ਜਲੰਧਰ- ਇੰਡੀਆ ਪ੍ਰੀਮੀਅਮ ਮੋਟਰਸਾਈਕਲ ਬ੍ਰਾਂਡ ਅਵੰਤੁਰਾ ਚਾਪਰਸ ਨੇ ਆਪਣੀਆਂ ਦੋ ਨਵੀਆਂ ਚਾਪਰ ਬਾਈਕਸ ਨੂੰ ਭਾਰਤ 'ਚ ਲਾਂਚ ਕਰ ਦਿੱਤਾ ਹੈ। ਇਨ੍ਹਾਂ ਬਾਈਕਸ ਨੂੰ ਕੰਪਨੀ ਨੇ ਰੁਦਰ ਅਤੇ ਪ੍ਰਵੇਗ ਨਾਂ ਦਿੱਤਾ ਹੈ ਅਤੇ ਇਨ੍ਹਾਂ ਦੀ ਕੀਮਤ ਕਰੀਬ 23.90 ਲੱਖ ਰੁਪਏ ਅਤੇ 21.40 ਲੱਖ ਰੁਪਏ (ਐਕਸ-ਸ਼ੋਅਰੂਮ, ਮੁੰਬਈ) ਰੱਖੀ ਗਈ ਹੈ।
ਅਵੰਤੁਰਾ ਚਾਪਰਸ ਦੇ ਸਹਿ-ਸੰਸਥਾਪਕ ਅਤੇ ਸੀ.ਆਰ.ਓ., ਵਿਜੇ ਸਿੰਘ ਨੇ ਕਿਹਾ ਕਿ ਸਾਡੀਆਂ ਬਾਈਕਸ ਪਾਵਰ ਅਤੇ ਰੁਤਬੇ ਦੀ ਪ੍ਰਤੀਕ ਹਨ। ਇਨ੍ਹਾਂ ਨੂੰ ਆਪਣੇ ਰਾਈਡਰ ਦੀ ਸਹੂਲਤ ਲਈ ਅਨੌਖੇ ਡਿਜ਼ਾਇਨ 'ਚ ਵਿਅਕਤੀ ਰੂਪ ਨਾਲ ਤਿਆਰ ਕੀਤਾ ਗਿਆ ਹੈ। ਅਸੀਂ ਸੜਕਾਂ 'ਤੇ ਆਉਣ ਦਾ ਹੁਣ ਹੋਰ ਇੰਤਜ਼ਾਰ ਨਹੀਂ ਕਰ ਸਕਦੇ। ਅਸੀਂ ਆਪਣੇ ਗਾਹਕਾਂ ਦੇ ਅਨੁਭਵ ਤੋਂ ਮਿਲੀ ਜਾਣਕਾਰੀ ਦੇ ਆਧਾਰ 'ਤੇ ਆਪਣੀਆਂ ਬਾਈਕਸ ਦਾ ਨਿਰਮਾਣ ਕੀਤਾ ਹੈ।
ਫੀਚਰਸ
ਇਨ੍ਹਾਂ ਦੋਵਾਂ ਬਾਈਕਸ 'ਚ 2000cc ਦਾ ਟਵਿਨ ਸਿਲੰਡਰ ਇੰਜਣ ਲੱਗਾ ਹੈ ਜੋ ਕਿ 6 ਸਪੀਡ ਗਿਅਰ ਨਾਲ ਲੈਸ ਹੈ। ਰੁਦਰ ਅਤੇ ਪ੍ਰਵੇਗ ਨਾਂ ਦੀਆਂ ਇਨ੍ਹਾਂ ਬਾਈਕਸ ਦੀ ਲੁੱਕ ਕਾਫੀ ਜ਼ਬਰਦਸਤ ਹੈ। ਦੱਸ ਦਈਏ ਕਿ ਕਿਸੇ ਵੀ ਬਾਈਕ ਨੂੰ ਚਾਪਰਸ ਲੁਕਸ ਦੇਣ ਲਈ ਬਾਈਕ ਦੇ ਕਾਫੀ ਹਿੱਸਿਆਂ 'ਚ ਬਦਲਾਅ ਕੀਤੇ ਜਾਂਦੇ ਹਨ। ਰਿਅਰ 'ਚ ਫੈਟ ਟਾਇਰਸ ਲਗਾਏ ਜਾਂਦੇ ਹਨ ਅਤੇ ਨਾਲ ਹੀ ਨਵੇਂ ਗ੍ਰਾਫਿਕਸ ਦਾ ਵੀ ਸਹਾਰਾ ਲਿਆ ਜਾਂਦਾ ਹੈ, ਨਾਲ ਹੀ ਅਵੰਤੁਰਾ ਚਾਪਰਸ 'ਚ ਕੰਪਨੀ ਹਾਈ ਸਪੈਸੀਫਿਕੇਸ਼ਨ ਕੰਪੋਨੈਂਟਸ ਦੇ ਸਕਦੀ ਹੈ।
ਐਂਡ੍ਰਾਇਡ 8.0 Oreo ਹੁਣ 0.3 ਫੀਸਦੀ ਐਕਟਿਵ ਡਿਵਾਈਸ 'ਤੇ ਹੈ ਮੌਜੂਦ
NEXT STORY