ਜਲੰਧਰ- ਅੱਜ ਦੇ ਸਮੇਂ 'ਚ ਮੈਸੇਜਿੰਗ ਲਈ ਜੇਕਰ ਕਿਸੇ ਮੋਬਾਇਲ ਫੋਨ ਯੂਜ਼ਰਸ ਤੋਂ ਪੁੱਛਿਆ ਜਾਵੇ ਕਿ ਉਹ ਕਿਹੜੀ ਐਪ ਇਸਤੇਮਾਲ ਕਰਦੇ ਹਨ ਤਾਂ ਉਨ੍ਹਾਂ ਦਾ ਜਵਾਬ ਇਕ ਹੀ ਹੋਵਗਾ, 'ਵਟਸਐਪ'। ਵਟਸਐਪ ਹੁਣ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਈ ਹੈ ਅਤੇ ਹੌਲੀ-ਹੌਲੀ ਇਸ ਮੈਸੇਜਿੰਗ ਐਪ ਨੇ ਪੁਰਾਣੇ ਟੈਕਸਟ ਮੈਸੇਜ ਦੀ ਥਾਂ ਲੈ ਲਈ ਹੈ। ਸਾਡੀ ਪਛਾਣ ਵਾਲਿਆਂ 'ਚ ਸ਼ਾਇਦ ਹੀ ਕੋਈ ਅਜਿਹਾ ਹੋਵੇਗਾ ਜੋ ਵਟਸਐਪ ਦਾ ਇਸਤੇਮਾਲ ਨਾ ਕਰਦਾ ਹੋਵੇ।
1 ਮਿਲੀਅਨ ਤੋਂ ਜ਼ਿਆਦਾ ਡਾਊਨਲੋਡ ਹੋਈ ਫਰਜ਼ੀ ਐਪ
ਵਟਸਐਪ ਨੂੰ ਲੈ ਕੇ ਹੁਣ ਇਕ ਰਿਪੋਰਟ ਸਾਹਮਣੇ ਆਈ ਹੈ ਜਿਸ ਮੁਤਾਬਕ, ਗੂਗਲ ਪਲੇਅ ਸਟੋਰ 'ਤੇ ਮੌਜੂਦ ਫਰਜ਼ੀ ਵਟਸਐਪ ਨੂੰ ਇਕ ਮਿਲੀਅਨ ਤੋਂ ਜ਼ਿਆਦਾ ਵਾਰ ਡਾਊਨਲੋਡ ਕੀਤਾ ਗਿਆ ਹੈ।
ਦੇਖਣ 'ਚ ਬਿਲਕੁਲ ਅਸਲੀ
The Hacker News ਦੀ ਰਿਪੋਰਟ ਮੁਤਾਬਕ ਇਹ ਫਰਜ਼ੀ ਐਪ ਦੇਖਣ 'ਚ ਬਿਲਕੁਲ ਅਧਿਕਾਰਤ ਵਟਸਐਪ ਦੀ ਤਰ੍ਹਾਂ ਲੱਗਦੀ ਹੈ। ਉਥੇ ਹੀ ਡਿਵੈਲਪਰ ਖੁਦ ਨੂੰ ਵਟਸਐਪ ਇੰਕ ਦੱਸ ਰਹੇ ਹਨ। ਡਿਵੈਲਪਰ ਨਾਂ ਵਟਸਐਪ ਇੰਕ ਹੋਣ ਤੋਂ ਅਜਿਹਾ ਲੱਗਦਾ ਹੈ ਕਿ ਯੂਜ਼ਰਸ ਓਰਿਜਨਲ ਵਟਸਐਪ ਇੰਕ ਨੂੰ ਡਾਊਨਲੋਡ ਕਰ ਰਹੇ ਹਨ। ਡਾਊਨਲੋਡ ਕਰਨ ਤੋਂ ਬਾਅਦ ਯੂਜ਼ਰਸ ਨੂੰ ਅਹਿਸਾਸ ਹੋਇਆ ਕਿ ਉਨ੍ਹਾਂ ਨੇ ਜੋ ਐਪ ਡਾਊਨਲੋਡ ਕੀਤੀ ਹੈ ਉਹ ਫੇਸਬੁੱਕ ਦੀ ਮਲਕੀਅਤ ਵਾਲੀ ਓਰਿਜਨਲ ਐਪ ਨਹੀਂ ਹੈ।
ਇਸ ਐਪ 'ਚ ਇਕ ਮੂਲ ਚੈਟ ਕਲਾਇੰਟ ਦਿਖਾਈ ਦਿੰਦਾ ਹੈ ਪਰ ਇਸ ਦਾ ਅਸਲੀ ਉਦੇਸ਼ ਯੂਜ਼ਸ ਨੂੰ ਥਰਡ ਪਾਰਟੀ ਵਿਗਿਆਪਨਾਂ 'ਤੇ ਕਲਿੱਕ ਕਰਾਉਣਾ ਅਤੇ ਸੰਭਾਵਿਤ ਰੂਪ ਨਾਲ ਦੁਰਭਾਵਨਾਪੂਰਨ ਸਾਫਟਵੇਅਰ ਨੂੰ ਡਾਊਨਲੋਡ ਕਰਨ ਲਈ ਮਜਬੂਰ ਕਰਨਾ ਹੈ। ਇਕ ਐਂਟਰਪ੍ਰਾਈਸਿੰਗ ਰੈਡਿਡਾਟਰ ਨੇ ਇਸ ਸਾਫਟਵੇਅਰ ਦੀ ਜਾਂਚ ਕੀਤੀ।
ਰੈਡਿਟ ਯੂਜ਼ਰ ਦਾ ਕਹਿਣਾ ਹੈ ਕਿ ਮੈਂ ਇਸ ਐਪ ਨੂੰ ਇੰਸਟਾਲ ਕੀਤਾ। ਇਹ ਐਪ 'ਚ ਘੱਟ ਤੋਂ ਘੱਟ ਇੰਟਰਨੈੱਟ ਐਕਸੈਸ 'ਚ ਕੰਮ ਕਰਦਾ ਹੈ ਪਰ ਇਹ ਮੂਲ ਰੂਪ ਨਾਲ ਇਕ ਵਿਗਿਆਪਨ ਲੋਡਰ ਹੈ, ਜਿਸ ਵਿਚ ਦੂਜੇ ਏ.ਪੀ.ਕੇ. ਡਾਊਨਲੋਡ ਕਰਨ ਲਈ ਕੁਝ ਕੋਡ ਹਨ ਜਿਸ ਨੂੰ 'whatsapp.apk' ਵੀ ਕਿਹਾ ਜਾਂਦਾ ਹੈ। ਐਪ ਵੀ ਟਾਈਟਲ ਨਾ ਹੋ ਕੇ ਖੁਦ ਨੂੰ ਲੁਕਾਉਣ ਦੀ ਕੋਸ਼ਿਸ਼ ਕਰਦੀ ਹੈ। ਇਸ ਐਪ ਨੂੰ ਫਿਲਹਾਲ ਗੂਗਲ ਪਲੇਅ ਤੋਂ ਹਟਾ ਲਿਆ ਗਿਆ ਹੈ।
Nokia 5 ਦਾ ਨਵਾਂ ਵੇਰੀਐਂਟ ਭਾਰਤ 'ਚ ਹੋਇਆ ਲਾਂਚ
NEXT STORY