ਨਵੀਂ ਦਿੱਲੀ— 5 ਸਾਲ ਪਹਿਲਾਂ ਤਕ ਇਹ ਵਿਅਕਤੀ ਦੁਨੀਆ ਦੇ ਚੋਟੀ ਦੇ 10 ਅਮੀਰਾਂ 'ਚ ਸ਼ਾਮਲ ਸੀ। ਭਾਰਤ ਦੀ ਗੱਲ ਕਰੀਏ ਤਾਂ ਇਹ ਦੇਸ਼ ਦੇ ਸਭ ਤੋਂ ਅਮੀਰ ਮੁਕੇਸ਼ ਅੰਬਾਨੀ ਤੋਂ ਵੀ ਜ਼ਿਆਦਾ ਦੌਲਤਮੰਦ ਸੀ। ਇਕ ਸਾਲ ਅੰਦਰ ਉਸ ਦੇ ਹਾਲਾਤ ਅਜਿਹੇ ਵਿਗੜੇ ਕਿ ਉਸ ਦੀ ਲੱਖਾਂ ਕਰੋੜਾਂ ਦੀ ਦੌਲਤ ਡੁੱਬ ਗਈ ਅਤੇ ਉਸ ਨੂੰ ਕੁਝ ਸਮੇਂ ਲਈ ਜੇਲ ਤਕ ਜਾਣਾ ਪਿਆ।
ਇਹ ਗੱਲ ਹੈ ਬ੍ਰਾਜੀਲ ਦੇ ਅਰਬਪਤੀ ਕਾਰੋਬਾਰੀ ਆਈਕੇ ਬੈਟਿਸਟਾ ਦੀ, ਜਿਸ ਦਾ ਨਾਮ ਦੁਨੀਆ ਦੇ ਅਮੀਰਾਂ 'ਚ ਹੁੰਦਾ ਸੀ। ਫੋਰਬਸ ਦੀ 2011 ਦੀ ਸੂਚੀ ਮੁਤਾਬਕ ਬੈਟਿਸਟਾ 35 ਅਰਬ ਡਾਲਰ (2.30 ਲੱਖ ਕਰੋੜ ਰੁਪਏ) ਦੀ ਦੌਲਤ ਦੇ ਨਾਲ ਦੁਨੀਆ ਦਾ 7ਵਾਂ ਸਭ ਤੋਂ ਵਧ ਅਮੀਰ ਵਿਅਕਤੀ ਸੀ, ਉਸ ਸਮੇਂ ਮੁਕੇਸ਼ ਅੰਬਾਨੀ ਦੀ ਦੌਲਤ ਲਗਭਗ 22 ਅਰਬ ਡਾਲਰ ਸੀ ਪਰ ਇਕ ਸਾਲ ਅੰਦਰ ਕੁਝ ਅਜਿਹਾ ਹੋਇਆ ਕਿ ਬੈਟਿਸਟਾ ਦਾ ਲਗਭਗ 2 ਲੱਖ ਕਰੋੜ ਰੁਪਏ ਦਾ ਕਾਰੋਬਾਰ ਡੁੱਬ ਗਿਆ।
ਅਰਸ਼ ਤੋਂ ਫਰਸ਼ 'ਤੇ ਆਇਆ ਬੈਟਿਸਟਾ
ਸਿਰਫ ਇਕ ਸਾਲ ਅੰਦਰ ਯਾਨੀ 2013 'ਚ ਉਨ੍ਹਾਂ ਦਾ ਕਾਰੋਬਾਰੀ ਸਾਮਰਾਜ ਡੁੱਬਣ ਦੇ ਕੰਢੇ 'ਤੇ ਪਹੁੰਚ ਗਿਆ ਸੀ। ਇਸ ਦਾ ਕਾਰਨ ਦੁਨੀਆ ਭਰ 'ਚ ਕੱਚੇ ਤੇਲ ਦੀਆਂ ਕੀਮਤਾਂ ਦਾ ਡਿੱਗਣਾ ਸੀ। ਦਰਅਸਲ, ਬੈਟਿਸਟਾ ਦਾ ਕਾਰੋਬਾਰ ਮੁੱਖ ਤੌਰ 'ਤੇ ਗੈਸ ਅਤੇ ਤੇਲ ਖੋਜ, ਸੋਨਾ ਅਤੇ ਲੋਹੇ ਦੇ ਖਨਨ ਨਾਲ ਜੁੜਿਆ ਸੀ। 2013 'ਚ ਸਿਰਫ ਇਕ ਸਾਲ ਅੰਦਰ ਕੱਚੇ ਤੇਲ ਦੀਆਂ ਕੀਮਤਾਂ ਡਿੱਗ ਕੇ ਅੱਧੀਆਂ ਰਹਿ ਗਈਆਂ। ਇਸ ਦਾ ਬੈਟਿਸਟਾ 'ਤੇ ਖਾਸਾ ਅਸਰ ਪਿਆ। ਹਾਲਾਤ ਇਹ ਹੋ ਗਈ ਕਿ 2013 'ਚ ਉਨ੍ਹਾਂ ਦੀ ਦੌਲਤ ਲਗਭਗ ਪੂਰੀ ਤਰ੍ਹਾਂ ਖਤਮ ਹੋਣ ਦੇ ਕੰਢੇ ਪਹੁੰਚ ਗਈ। ਇਸ ਦੌਰਾਨ ਉਹ ਵੱਡੇ ਕਾਰਪੋਰੇਟ ਕਰਜ਼ੇ ਨਹੀਂ ਮੋੜ ਸਕੇ ਅਤੇ ਡਿਫਾਲਟਰ ਹੋ ਗਏ। ਇਸ ਨੂੰ ਉਸ ਦੌਰ ਦਾ ਲੈਟਿਨ ਅਮਰੀਕਾ ਦਾ ਸਭ ਤੋਂ ਵੱਡਾ ਡਿਫਾਲਟ ਦੱਸਿਆ ਜਾਂਦਾ ਹੈ। ਕੁਝ ਮੀਡੀਆ ਰਿਪੋਰਟਾਂ ਮੁਤਾਬਕ ਉਸ ਸਾਲ ਉਨ੍ਹਾਂ ਦੀ ਦੌਲਤ 1 ਅਰਬ ਡਾਲਰ ਤੋਂ ਵੀ ਘੱਟ ਰਹਿ ਗਈ ਸੀ।
ਜੇਲ ਵੀ ਜਾਣਾ ਪਿਆ
ਡਿਫਾਲਟਰ ਹੋ ਜਾਣ ਦੇ ਨਾਲ ਉਨ੍ਹਾਂ 'ਤੇ ਕਾਲੇ ਧਨ ਨੂੰ ਸਫੇਦ ਕਰਨ ਦੇ ਕਈ ਦੋਸ਼ ਵੀ ਲੱਗੇ। ਇਸੇ ਸਾਲ ਜਨਵਰੀ 'ਚ ਉਨ੍ਹਾਂ ਨੂੰ ਜੇਲ ਜਾਣਾ ਪਿਆ ਅਤੇ 30 ਅਪ੍ਰੈਲ ਨੂੰ ਹੀ ਉਨ੍ਹਾਂ ਨੂੰ ਜੇਲ ਤੋਂ ਰਿਹਾ ਕਰ ਦਿੱਤਾ ਗਿਆ। ਜੱਜ ਨੇ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਬੈਟਿਸਟਾ 'ਤੇ ਕਿਸੇ ਤਰ੍ਹਾਂ ਦੀ ਹਿੰਸਾ ਅਤੇ ਧਮਕੀ ਦੇਣ ਦਾ ਦੋਸ਼ ਨਹੀਂ ਹੈ। ਅਜਿਹੇ 'ਚ ਉਨ੍ਹਾਂ ਨੂੰ ਹਾਊਸ ਅਰੇਸਟ ਰੱਖ ਕੇ ਮੁੱਕਦਮਾ ਚਲਾਇਆ ਜਾ ਸਕਦਾ ਹੈ।
ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 379.310 ਅਰਬ ਡਾਲਰ ਦੀ ਸਰਵਉੱਚ ਉੱਚਾਈ 'ਤੇ
NEXT STORY