ਜਲੰਧਰ : ਸੁਪਰ ਮਾਰੀਓ ਰਨ ਨੂੰ 15 ਦਸੰਬਰ ਨੂੰ ਆਈ. ਓ. ਐੱਸ. ਡਿਵਾਈਸਿਸ ਲਈ ਲਾਂਚ ਕੀਤਾ ਗਿਆ ਸੀ ਅਤੇ ਇਹ ਬੇਹੱਦ ਲੋਕਪ੍ਰਿਅ ਗੇਮਸ 'ਚ ਸ਼ਾਮਲ ਹੋ ਗਈ ਹੈ। ਹਾਲਾਂਕਿ ਅੱਜੇ ਤੱਕ ਇਸ ਗੇਮ ਨੂੰ ਐਂਡ੍ਰਾਇਡ ਡਵਾਈਸਿਸ ਲਈ ਪੇਸ਼ ਨਹੀਂ ਕੀਤਾ ਗਿਆ ਹੈ। ਜੇਕਰ ਤੁਸੀ ਐਂਡ੍ਰਾਇਡ ਯੂਜ਼ਰ ਹੋ ਤਾਂ ਅਤੇ ਇਸ ਗੇਮ ਦੇ ਲਾਂਚ ਹੋਣ ਦਾ ਇੰਤਜਾਰ ਕਰ ਰਹੇ ਹੋ ਤਾਂ ਤੁਹਾਨੂੰ ਅਜੇ ਹੋਰ ਇੰਤਜਾਰ ਕਰਨਾ ਪਵੇਗਾ। ਕੰਪਨੀ ਨੇ ਟਵਿਟ ਕਰ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਕਿ ਸੁਪਰ ਮਾਰੀਓ ਰਨ ਨੂੰ ਖੇਡਣ ਲਈ ਐਂਡਰਾਇਡ ਯੂਜ਼ਰਸ ਨੂੰ ਮਾਰਚ ਤੱਕ ਇੰਤਜਾਰ ਕਰਨਾ ਪਵੇਗਾ।
ਜ਼ਿਕਰਯੋਗ ਹੈ ਕਿ ਦਸੰਬਰ 'ਚ ਆਈ. ਓ. ਐੱਸ. ਡਿਵਾਈਸਿਸ ਲਈ ਲਾਂਚ ਹੋਈ ਇਸ ਗੇਮ ਨੇ ਇਕ ਹੀ ਦਿਨ 'ਚ ਧੁੰਮਾਂ ਮਚਾ ਦਿੱਤੀਆਂ ਸੀ। ਸੁਪਰ ਮਾਰੀਓ ਰਨ ਲਾਂਚ ਦੇ 24 ਘੰਟਿਆਂ ਦੇ ਅੰਦਰ ਹੀ ਐਪ ਸਟੋਰ 'ਤੇ ਲੋਕਪ੍ਰਿਅ ਨੂੰ ਐਪਸ ਦੀ ਲਿਸਟ 'ਚ ਸ਼ਾਮਲ ਹੋ ਗਈ ਸੀ ਅਤੇ ਐਪ ਸਟੋਰ 'ਤੇ ਲਿਸਟ ਹੁੰਦੇ ਹੀ ਕੁੱਝ ਹੀ ਘੰਟਿਆਂ 'ਚ ਮਿਲੀਅਨ ਯੂਜ਼ਰਸ ਨੇ ਇਸ ਗੇਮ ਨੂੰ ਡਾਊਨਲੋਡ ਕਰ ਲਿਆ ਸੀ।
ਤੁਹਾਡੇ ਦਿਲ ਦੀ ਧੜਕਨ ਨਾਲ ਖੁਲ੍ਹੇਗੀ ਹੈਲਥ ਰਿਕਾਰਡ ਦੀ ਫਾਇਲ
NEXT STORY