ਨਵੀਂ ਦਿੱਲੀ—ਭਾਰਤੀ ਰਿਜ਼ਰਵ ਬੈਂਕ ਨੇ ਕਿਹਾ ਕਿ ਦੇਸ਼ ਦੇ ਵਿਦੇਸ਼ੀ ਮੁਦਰਾ ਭੰਡਾਰ 19 ਮਈ ਨੂੰ ਖਤਮ ਹਫਤੇ 'ਚ 4.036 ਅਰਬ ਡਾਲਰ ਦਾ ਭਾਰੀ ਵਾਧੇ ਦੇ ਨਾਲ 379.310 ਅਰਬ ਡਾਲਰ ਦੇ ਸਰਵਕਾਲਿਕ ਰਿਕਾਰਡ ਉੱਚਾਈ ਨੂੰ ਛੂਹ ਗਿਆ। ਇਸ ਦਾ ਕਾਰਨ ਵਿਦੇਸ਼ੀ ਮੁਦਰਾ ਸੰਪਤੀ 'ਚ ਹੋਣ ਵਾਲਾ ਭਾਰੀ ਵਾਧਾ ਹੈ। ਇਸ ਤੋਂ ਪਹਿਲੇ ਹਫਤੇ 'ਚ ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 44.36 ਕਰੋੜ ਡਾਲਰ ਘੱਟ ਕੇ 375.27 ਅਰਬ ਡਾਲਰ ਰਹਿ ਗਿਆ ਸੀ।
ਰਿਜ਼ਰਵ ਬੈਂਕ ਨੇ ਕਿਹਾ ਕਿ ਸਮੀਖਿਆਧੀਨ ਹਫਤੇ 'ਚ ਕੁੱਲ ਵਿਦੇਸ਼ੀ ਮੁਦਰਾ ਦਾ ਮਹੱਤਵਪੂਰਨ ਹਿੱਸਾ ਵਿਦੇਸ਼ੀ ਮੁਦਰੀ ਸੰਪਤੀ (ਐਫ.ਸੀ.ਏ) 39.96 ਅਰਬ ਡਾਲਰ ਵੱਧ ਕੇ 355.097 ਅਰਬ ਡਾਲਰ ਦੀ ਹੋ ਗਈ। ਡਾਲਰ 'ਚ ਵਰਤੋਂ ਕੀਤੇ ਜਾਣ ਵਾਲੇ ਵਿਦੇਸ਼ੀ ਮੁਦਰਾ ਸੰਪਤੀ 'ਚ ਰੱਖੇ ਯੂਰੋ, ਪੌਂਡ ਅਤੇ ਯੇਨ ਵਰਗੀ ਗੈਰ ਅਮਰੀਕੀ ਮੁਦਰਾਵਾਂ ਦਾ ਮੁੱਲ ਵਾਧੇ ਦੇ ਪ੍ਰਭਾਵਾਂ ਨੂੰ ਵੀ ਐਕਸਪ੍ਰੈੱਸ ਕਰਦੀ ਹੈ। ਸੋਨਾ ਸੁਰੱਖਿਅਤ ਭੰਡਾਰ 20.438 ਅਰਬ ਡਾਲਰ 'ਤੇ ਸਥਿਤ ਬਣੀ ਰਹੀ।
ਬੈਂਕ ਦੇ ਅੰਕੜਿਆਂ ਦੇ ਅਨੁਸਾਰ ਸਮੀਖਿਆਧੀਨ ਹਫਤੇ 'ਚ ਕੌਮਾਂਤਰੀ ਮੁਦਰਾ ਫੰਡ (ਆਈ.ਐਮ.ਐਫ.) 'ਚ ਵਿਸ਼ੇਸ਼ ਨਿਕਾਸੀ ਅਧਿਕਾਰ 1.5 ਕਰੋੜ ਡਾਲਰ ਵੱਧ ਕੇ 1.469 ਅਰਬ ਡਾਵਰ ਹੋ ਗਿਆ ਜਦਕਿ ਆਈ.ਐਮ.ਐਫ. 'ਚ ਦੇਸ਼ ਦਾ ਮੁਦਰਾਭੰਡਾਰ 2.52 ਕਰੋੜ ਡਾਲਰ ਵੱਧ ਕੇ 2.305 ਅਰਬ ਡਾਲਰ ਹੋ ਗਿਆ ਹੈ।
SBI ਨੇ ਲਗਾਈ ਓਲਾ ਅਤੇ ਉਬੇਰ ਨੂੰ ਕਾਰ ਲੋਨ 'ਤੇ ਰੋਕ
NEXT STORY