ਨਵੀਂ ਦਿੱਲੀ— 1 ਜੁਲਾਈ ਨੂੰ ਜੀ. ਐੱਸ. ਟੀ. ਲਾਗੂ ਹੋਣ ਦੇ ਬਾਅਦ ਦੇਸ਼ 'ਚ ਬਹੁਤ ਕੁਝ ਬਦਲ ਜਾਵੇਗਾ। ਇਸ ਨਾਲ ਕੁਝ ਲੋਕਾਂ ਨੂੰ ਆਸਾਨੀ ਤਾਂ ਕੁਝ ਨੂੰ ਪ੍ਰੇਸ਼ਾਨੀ ਹੋਵੇਗੀ ਪਰ ਇਨ੍ਹਾਂ ਸਭ ਵਿਚਕਾਰ ਕਿਸਾਨਾਂ ਖਾਸ ਕਰਕੇ ਛੋਟੇ ਜਿਮੀਂਦਾਰਾਂ ਦੀਆਂ ਪ੍ਰੇਸ਼ਾਨੀਆਂ ਘੱਟ ਹੁੰਦੀਆਂ ਨਹੀਂ ਦਿਸ ਰਹੀਆਂ ਹਨ। ਦਿਨੋਂ-ਦਿਨ ਵਧਦੀ ਲਾਗਤ 'ਚ ਮੁਨਾਫਾ ਲੱਭਣਾ ਕਿਸਾਨਾਂ ਲਈ ਜੀ. ਐੱਸ. ਟੀ. ਦੇ ਬਾਅਦ ਹੋਰ ਵੀ ਮੁਸ਼ਕਿਲ ਹੋ ਜਾਵੇਗਾ। ਇਸ ਦਾ ਕਾਰਨ ਹੈ ਕਿ ਟੈਕਸ ਦੀਆਂ ਨਵੀਆਂ ਦਰਾਂ 'ਚ ਖੇਤੀ ਲਈ ਜ਼ਰੂਰੀ ਕਈ ਚੀਜ਼ਾਂ ਕੀਟਨਾਸ਼ਕ, ਖੇਤੀਬਾੜੀ ਮਸ਼ੀਨ, ਟਾਇਰ, ਖਾਦਾਂ ਆਦਿ ਮਹਿੰਗੇ ਹੋ ਜਾਣਗੇ, ਜਿਸ ਕਰਕੇ ਖੇਤੀ ਕਰਨਾ ਮਹਿੰਗਾ ਹੋ ਸਕਦਾ ਹੈ।
ਖਾਦਾਂ ਦੇ ਵਧਣਗੇ ਮੁੱਲ
ਦੇਸ਼ 'ਚ ਹਰ ਸਾਲ ਲਗਭਗ 22.4 ਕਰੋੜ ਟਨ ਅਨਾਜ ਦਾ ਉਤਪਾਦਨ ਹੁੰਦਾ ਹੈ। ਇਸ ਆਨਾਜ ਅਤੇ ਹੋਰ ਫਸਲਾਂ ਨੂੰ ਉਗਾਉਣ ਲਈ ਦੇਸ਼ 'ਚ ਹਰ ਸਾਲ ਕਿਸਾਨ ਲਗਭਗ 550 ਲੱਖ ਟਨ ਖਾਦਾਂ ਦੀ ਵਰਤੋਂ ਕਰਦੇ ਹਨ। ਅਜੇ ਤਕ ਖਾਦਾਂ 0 ਤੋਂ 8 ਫੀਸਦੀ ਦੇ ਟੈਕਸ ਦਾਇਰੇ 'ਚ ਸਨ ਪਰ ਜੀ. ਐੱਸ. ਟੀ. 'ਚ ਇਹ 12 ਫੀਸਦੀ ਦੇ ਦਾਇਰੇ 'ਚ ਆ ਜਾਣਗੀਆਂ। ਸਹਿਕਾਰੀ ਖੇਤਰ ਦੀ ਸਭ ਤੋਂ ਵੱਡੀ ਖਾਦ ਕੰਪਨੀ ਇਫਕੋ ਦੇ ਇਕ ਅਧਿਕਾਰੀ ਮੁਤਾਬਕ ਵੱਖ-ਵੱਖ ਖਾਦਾਂ 5 ਤੋਂ 7 ਫੀਸਦੀ ਤਕ ਮਹਿੰਗੀਆਂ ਹੋ ਜਾਣਗੀਆਂ। ਅਜਿਹੇ 'ਚ ਸਰਕਾਰ ਨੂੰ ਸਬਸਿਡੀ ਦੀ ਰਕਮ ਵਧਾਉਣੀ ਪਵੇਗੀ। ਜੇਕਰ ਅਜਿਹਾ ਨਾ ਹੋਇਆ ਤਾਂ ਇਸ ਦਾ ਬੋਝ ਕਿਸਾਨਾਂ 'ਤੇ ਪਵੇਗਾ ਅਤੇ ਖੇਤੀ ਦੀ ਲਾਗਤ ਵਧੇਗੀ।
ਕੀਟਨਾਸ਼ਕਾਂ 'ਤੇ 18 ਫੀਸਦੀ ਟੈਕਸ
ਜੀ. ਐੱਸ. ਟੀ. 'ਚ ਖੇਤੀਬਾੜੀ ਲਈ ਸਭ ਤੋਂ ਜ਼ਰੂਰੀ ਕੀਟਨਾਸ਼ਕਾਂ ਨੂੰ 18 ਫੀਸਦੀ ਟੈਕਸ ਦੇ ਦਾਇਰੇ 'ਚ ਰੱਖਿਆ ਹੈ। ਜਦੋਂ ਕਿ ਪਹਿਲਾਂ ਇਹ 5 ਤੋਂ 14.5 ਫੀਸਦੀ ਟੈਕਸ ਦਰ 'ਚ ਆਉਂਦੇ ਸਨ। ਭਾਰਤ 'ਚ ਹਰ ਸਾਲ ਲਗਭਗ 50 ਹਜ਼ਾਰ ਟਨ ਵੱਖ-ਵੱਖ ਤਰ੍ਹਾਂ ਦੇ ਕੀਟਨਾਸ਼ਕ ਇਸਤੇਮਾਲ ਹੁੰਦੇ ਹਨ। ਇੰਸੇਕਿਟਸਾਈਡ ਇੰਡੀਆ ਦੇ ਮੈਨੇਜਰ ਰਾਜੇਸ਼ ਕੁਮਾਰ ਮੁਤਾਬਕ, 18 ਫੀਸਦੀ ਟੈਕਸ ਨਾਲ ਸਾਰੇ ਕੀਟਨਾਸ਼ਕ ਮਹਿੰਗੇ ਹੋ ਜਾਣਗੇ, ਜਿਸ ਦਾ ਅਸਰ ਲਾਗਤ 'ਤੇ ਪਵੇਗਾ। ਉੱਥੇ ਹੀ ਟਰੈਕਟਰ 'ਤੇ ਜੀ. ਐੱਸ. ਟੀ. 'ਚ 12 ਫੀਸਦੀ ਟੈਕਸ ਲੱਗੇਗਾ ਅਤੇ ਕਿਹਾ ਜਾ ਰਿਹਾ ਹੈ ਕਿ ਜੀ. ਐੱਸ. ਟੀ. ਤੋਂ ਬਾਅਦ ਟਰੈਕਟਰਾਂ ਦੇ ਮੁੱਲ ਤਕਰੀਬਨ 25 ਹਜ਼ਾਰ ਰੁਪਏ ਤਕ ਵਧ ਜਾਣਗੇ। ਜਦੋਂ ਕਿ ਪਲਾਸਟਿਕ ਦੇ ਪਾਇਪ, ਇਲੈਕਟ੍ਰਿਕ ਮੋਟਰਾਂ ਵੀ ਮਹਿੰਗੀਆਂ ਹੋ ਜਾਣਗੀਆਂ।
ਫਿਓ ਦਾ ਅਨੁਮਾਨ, ਚਾਲੂ ਵਿੱਤ ਸਾਲ 'ਚ 325 ਅਰਬ ਡਾਲਰ ਰਹੇਗਾ ਬਰਾਮਦ
NEXT STORY