ਸਿਡਨੀ (ਬਿਊਰੋ)— ਆਸਟ੍ਰੇਲੀਆ ਦੇ ਸੈਂਟਰਲ ਕੁਈਨਜ਼ਲੈਂਡ ਹਾਈਵੇ 'ਤੇ ਹੋਏ ਇਕ ਹਵਾਈ ਹਾਦਸੇ ਵਿਚ ਇਕ ਪਾਇਲਟ ਦੀ ਮੌਤ ਹੋ ਗਈ। ਪੁਲਸ ਦਾ ਮੰਨਣਾ ਹੈ ਕਿ ਗ੍ਰੇਗਰੀ ਹਾਈਵੇ 'ਤੇ ਐਮਰੋਲਡ ਤੋਂ 15 ਕਿਲੋਮੀਟਰ ਦੱਖਣ ਵੱਲ ਸਵੇਰੇ 7:35 'ਤੇ ਅਲਟਰਾਲਾਈਟ ਜਹਾਜ਼ ਕਰੈਸ਼ ਹੋਇਆ। ਇਸ ਹਾਦਸੇ ਦੀ ਸੂਚਨਾ ਤੁਰੰਤ ਐਮਰਜੈਂਸੀ ਅਧਿਕਾਰੀਆਂ ਨੂੰ ਦਿੱਤੀ ਗਈ। ਮੌਕੇ 'ਤੇ ਪਹੁੰਚੇ ਐਮਰਜੈਂਸੀ ਅਧਿਕਾਰੀਆਂ ਨੂੰ ਸਿਰਫ ਇਕ ਪੁਰਖ ਪਾਇਲਟ ਮਿਲਿਆ, ਜਿਸ ਦੀ ਮੌਤ ਹੋ ਚੁੱਕੀ ਸੀ। ਪੁਲਸ ਮੁਤਾਬਕ ਪਾਇਲਟ ਦੀ ਉਮਰ 60 ਸਾਲ ਦੀ ਸੀ। ਉਹ ਇੱਕਲਾ ਹੀ ਜਹਾਜ਼ ਵਿਚ ਸਫਰ ਕਰ ਰਿਹਾ ਸੀ। ਸ਼ੁਰੂਆਤੀ ਜਾਂਚ ਵਿਚ ਪਤਾ ਚੱਲਿਆ ਹੈ ਕਿ ਜਹਾਜ਼ ਨੇ ਐਮਰੋਲਡ ਤੋਂ ਕਰੀਬ 6 ਵਜੇ ਉਡਾਣ ਭਰੀ ਸੀ। ਫੋਰੈਂਸਿਕ ਪੁਲਸ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਗੁਰਦੁਆਰਾ ਸਿੰਘ ਸਭਾ ਵਿਖੇ 42 ਪ੍ਰਾਣੀਆਂ ਨੇ ਛਕਿਆ ਅੰਮ੍ਰਿਤ
NEXT STORY