ ਬੁੱਕ ਨਹੀਂ ਕਰਾ ਸਕੋਗੇ, ਸਿਰਫ ਕ੍ਰੈਡਿਟ ਕਾਰਡ ਜਾਂ ਫਿਰ ਨੈੱਟ ਬੈਂਕਿੰਗ ਨਾਲ ਹੀ ਟਿਕਟ ਬੁੱਕ ਕਰਾਉਣ ਦੀ ਸੁਵਿਧਾ ਮਿਲੇਗੀ।
ਖਬਰਾਂ ਮੁਤਾਬਕ ਬੈਂਕਾਂ ਅਤੇ ਆਈ. ਆਰ. ਸੀ. ਟੀ. ਸੀ. 'ਚ ਵਿਵਾਦ ਦੇ ਮੱਦੇਨਜ਼ਰ ਇਸ ਦਾ ਖਮਿਆਜ਼ਾ ਆਮ ਜਨਤਾ ਨੂੰ ਭੁਗਤਨਾ ਪੈ ਰਿਹਾ ਹੈ। ਬੈਂਕਾਂ ਨੇ ਟ੍ਰਾਂਜੈਕਸ਼ਨ 'ਤੇ ਮਿਲਣ ਵਾਲੀ ਫੀਸ ਦਾ ਹਿੱਸਾ ਸਾਂਝਾ ਕਰਨ ਤੋਂ ਮਨ੍ਹਾ ਕਰ ਦਿੱਤਾ ਹੈ, ਜਿਸ ਕਾਰਨ ਇਹ ਮੁਸ਼ਕਿਲਾਂ ਆ ਰਹੀਆਂ ਹਨ। ਇਨ੍ਹਾਂ ਬੈਂਕਾਂ 'ਚ ਦੇਸ਼ ਦਾ ਸਭ ਤੋਂ ਵੱਡਾ ਬੈਂਕ ਐੱਸ. ਬੀ. ਆਈ. ਵੀ ਸ਼ਾਮਲ ਹੈ, ਜਿਸ ਦੇ ਡੈਬਿਟ ਕਾਰਡ ਜ਼ਰੀਏ ਟ੍ਰਾਂਜੈਕਸ਼ਨ ਕਰਨ 'ਤੇ ਫਿਲਹਾਲ ਰੋਕ ਲਾ ਦਿੱਤੀ ਗਈ ਹੈ।
ਸਿਰਫ ਇਨ੍ਹਾਂ ਬੈਂਕਾਂ ਦਾ ਚੱਲੇਗਾ ਡੈਬਿਟ ਕਾਰਡ
ਜਿਨ੍ਹਾਂ ਬੈਂਕਾਂ ਦੇ ਡੈਬਿਟ ਕਾਰਡ ਜ਼ਰੀਏ ਟਿਕਟ ਬੁੱਕ ਕਰਾਉਣ ਦੀ ਸੁਵਿਧਾ ਦਿੱਤੀ ਜਾ ਰਹੀ ਹੈ, ਉਨ੍ਹਾਂ 'ਚ ਇੰਡੀਅਨ ਓਵਰਸੀਜ਼ ਬੈਂਕ, ਕੇਨਰਾ ਬੈਂਕ, ਯੂਨਾਈਟਿਡ ਬੈਂਕ ਆਫ ਇੰਡੀਆ, ਇੰਡੀਅਨ ਬੈਂਕ, ਸੈਂਟਰਲ ਬੈਂਕ ਆਫ ਇੰਡੀਆ, ਐੱਚ. ਡੀ. ਐੱਫ. ਸੀ. ਅਤੇ ਐਕਸਿਸ ਬੈਂਕ ਸ਼ਾਮਲ ਹਨ। ਇਸ ਸਾਲ ਦੀ ਸ਼ੁਰੂਆਤ 'ਚ ਆਈ. ਆਰ. ਸੀ. ਟੀ. ਸੀ. ਨੇ ਬੈਂਕਾਂ ਨੂੰ ਅੱਧੀ ਫੀਸ ਸਾਂਝੀ ਕਰਨ ਲਈ ਕਿਹਾ ਸੀ, ਜਿਸ ਲਈ ਜ਼ਿਆਦਾਤਰ ਬੈਂਕ ਰਾਜੀ ਨਹੀਂ ਹੋਏ ਹਨ।
ਯੂਨੀਟੇਕ ਦੇ ਪ੍ਰੋਮੋਟਰ ਸੰਜੇ ਚੰਦਰਾ ਨੂੰ SC ਦਾ ਝਟਕਾ
NEXT STORY