ਚੰਡੀਗੜ-ਟਾਟਾ ਮੋਟਰਸ ਨੇ ਆਪਣੀ ਕੰਪੈਕਟ ਐੱਸ. ਯੂ. ਵੀ. ਨੈਕਸਨ ਨੂੰ ਲਾਂਚ ਕਰ ਦਿੱਤਾ ਹੈ। ਚੰਡੀਗੜ੍ਹ ਐਕਸ ਸ਼ੋਅਰੂਮ ਕੀਮਤ 5,88,781 ਰੁਪਏ (ਪੈਟਰੋਲ ਮਾਡਲ) ਅਤੇ 6,88,844 ਰੁਪਏ (ਡੀਜ਼ਲ ਮਾਡਲ) ਦੀ ਸ਼ੁਰੂਆਤੀ ਕੀਮਤ ਦੇ ਨਾਲ ਟਾਟਾ ਨੈਕਸਨ ਇਸ ਸ਼੍ਰੇਣੀ 'ਚ ਸਭ ਤੋਂ ਮੁਕਾਬਲੇਬਾਜ਼ ਕੀਮਤ 'ਤੇ ਉਪਲੱਬਧ ਐੱਸ. ਯੂ. ਬੀ. ਹੈ, ਜਿਸ 'ਚ ਇਸ ਵਰਗ 'ਚ ਸਭ ਤੋਂ ਵਧੀਆ ਖੂਬੀਆਂ ਮੌਜੂਦ ਹਨ। ਹੁਣ ਟਾਟਾ ਨੈਕਸਨ ਪੂਰੇ ਦੇਸ਼ 'ਚ ਟਾਟਾ ਮੋਟਰਸ ਦੇ 650 ਅਧਿਕਾਰਤ ਵਿਕਰੀ ਕੇਂਦਰਾਂ 'ਤੇ ਮੁਹੱਈਆ ਹੋਵੇਗੀ। ਐੱਸ. ਐੱਨ. ਬਰਮਨ, ਵਾਈਸ ਪ੍ਰੈਜ਼ੀਡੈਂਟ (ਸੇਲਸ), ਪੈਸੰਜਰ ਵ੍ਹੀਕਲ ਬਿਜ਼ਨੈੱਸ ਯੂਨਿਟ, ਟਾਟਾ ਮੋਟਰਸ ਨੇ ਕਿਹਾ ਕਿ ਨੈਕਸਨ ਰਾਹੀਂ ਅਸੀਂ ਕੰਫਰਟ, ਡਰਾਈਵਲਿਟੀ ਅਤੇ ਪ੍ਰੈਕਟੀਕਲਿਟੀ ਵਰਗੇ ਮੋਰਚਿਆਂ 'ਤੇ ਕੰਪੈਕਟ ਐੱਸ. ਯੂ. ਬੀ. ਸੈਗਮੈਂਟ 'ਚ ਨਵੇਂ ਇਤਿਹਾਸ ਰਚੇ ਹਨ।
ਈ-ਫਾਈਲਿੰਗ ਪੋਰਟਲ 'ਤੇ ਆਪਣੀ ਜਾਣਕਾਰੀ ਖੁਦ ਅਪਡੇਟ ਕਰਨ ਕਰਦਾਤਾ
NEXT STORY