ਬ੍ਰਿਸਬੇਨ— ਕੁਈਨਜ਼ਲੈਂਡ ਦੇ ਸ਼ਹਿਰ ਬ੍ਰਿਸਬੇਨ 'ਚ ਇਕ ਫਾਸਟ-ਫੂਡ ਰੈਸਟੋਰੈਂਟ ਦੇ ਬਾਹਰ ਨੌਜਵਾਨਾਂ 'ਚ ਕਿਸੇ ਗੱਲ ਨੂੰ ਲੈ ਕੇ ਗਰਮਾ-ਗਰਮ ਬਹਿਸ ਹੋ ਗਈ। ਜਿਸ ਕਾਰਨ ਇਕ 17 ਸਾਲ ਦਾ ਨਾਬਾਲਗ ਲੜਕਾ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਦਰਅਸਲ 17 ਸਾਲ ਦਾ ਲੜਕਾ ਅਤੇ ਉਸ ਦਾ ਦੋਸਤ ਸ਼ੁੱਕਰਵਾਰ ਦੀ ਰਾਤ ਨੂੰ ਰੈੱਡਕਲਿਫ ਮੈਕਡੋਨਲਡਸ ਰੈਸਟੋਰੈਂਟ ਗਏ ਸਨ ਪਰ ਜਦੋਂ ਉਹ ਰੈਸਟੋਰੈਂਟ 'ਚੋਂ ਬਾਹਰ ਆਏ ਤਾਂ ਉਨ੍ਹਾਂ ਦੀ ਇਕ 18 ਸਾਲ ਦੇ ਨੌਜਵਾਨ ਨਾਲ ਬਹਿਸ ਹੋ ਗਈ। ਪੁਲਸ ਨੇ ਦੱਸਿਆ ਕਿ ਇਹ ਬਹਿਸ ਇੰਨੀ ਕੁ ਵਧ ਗਈ ਕਿ 17 ਸਾਲ ਦੇ ਲੜਕੇ 'ਤੇ 18 ਸਾਲ ਦੇ ਉਕਤ ਨੌਜਵਾਨ ਨੇ ਚਿਹਰੇ ਅਤੇ ਸਿਰ ਤੇ ਮੁੱਕੇ ਮਾਰੇ, ਜਿਸ ਕਾਰਨ ਉਹ ਬੇਹੋਸ਼ ਹੋ ਡਿੱਗ ਪਿਆ ਗਿਆ।
ਗੰਭੀਰ ਹਾਲਤ 'ਚ ਜ਼ਖਮੀ ਲੜਕੇ ਨੂੰ ਰਾਇਲ ਬ੍ਰਿਸਬੇਨ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੇ ਉਹ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਿਹਾ ਹੈ। ਕੁਈਨਜ਼ਲੈਂਡ ਐਂਬੂਲੈਂਸ ਦੇ ਆਪਰੇਸ਼ਨ ਸੁਪਰਵਾਈਜ਼ਰ ਬਰੈਡ ਹਾਰਡੀ ਨੇ ਕਿਹਾ ਕਿ ਲੜਕਾ ਬੇਹੋਸ਼ੀ ਦੀ ਹਾਲਤ ਵਿਚ ਹੈ ਅਤੇ ਹੋ ਸਕਦਾ ਹੈ ਕਿ ਸ਼ਾਇਦ ਉਹ ਕੋਮਾ 'ਚ ਚੱਲਾ ਗਿਆ ਹੈ। ਓਧਰ ਦੋਸ਼ੀ 18 ਸਾਲਾਂ ਲੜਕੇ 'ਤੇ ਪੁਲਸ ਨੇ ਸਰੀਰਕ ਨੁਕਸਾਨ ਪਹੁੰਚਾਉਣ ਦਾ ਦੋਸ਼ ਲਾਇਆ ਹੈ ਅਤੇ ਉਸ ਨੂੰ ਸੋਮਵਾਰ ਨੂੰ ਉਸ ਨੂੰ ਰੈੱਡਕਲਿਫ ਮੈਜਿਸਟ੍ਰੇਟ ਕੋਰਟ 'ਚ ਪੇਸ਼ ਕੀਤਾ ਜਾਵੇਗਾ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਉਸ ਗਵਾਹ ਨਾਲ ਗੱਲ ਕਰਨਾ ਚਾਹੁੰਦੀ ਹੈ, ਜਿਸ ਨੇ ਲੜਕੇ ਨੂੰ ਮੁੱਢਲੀ ਸਹਾਇਆ ਮੁਹੱਈਆ ਕਰਵਾਈ।
ਦਿਲਜੀਤ ਦੁਸਾਂਝ ਦੇ ਸੋਹਲੇ ਗਾ ਕੇ ਬੁਰੇ ਫਸੇ ਕੈਨੇਡਾ ਦੇ ਐੱਮ. ਪੀ. ਸੁੱਖ ਧਾਲੀਵਾਲ
NEXT STORY