Huawei ਦੇ ਇਸ ਸਮਾਰਟਫੋਨ ਲਈ ਜਾਰੀ ਹੋਈ Android Nougat ਅਪਡੇਟ

You Are HereGadgets
Friday, April 21, 2017-5:31 PM

ਜਲੰਧਰ- ਸਮਾਰਟਫੋਨ ਨਿਰਮਾਤਾ ਕੰਪਨੀ ਹੁਵਾਵੇ ਨੇ ਭਾਰਤ 'ਚ ਆਪਣੇ ਆਨਰ 5C ਸਮਾਰਟਫੋਨ ਲਈ ਐਂਡ੍ਰਾਇਡ ਨੂਗਟ ਅਪਡੇਟ ਜਾਰੀ ਕਰ ਦਿੱਤਾ ਹੈ। ਇਸ ਅਪਡੇਟ ਦੀ ਖਾਸਿਅਤ ਹੈ ਕਿ ਹੁਣ ਤੋਂ ਇਸ ਸਮਾਰਟਫੋਨ ਨੂੰ ਭਾਰਤ 'ਚ 4G ਨੈੱਟਵਰਕ ਲਈ VoLTE ਸਪੋਰਟ ਮਿਲੇਗਾ। ਇਹ ਅਪਡੇਟ ਓਵਰ ਦ ਏਅਰ (OTA) ਰਾਹੀਂ ਯੂਜ਼ਰਸ ਨੂੰ ਉਪਲੱਬਧ ਕਰਾਇਆ ਜਾ ਰਿਹਾ ਹੈ ਜਿਸ ਕਾਰਨ ਸਾਰੇ ਯੂਜ਼ਰਸ ਨੂੰ ਇਹ ਅਪਡੇਟ ਮਿਲਣ 'ਚ ਥੋੜ੍ਹਾ ਜਿਹਾ ਸਮੇਂ ਲਗੇਗਾ। ਜੇਕਰ ਤੁਹਾਡੇ ਕੋਲ ਇਸ ਅਪਡੇਟ ਲਈ ਕੋਈ ਨੋਟੀਫਿਕੇਸ਼ਨਸ ਨਹੀਂ ਆਇਆ ਹੈ ਤਾਂ ਤੁਸੀਂ ਇਸ ਨੂੰ ਮੈਨੂਅਲੀ ਵੀ ਚੈਕ ਕਰ ਸਕਦੇ ਹਨ।

ਇਸ ਨਵੇਂ ਅਪਡੇਟ ਦੇ ਨਾਲ ਕਈ ਨਵੇਂ ਫੀਚਰਸ ਦੀ ਸਹੂਲਤ ਯੂਜ਼ਰਸ ਨੂੰ ਆਪਣੇ ਸਮਾਰਟਫੋਨ 'ਚ ਮਿਲੇਗੀ। ਜਿਸ 'ਚ ਇੰਪਰੂਵਡ ਗੂਗਲ ਕੀ- ਬੋਰਡ, ਬਿਹਤਰ ਨੋਟੀਫਿਕੇਸ਼ਨ ਫੀਚਰ, ਕਵਿਕ ਸੈਟਿੰਗਸ ਬਟਨ, ਐਪਸ ਦੇ ਡਾਊਨਲੋਡ ਲਈ ਜ਼ਿਆਦਾ ਸਪੇਸ, ਸਿਸਟਮ ਅਪਗ੍ਰੇਡਸ਼ਨ ਅਤੇ ਐਪ ਇੰਸਟਾਲੇਸ਼ਨ ਦੀ ਤੇਜ਼ ਸਪੀਡ ਆਦਿ ਦੀ ਸਹੂਲਤ ਮਿਲੇਗੀ। ਇਸ ਤੋਂ ਇਲਾਵਾ ਸਪਿਲਟ ਸਕ੍ਰੀਨ ਮਲਟੀ-ਟਾਸਕਿੰਗ, ਬਿਹਤਰ ਬੈਟਰੀ ਲਾਈਫ ਅਤੇ ਨੋਟੀਫਿਕੇਸ਼ਨ ਅਤੇ ਰੀਸੇਂਟ ਐਪਲੀਕੇਸ਼ਨ ਵਿੰਡੋ ਦੀ ਖੂਬੀ ਵੀ ਰਹੇਗੀ।

ਇਸ ਤੋਂ ਇਲਾਵਾ ਇਸ ਲੇਟੈਸਟ OS ਵਰਜ਼ਨ ਨਾਲ ਰੀਸੇਂਟ ਬਟਨ 'ਤੇ ਡਬਲ ਟੈਪ ਦੀ ਸਹੂਲਤ ਮਿਲੇਗੀ, ਜਿਸ ਦੇ ਨਾਲ ਦੋ ਐਪਸ ਦੇ ਇਸਤੇਮਾਲ ਦੇ 'ਚ ਅਸਾਨੀ ਨਾਲ ਸਵਿਚ ਕੀਤਾ ਜਾ ਸਕੇਗਾ। ਉਥੇ ਹੀ ਬਿਹਤਰ ਬੈਟਰੀ ਲਾਈਫ ਲਈ ਇਸ 'ਚ ਡੋਜ਼ ਆਨ ਦ ਗੋ ਫੀਚਰ ਦਿੱਤਾ ਗਿਆ ਹੈ, ਜੋ ਸਮਾਰਟਫੋਨ ਦੇ ਪਾਕੇਟ 'ਚ ਰੱਖੇ ਹੋਣ 'ਤੇ ਆਪਣੇ ਆਪ ਹੀ ਐਕਟੀਵੇਟ ਹੋ ਜਾਂਦਾ ਹੈ। ਇਨ੍ਹਾਂ ਸਾਰਿਆਂ ਫੀਚਰਸ ਦੀ ਖੂਬੀ ਦੇ ਨਾਲ ਕੰਪਨੀ ਨੇ EMUI 5.0 ਵੀ ਨੂਗਟ ਅਪਡੇਟ ਦੇ ਨਾਲ ਜਾਰੀ ਕੀਤਾ ਗਿਆ ਹੈ, ਜਿਸ ਦੀ ਮਦਦ ਨਾਲ ਹੁਣ ਐਪ ਡਰਾਅਰ ਦੀ ਸਹੂਲਤ ਯੂਜ਼ਰਸ ਨੂੰ ਮਿਲੇਗੀ। ਇਸ ਦੇ ਲਈ ਕੰਪਨੀ ਦਾ ਦਾਅਵਾ ਹੈ ਕਿ 5M”9 5.0 ਆਪਣੇ ਆਪ ਹੀ ਯੂਜਰ ਦੇ ਇਸਤੇਮਾਲ ਦੇ ਅਧਾਰ 'ਤੇ ਸਿੱਖਦਾ ਅਤੇ ਕੰਮ ਕਰਦਾ ਹੈ।

Popular News

!-- -->