ਮੁੰਬਈ : ਬਾਲੀਵੁੱਡ ਅਦਾਕਾਰ ਅਰਜੁਨ ਕਪੂਰ ਬੀਤੇ ਦਿਨੀਂ ਟੀ.ਵੀ. ਸ਼ੋਅ 'ਖਤਰੋਂ ਕੇ ਖਿਲਾੜੀ-ਕਭੀ ਕੀੜਾ ਤੋਂ ਕਭੀ ਪੀੜਾ' ਦਾ ਪ੍ਰਚਾਰ ਕਰਨ ਲਈ ਨਾਗਪੁਰ ਦੇ ਕੇ.ਡੀ.ਕੇ. ਕਾਲੇਜ ਪਹੁੰਚੇ । ਉਹ ਇਸ ਟੀ.ਵੀ. ਸ਼ੋਅ ਦੇ ਮੇਜ਼ਬਾਨ ਹਨ।
ਜਾਣਕਾਰੀ ਅਨੁਸਾਰ ਇਸ ਮੌਕੇ 'ਤੇ ਕਾਲੇਜ ਵਿਦਿਆਰਥੀਆਂ ਨੇ ਅਰਜੁਨ ਕਪੂਰ ਨਾਲ ਸੈਲਫੀ ਲਈ। ਇਸ ਤੋਂ ਇਲਾਵਾ ਅਰਜੁਨ ਕਪੂਰ ਨੇ ਵਿਦਿਆਰਥੀਆਂ ਨਾਲ ਆਪਣੀ ਫਿਲਮ ਦੇ ਮਸ਼ਹੂਰ ਗੀਤ 'ਹੁਆ ਛੋਕਰਾ ਜਵਾਨ ਰੇ' 'ਤੇ ਡਾਂਸ ਵੀ ਕੀਤਾ। ਇਸ ਦੌਰਾਨ ਅਰਜੁਨ ਕਾਫੀ ਉਤਸ਼ਹਿਤ ਲੱਗ ਰਹੇ ਸਨ।
ਜ਼ਿਕਰਯੋਗ ਹੈ ਕਿ ਅਰਜੁਨ ਕਪੂਰ ਦੀ ਆਉਣ ਵਾਲੀ ਫਿਲਮ 'ਕੀ ਐਂਡ ਕਾ' ਬਹੁਤ ਛੇਤੀ ਹੀ ਪ੍ਰਦਰਸ਼ਿਤ ਹੋਵੇਗੀ, ਜਿਸ 'ਚ ਉਨ੍ਹਾਂ ਨਾਲ ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖਾਨ ਮੁਖ ਭੂਮਿਕਾ 'ਚ ਨਜ਼ਰ ਆਵੇਗੀ। ਇਨ੍ਹਾਂ ਦੋਹਾਂ ਦੀ ਜੋੜੀ ਕਾਫੀ ਸੈਕਸੀ ਅਤੇ ਰੋਮਾਂਟਿਕ ਲੱਗ ਰਹੀ ਹੈ ਅਤੇ ਇਹ ਜੋੜੀ ਪਹਿਲੀ ਵਾਰ ਪਰਦੇ 'ਤੇ ਨਜ਼ਰ ਆਵੇਗੀ।
ਮਾਣਕ-ਈ ਦਾ ਨਵਾਂ ਗੀਤ 'ਖ਼ਬਰਾਂ' ਖੱਟ ਰਿਹੈ ਖੂਬ ਚਰਚਾ
NEXT STORY