ਜਲੰਧਰ- ਗੂਗਲ ਐਂਡ੍ਰਾਇਡ ਯੂਜ਼ਰਸ ਲਈ ਕ੍ਰੋਮ ਬ੍ਰਾਊਜ਼ਰ ਦੀ ਲੇਟੈਸਟ ਅਪਡੇਟ Chrome 54 ਪੇਸ਼ ਕਰਨ ਵਾਲੀ ਹੈ ਜਿਸ ਨਾਲ ਮੀਡੀਆ ਪਲੇਬੈਕ ਬੈਕਗ੍ਰਾਊਂਡ 'ਚ ਵੀ ਕੰਮ ਕਰੇਗਾ। ਇਸ ਨਵੀਂ ਅਪਡੇਟ 'ਚ ਪਰਫਾਰਮੈਂਸ 'ਚ ਸੁਧਾਰ ਅਤੇ ਬਗ ਫਿਕਸ ਵੀ ਕੀਤੇ ਗਏ ਹਨ। ਰਿਪੋਰਟ ਮੁਤਾਬਕ ਇਸ ਅਪਡੇਟ ਨੂੰ ਅਗਲੇ ਹਫਤੇ ਪੇਸ਼ ਕੀਤਾ ਜਾ ਸਕਦਾ ਹੈ। ਬੈਕਗ੍ਰਾਊਂਡ ਮੀਡੀਆ ਪਲੇਬੈਕ ਤੋਂ ਇਲਾਵਾ ਯੂਜ਼ਰਸ ਨੋਟੀਫਿਕੇਸ਼ਨ ਬਾਰ 'ਚ ਜਾ ਕੇ ਕੰਟੈਂਟ ਨੂੰ ਪਲੇਅ ਅਤੇ ਪੌਜ਼ ਕਰ ਸਕਣਗੇ। ਨਵੀਂ ਅਪਡੇਟ ਨਾਲ ਨਿਊ ਟੈਬ ਪੇਜ 'ਚ ਵੀ ਬਦਲਾਅ ਦੇਖਣ ਨੂੰ ਮਿਲੇਗਾ। ਇਸ ਅਪਡੇਟ 'ਚ ਡਿਵੈੱਲਪਰਾਂ ਦਾ ਵੀ ਖਿਆਲ ਰੱਖਿਆ ਗਿਆ ਹੈ ਅਤੇ ਉਨ੍ਹਾਂ ਲਈ ਵੀ ਸੁਧਾਰ ਕੀਤਾ ਗਿਆ ਹੈ। ਏ.ਪੀ.ਆਈ. ਦੀ ਮਦਦ ਨਾਲ ਡਿਵੈੱਲਪਰ ਲੈਂਡ ਸਕੈਪ ਮੋਡ 'ਚ ਫੁੱਲ ਸਕ੍ਰੀਨ ਮੋਡ 'ਚ ਜਾ ਸਕੋਗੇ ਜਿਸ ਲਈ ਕਿਸੇ ਬਟਨ ਨੂੰ ਦਬਾਉਣ ਦੀ ਲੋੜ ਵੀ ਨਹੀਂ ਹੋਵੇਗੀ।
ਇੰਸਟਾਗ੍ਰਾਮ 'ਤੇ ਆਏਗਾ ਫੇਸਬੁੱਕ ਦਾ ਇਹ ਲੋਕਪ੍ਰਿਅ ਫੀਚਰ
NEXT STORY