ਸਿਡਨੀ— ਕਲ ਰਾਤ ਸਿਡਨੀ ਦੇ ਦੱਖਣ-ਪੱਛਮ ਐੱਮ 5 ਵਿਚ ਡਿਊਟੀ ਖਤਮ ਹੋਣ ਮਗਰੋਂ ਇਕ ਅਫਸਰ ਦੀ ਕਾਰ ਵਿਚ ਅੱਗ ਲੱਗ ਗਈ। ਅਫਸਰ ਦੀ ਕਾਰ ਪੂਰੀ ਤਰਾਂ ਸੜ ਗਈ । ਇਹ ਹਾਦਸਾ ਇਨਗਲਬਰਨ 'ਤੇ ਸ਼ਾਮ ਦੇ 7:30 ਵਜੇ ਹੋਇਆ। ਬ੍ਰੇਕ ਫੇਲ ਹੋਣ 'ਤੇ ਉਸ ਨੂੰ ਇਕ ਜ਼ੋਰ ਦੀ ਆਵਾਜ ਸੁਣਾਈ ਦਿੱਤੀ 'ਤੇ ਉਸ ਨੇ ਕਾਰ ਨੂੰ ਅੱਗ ਲੱਗਣ ਤੋਂ ਪਹਿਲਾਂ ਉਸ ਵਿਚੋਂ ਕੁੱਦ ਕੇ ਆਪਣੀ ਜਾਨ ਬਚਾਈ। ਇਸ ਹਾਦਸੇ ਵਿਚ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਹੈ। ਇਸ ਘਟਨਾ ਕਾਰਨ ਹਾਈਵੇਅ ਦੇ ਦੋਵੇਂ ਦੱਖਣੀ-ਪੱਛਮੀ ਰਸਤੇ ਬੰਦ ਕਰਨੇ ਪਏ ਅਤੇ ਆਵਾਜਾਈ ਬਹਾਲ ਕਰਨ ਵਿਚ ਕਾਫੀ ਸਮਾਂ ਲੱਗਾ।
ਚਿੱਟੇ ਰੰਗ ਦੇ ਇਹ ਪੱਥਰ ਬਣੇ ਲੋਕਾਂ ਲਈ ਖਤਰੇ ਦੀ ਘੰਟੀ, ਪੁਲਸ ਨੇ ਖੋਲ੍ਹੀ ਪੋਲ
NEXT STORY