ਮੁੰਬਈ—ਗਾਇਕ ਅਭਿਜੀਤ ਦਾ ਕਹਿਣਾ ਹੈ ਕਿ ਉਹ ਬਾਲੀਵੁੱਡ ਫਿਲਮ ਇੰਡਸਟਰੀ 'ਚ ਇਕ ਰਾਸ਼ਟਰਵਾਦੀ ਹੋਣ ਦੀ ਭਾਰੀ ਕੀਮਤ ਚੁਕਾ ਰਹੇ ਹਨ। ਉਨ੍ਹਾਂ ਨੂੰ ਜੁਲਾਈ 'ਚ ਗ੍ਰਿਫਤਾਰ ਕੀਤਾ ਗਿਆ ਅਤੇ ਬਾਅਦ 'ਚ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ। ਇਕ ਟਵਿੱਟਰ ਯੂਜ਼ਰ ਨੇ ਇਸ ਗ੍ਰਿਫਤਾਰੀ ਦੇ ਬਾਰੇ 'ਚ ਜਦ ਅਭਿਜੀਤ ਤੋਂ ਪੁੱਛਿਆ ਤਾਂ ਉਨ੍ਹਾਂ ਨੇ ਮਾਈਕ੍ਰੋਬਲਾਗਿੰਗ ਸਾਈਟ ਟਵਿੱਟਰ 'ਤੇ ਹੀ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਬਹੁਤ ਪਹਿਲਾਂ, ਪਰ ਮੈਂ ਕਿਸੇ ਤੋਂ ਸਹਿਯੋਗ ਨਹੀਂ ਮੰਗਿਆ, ਬਾਲੀਵੁੱਡ 'ਚ ਇੰਨੇ ਸਾਲਾ ਤੋਂ ਰਾਸ਼ਟਰਵਾਦੀ ਹੋਣ ਦੀ ਭਾਰੀ ਕੀਮਤ ਚੁੱਕਾ ਰਿਹਾ ਹਾਂ। ਮੀਡੀਆ ਦੀਆਂ ਖਬਰਾਂ ਮੁਤਾਬਕ ਸ਼ੁੱਕਰਵਾਰ ਨੂੰ ਮੁੰਬਈ ਪੁਲਸ ਨੇ ਪੁਸ਼ਟੀ ਕੀਤੀ ਹੈ ਕਿ ਟਵਿੱਟਰ 'ਤੇ ਉਨ੍ਹਾਂ ਨੇ ਇਕ ਔਰਤ ਪੱਤਰਕਾਰ ਨੂੰ ਪ੍ਰੇਸ਼ਾਨ ਕੀਤਾ ਸੀ ਅਤੇ ਅਭਿਜੀਤ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਉਨ੍ਹਾਂ ਨੂੰ ਪਿਛਲੇ ਮਹੀਨੇ ਗ੍ਰਿਫਤਾਰ ਕੀਤਾ ਗਿਆ ਸੀ। ਦੱਸਿਆ ਜਾਂਦਾ ਹੈ ਕਿ ਬਾਲੀਵੁੱਡ ਗਾਇਕ ਨੇ ਇਕ ਮਹਿਲਾ ਪੱਤਰਕਾਰ ਲਈ ਟਵਿੱਟਰ 'ਤੇ ਛਿੜੀ ਬਹਿਸ ਦੌਰਾਨ ਅਪਸ਼ਬਦਾਂ ਦੀ ਵਰਤੋਂ ਕੀਤੀ ਸੀ।
ਸਲਮਾਨ ਦੇ ਪਿਤਾ ਨੇ ਕੀਤਾ ਹਾਜ਼ੀ ਅਲੀ 'ਤੇ ਅਦਾਲਤ ਦੇ ਫੈਸਲੇ ਦਾ ਸਵਾਗਤ
NEXT STORY