ਜਲੰਧਰ-Nokia 5 ਭਾਰਤ 'ਚ ਇਸ ਸਾਲ ਹੀ ਜੂਨ ਦੇ ਸਮੇਂ ਲਾਂਚ ਕੀਤਾ ਗਿਆ ਹੈ, ਜਿਸ ਦੇ ਕੁਝ ਸਮੇਂ ਬਾਅਦ ਇਸ ਦਾ 2GB ਰੈਮ ਵੇਰੀਐਂਟ 12,899 ਰੁਪਏ ਦੀ ਕੀਮਤ ਨਾਲ ਵਿਕਰੀ ਲਈ ਉਪਲੱਬਧ ਹੋਇਆ ਹੈ, ਪਰ ਹੁਣ ਕੰਪਨੀ ਨੇ ਇਸ ਦਾ ਇਕ ਹੋਰ ਨਵਾਂ ਵੇਰੀਐਂਟ 3GB ਦੀ ਖੂਬੀ ਨਾਲ ਲਾਂਚ ਕੀਤਾ ਹੈ, ਜੋ ਕਿ 13,499 ਰੁਪਏ ਦੀ ਕੀਮਤ ਨਾਲ ਹੈ। ਇਹ ਵਿਕਰੀ ਲਈ ਅੱਜ ਰਾਤ 12 ਵਜੇ ਤੋਂ ਫਲਿੱਪਕਾਰਟ 'ਤੇ ਵਿਕਰੀ ਲਈ ਉਪਲੱਬਧ ਹੋਵੇਗਾ। ਇਹ ਸਮਾਰਟਫੋਨ ਮੈਟ ਬਲੈਕ ਅਤੇ ਟੈਮਪਰਡ ਬਲੂ ਕਲਰ ਆਪਸ਼ਨ ਨਾਲ ਹੈ।
ਰੈਮ ਤੋਂ ਇਲਾਵਾ ਇਸ ਸਮਾਰਟਫੋਨ 'ਚ ਦੂਜੇ ਸਪੈਸੀਫਿਕੇਸ਼ਨ ਪਹਿਲੇ ਵਰਗੇ ਹਨ। ਜਿਸ ਦੇ ਅਨੁਸਾਰ ਇਸ ਸਮਾਰਟਫੋਨ 'ਚ 5.2 ਇੰਚ ਦੀ HD IPS LCD ਵਾਲਾ 2.5D ਕਵਰਡ ਡਿਸਪਲੇਅ ਹੈ। ਜਿਸ ਦਾ ਰੈਜ਼ੋਲਿਊਸ਼ਨ 720X1280 ਪਿਕਸਲ ਹੈ। ਇਸ 'ਚ 1.4GHz ਆਕਟਾ-ਕੋਰ ਕਵਾਲਕਾਮ ਸਨੈਪਡ੍ਰੈਗਨ 430 ਪ੍ਰੋਸੈਸਰ , ਕਵਾਲਕਾਮ ਐਂਡ੍ਰਨੋ 5.5GPU, 2GB ਰੈਨ ਨਾਲ 16GB ਦੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ।
ਇਸ ਤੋਂ ਇਲਾਵਾ ਸਮਾਰਟਫੋਨ 'ਚ 13 ਮੈਗਾਪਿਕਸਲ ਦਾ ਰਿਅਰ ਕੈਮਰਾ F/2.0 ਅਪਚਰ , 1.12 ਮਾਈਕ੍ਰੋਨ ਪਿਕਸਲ ਸਾਇਜ਼ , ਡਿਊਲ ਟੋਨ LED ਫਲੈਸ਼ ਨਾਲ ਹੈ। ਫ੍ਰੰਟ ਲਈ ਇਸ 'ਚ 8 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਹੈ, ਜਿਸ 'ਚ f/2.0 ਅਪਚਰ , 84 ਡਿਗਰੀ ਫੀਲਡ ਆਫ ਵਿਊ ਅਤੇ ਆਟੋਫੋਕਸ ਆਦਿ ਹਨ।
ਇਸ ਸਮਾਰਟਫੋਨ 'ਚ 3000mAh ਦੀ ਬੈਟਰੀ ਨਾਲ ਐਂਡਰਾਇਡ 7.1.1 ਨੂਗਟ ਆਪਰੇਟਿੰਗ ਸਿਸਟਮ ਦਿੱਤਾ ਗਿਆ ਹੈ। ਕੁਨੈਕਟੀਵਿਟੀ ਲਈ ਸਮਾਰਟਫੋਨ 'ਚ 3.5MM ਹੈੱਡਫੋਨ ਜੈਕ , ਬਲੂਟੁੱਥ 4.1 , NFC, GPS, ਮਾਈਕ੍ਰੋ USB 2.0 ਪੋਰਟ, ਵਾਈ-ਫਾਈ , ਐਕਸਲਰੋਮੀਟਰ , ਲਾਇਟ ਸੈਂਸਰ ਅਤੇ ਪ੍ਰੋਕਿਸੀਮਿਟੀ ਸੈਂਸਰ ਆਦਿ ਦੀ ਸਹੂਲਤ ਹੈ। ਇਸ ਦਾ ਕੁੱਲ ਮਾਪ 149.7X72.5X8.05 ਮਿਮੀ ਹੈ।
ਗੂਗਲ Pixel 2 XL 'ਚ ਸਾਹਮਣੇ ਆਈ ਇਕ ਹੋਰ ਸਮੱਸਿਆ
NEXT STORY