ਭਾਰਤ 'ਚ LG G6 ਦੀ ਇਹ ਹੋਵੇਗੀ ਕੀਮਤ, ਰਿਲੀਜ਼ ਤਰੀਕ ਦਾ ਵੀ ਲੱਗਿਆ ਪਤਾ

You Are HereGadgets
Friday, April 21, 2017-5:29 PM
ਜਲੰਧਰ- ਐੱਲ. ਜੀ. ਜੀ6 ਫਲੈਗਸ਼ਿਪ ਸਮਾਰਟਫੋਨ ਨੂੰ ਭਾਰਤ 'ਚ ਸੋਮਵਾਰ ਨੂੰ ਲਾਂਚ ਕੀਤਾ ਜਾਣਾ ਤਹਿ ਹੈ। ਸਮਾਰਟਫੋਨ ਦੀ ਪ੍ਰੀ-ਬੂਕਿੰਗ ਵੀ ਸ਼ੁਰੂ ਹੋ ਚੁੱਕੀ ਹੈ। ਅੱਜ ਸਵੇਰੇ ਸਾਨੂੰ ਕਈ ਪ੍ਰੀ-ਬੂਕਿੰਗ ਆਫਰ ਦੀ ਵੀ ਜਾਣਕਾਰੀ ਮਿਲੀ ਹੈ। ਜਿੱਥੋਂ ਤੱਕ ਐੱਲ. ਜੀ. ਜੀ6 ਦੀ ਕੀਮਤ ਜਾ ਸਵਾਲ ਹੈ ਤਾਂ ਮੁੰਬਈ ਸਥਿਤ ਨਾਮੀ ਰਿਟੇਲਰ ਮਹੇਸ਼ ਟੈਲੀਕਾਮ ਨੇ ਦਾਅਵਾ ਕੀਤਾ ਹੈ ਕਿ ਐੱਲ. ਜੀ. ਜੀ6 ਦੀ ਵਿਕਰੀ 51,990 ਰੁਪਏ ਤੋਂ ਸ਼ੁਰੂ ਹੋਵੇਗੀ। ਵਿਕਰੀ ਸ਼ੁਰੂ ਹੋਣ ਦੀ ਤਰੀਕ 29 ਅਪ੍ਰੈਲ ਹੋਵੇਗੀ। ਐੱਲ. ਜੀ6 ਦੀ ਕੀਮਤ ਅਤੇ ਲਾਂਚ ਤਰੀਕ ਦਾ ਖੁਲਾਸਾ ਮਹੇਸ਼ ਟੈਲੀਕਾਮ ਨੇ ਟਵਿੱਟਰ 'ਤੇ ਕੀਤਾ। ਦੱਸ ਕਰ ਦਈਏ ਕਿ ਮਹੇਸ਼ ਟੈਲੀਕਾਮ ਨੇ 29 ਅਪ੍ਰੈਲ ਨੂੰ ਸਟਾਕ ਉਪਲੱਬਧ ਕਰਾਏ ਜਾਣ ਦੀ ਗੱਲ ਕਹੀ ਹੈ। ਇਸਦਾ ਮਤਲਬ ਇਹ ਨਹੀਂ ਹੈ ਕਿ ਫੋਨ ਉਸ ਦਿਨ ਤੋਂ ਹੀ ਉਪਲੱਬਧ ਹੋਵੇਗਾ।
ਐੱਲ. ਜੀ. ਦੀ ਕੋਸ਼ਿਸ਼ ਸੈਮਸੰਗ ਨੂੰ ਭਾਰਤ 'ਚ ਟੱਕਰ ਦੇਣ ਲਈ ਕੀਤੀ ਹੈ, ਜਿਸ ਦਾ ਫਲੈਗਸ਼ਿਪ ਸਮਾਰਟਫੋਨ ਗਲੈਕਸੀ ਐੱਸ8 5 ਮਈ ਤੋਂ ਉਪਲੱਬਧ ਹੋਵੇਗਾ। ਦੋਵੇਂ ਹੀ ਫਲੈਗਸ਼ਿਪ ਸਮਾਰਟਫੋਨ ਘੱਟ ਬੇਜ਼ਲ ਵਾਲੇ ਡਿਸਪਲੇ ਨਾਲ ਆਉਂਦੇ ਹਨ। ਐੱਲ. ਜੀ6 'ਚ ਫਿੰਗਰਪ੍ਰਿੰਟ ਸਕੈਨਰ ਫੋਨ ਦੇ ਪਿਛਲੇ ਹਿੱਸੇ 'ਤੇ ਮੌਜੂਦ ਹੈ, ਡਿਊਲ ਰਿਅਰ ਕੈਮਰੇ ਦੇ ਨੀਚੇ। ਇਸ ਤੋਂ ਇਲਾਵਾ ਐੱਲ. ਜੀ. ਜੀ6 ਦੇ ਬਾਰੇ 'ਚ ਡਾਲਬੀ ਵਿਜਨ ਨਾਲ ਆਉਣ ਵਾਲਾ ਪਹਿਲਾ ਸਮਾਰਟਫੋਨ ਹੈ।
ਐੱਲ. ਜੀ6 ਨੂੰ ਸਭ ਤੋਂ ਪਹਿਲਾਂ ਮੋਬਾਇਲ ਵਰਲਡ ਕਾਂਗਰੇਸ 2017 'ਚ ਪੇਸ਼ ਹੋਇਆ ਹੈ। ਐੱਲ. ਜੀ6 'ਚ ਕੰਪਨੀ ਦੇ ਘੱਟ ਕਟੌਤੀ ਅਤੇ ਜ਼ਿਆਦਾ ਸਮਝਦਾਰ ਵਾਲੀ ਰਣਨੀਤੀ ਨੂੰ ਅਪਣਾਇਆ ਗਿਆ ਹੈ।
ਐੱਲ. ਜੀ6 ਦੇ ਸਪੈਸੀਫਿਕੇਸ਼ਨ ਅਤੇ ਫੀਚਰ -
ਇਹ ਫੋਨ ਐਂਡਰਾਇਡ 7.0 ਨੂਗਟ 'ਤੇ ਚੱਲਦਾ ਹੈ। ਐੱਲ. ਜੀ6 ਕੰਪਨੀ ਯੂ. ਐਕਸ 6.0 ਸਕਿਨ ਨਾਲ ਆਉਣ ਵਾਲਾ ਕੰਪਨੀ ਦਾ ਪਹਿਲਾ ਸਮਾਰਟਫੋਨ ਹੈ। ਇਸ 'ਚ 5.7 ਇੰਚ ਦਾ ਕਵਾਡ ਐੱਚ. ਡੀ. ਪਲੱਸ (2880x1440 ਪਿਕਸਲ) ਫੁੱਲਵਿਜਨ ਡਿਸਪਲੇ ਹੈ। ਹੈਂਡਸੈੱਟ 'ਚ ਕਵਾਲਕਮ ਸਨੈਪਡ੍ਰੈਗਨ 821 ਪ੍ਰੋਸੈਸਰ ਦਾ ਇਸਤੇਮਾਲ ਕੀਤਾ ਗਿਆ ਹੈ ਅਤੇ ਨਾਲ 'ਚ ਮੌਜੂਦ ਹੈ 4 ਜੀ. ਬੀ. ਰੈਮ ਐੱਲ. ਪੀ. ਡੀ. ਡੀ. ਆਰ 4 ਰੈਮ। ਸਟੋਰੇਜ ਦੇ ਲਿਹਾਜ ਤੋਂ ਐੱਲ. ਜੀ6 ਦੇ ਦੋ ਵੇਰੀਅੰਟ ਹੋਣਗੇ। ਤੁਸੀਂ 32 ਜਾਂ 64 ਜੀ. ਬੀ. ਸਟੋਰੇਜ 'ਚ ਇਕ ਨੂੰ ਖਰੀਦ ਸਕੋਗੇ। ਦੋਵੇਂ ਹੀ ਵੇਰੀਅੰਟ 2 ਜੀ. ਬੀ. ਵਤੱਕ ਦਾ ਮਾਈਕ੍ਰੋ ਐੱਸ. ਡੀ. ਕਾਰਡ ਸਪੋਰਟ ਕਰਦੇ ਹਨ।
ਹੈਂਡਸੈੱਟ 'ਚ ਡਿਊਲ ਰਿਅਰ ਕੈਮਰਾ ਹੈ। ਇਕ ਕੈਮਰਾ 13 ਮੈਗਾਪਿਕਸਲ ਦੇ ਵਾਈਡ ਸੈਂਸਰ ਨਾਲ ਆਉਂਦਾ ਹੈ। ਇਸ ਦਾ ਅਪਰਚਰ ਐੱਫ/2.4 ਹੈ। ਦੂਜਾ ਕੈਮਰਾ 13 ਮੈਗਾਪਿਕਸਲ ਦਾ ਸਟੇਂਡਰਡ ਸੈਂਸਰ ਵਾਲਾ ਹੈ। ਐੱਫ/1.8 ਅਪਰਚਰ ਵਾਲਾ ਇਹ ਸੈਂਸਰ ਅਪਟੀਕਲ ਇਮੇਜ਼ ਸਟੇਬਲਾਈਜ਼ੇਸ਼ਨ ਨਾਲ ਲੈਸ ਹੈ। ਫਰੰਟ ਪੈਨਲ 'ਤੇ ਤੁਹਾਨੂੰ ਐੱਫ/2.2 ਅਪਰਚਰ ਵਾਲਾ 5 ਮੈਗਾਪਿਕਸਲ ਦਾ ਸੈਂਸਰ ਮਿਲੇਗਾ। ਸਮਾਰਟਫੋਨ ਦੀ ਬੈਟਰੀ 3300 ਐੱਮ. ਏ. ਐੱਚ. ਦੀ ਹੈ। ਹੈਂਡਸੈੱਟ ਐਂਡਰਾਇਡ 7.0 ਨੂਗਾ 'ਤੇ ਚੱਲਦਾ ਹੈ।
ਹੈਂਡਸੈੱਟ ਦਾ ਡਾਈਮੈਂਸ਼ਨ 148.9x71.9x7.9 ਮਿਲੀਮੀਟਰ ਹੈ ਅਤੇ ਵਜਨ 163 ਗ੍ਰਾਮ। ਕਨੈਕਟੀਵਿਟੀ ਫੀਚਰ 'ਚ ਵਾਈ-ਫਾਈ 802.11 ਏ/ਬੀ/ਐੱਨ/ਏ. ਸੀ, ਬਲੁਟੂਥ 4.2, ਐੇੱਨ. ਐੱਫ. ਸੀ. ਅਤੇ ਯੂ. ਐੱਸ. ਬੀ. ਟਾਈਪ-ਸੀ 2.0 ਸ਼ਾਮਿਲ ਹੈ। ਸਮਾਰਟਫੋਨ ਐਸਟ੍ਰੋ ਬਲੈਕ, ਆਈਮ ਪਲੇਟੀਨਮ, ਮਿਸਿਟਕ ਵਹਾਈਟ ਕਲਰ 'ਚ ਉਪਲੱਬਧ ਹੋਵੇਗਾ। ਐੱਲ. ਜੀ. ਦਾ ਇਹ ਫੋਨ ਵਾਟਰ ਅਤੇ ਡਸਟ ਰੇਸਿਸਟੇਂਟ ਹੈ। ਇਸ 'ਚ ਫਿੰਗਰਪ੍ਰਿੰਟ ਸੈਂਸਰ ਹੈ ਅਤੇ ਇਸ ਬੈਟਰੀ ਕਵਾਲਕਮ ਕਵਿੱਕ ਚਾਰਜ 3.0 ਨੂੰ ਸਪੋਰਟ ਕਰਦੀ ਹੈ। ਗੌਕ ਕਰਨ ਵਾਲੀ ਗੱਲ ਹੈ ਕਿ ਫੋਨ ਨੂੰ ਲਾਂਚ ਦੇ ਸਮੇਂ 'ਡਾਲਬੀ ਵਿਜਨ ਨਾਲ ਆਉਣ ਵਾਲਾ ਪਹਿਲਾ ਸਮਾਰਟਫੋਨ' ਦੱਸਿਆ ਸੀ। ਇਸ ਫੋਨ 'ਚ ਆਡੀਏ ਪਲੇਬੈਕ ਐੱਨੇਂਸਮੈਂਟ
ਲਈ 32-ਬਿਟ ਹਾਈ-ਫਆਈ ਕਵਾਡ ਡੈਕ ਦਿੱਤਾ ਗਿਆ ਹੈ।

ਕੀ ਇਕ ਜੀਵਨਸਾਥੀ ਲੱਭ ਰਹੇ ਹੋ? ਪੰਜਾਬੀ ਮੈਟਰੀਮੋਨੀ ਵਿਚ ਰਜਿਸਟ੍ਰੇਸ਼ਨ ਮੁਫਤ ਹੈ |

Recommended For You

Popular News

.