ਲੰਡਨ— ਇੰਗਲੈਂਡ ਦੇ ਪੋਰਟਿਸੇਹ ਇਲਾਕੇ ਦੀ ਪੁਲਸ ਨੇ ਅਜਿਹੇ ਚੋਰਾਂ ਦੇ ਗਿਰੋਹ ਨੂੰ ਫੜਿਆ ਹੈ, ਜੋ ਵੱਖਰੇ ਢੰਗ ਨਾਲ ਲੋਕਾਂ ਦੇ ਘਰਾਂ ਨੂੰ ਨਿਸ਼ਾਨਾ ਬਣਾਉਂਦਾ ਸੀ। ਇਨ੍ਹਾਂ ਚੋਰਾਂ ਦਾ ਇਕ ਗਰੁੱਪ ਹੈ। ਪਹਿਲਾਂ ਤਾਂ ਘਰ-ਘਰ ਜਾ ਕੇ ਦਾਨ ਲਈ ਲੋਕਾਂ ਕੋਲੋਂ ਪੁਰਾਣੇ ਕੱਪੜੇ ਮੰਗਦੇ ਹਨ ਅਤੇ ਘਰ ਦੀ ਹਾਲਤ ਦੇਖ ਕੇ ਘਰੋਂ ਬਾਹਰ ਨਿਕਲਦੇ ਸਮੇਂ 3 ਚਿੱਟੇ ਰੰਗ ਦੇ ਪੱਥਰ ਸੁੱਟ ਜਾਂਦੇ ਹਨ। ਜਿਨ੍ਹਾਂ 'ਤੇ ਖਾਸ ਨਿਸ਼ਾਨ ਬਣਾ ਜਾਂਦੇ ਸਨ। ਇਨ੍ਹਾਂ ਪੱਥਰਾਂ 'ਤੇ ਦਿੱਤੇ ਕੋਡ ਦਾ ਅਰਥ ਸਮਝਾਂ ਲਈ ਗਿਰੋਹ ਕੋਲ ਚਾਰਟ ਹੁੰਦਾ ਸੀ।
ਚੋਰਾਂ ਨੇ ਦੱਸਿਆ ਕਿ ਇਸ ਤਰ੍ਹਾਂ ਉਹ ਆਪਣੇ ਸਾਥੀਆਂ ਨੂੰ ਇਹ ਸੁਨੇਹਾ ਦਿੰਦੇ ਹਨ ਕਿ ਇਸ ਘਰ 'ਚ ਕਿੰਨੇ ਲੋਕ ਰਹਿੰਦੇ ਹਨ ਅਤੇ ਇਹ ਅਮੀਰ ਹਨ ਜਾਂ ਗਰੀਬ ਅਤੇ ਇਹ ਵੀ ਕਿ ਘਰ ਖਾਲੀ ਹੈ ਜਾਂ ਨਹੀਂ। ਇਸ ਤਰ੍ਹਾਂ ਮੌਕਾ ਦੇਖ ਕੇ ਬਾਕੀ ਸਾਥੀ ਰਲ ਕੇ ਚੋਰੀਆਂ ਅਤੇ ਲੁੱਟ ਖੋਹ ਕਰਦੇ ਹਨ। ਇਸ ਯੋਜਨਾ ਬਾਰੇ ਜਾਣ ਕੇ ਹੀ ਲੋਕ ਹੈਰਾਨ ਰਹਿ ਗਏ।
ਪਹਿਲੇ ਦਿਨ ਹੀ ਯੋਗਾ ਕਲਾਸ ਤੋਂ ਭੱਜ ਆਈ ਇਹ ਔਰਤ, ਕਾਰਨ ਜਾਣ ਤੁਹਾਨੂੰ ਆਵੇਗਾ ਹਾਸਾ
NEXT STORY