ਸਰੀ— ਕੈਨੇਡਾ ਦੀ ਸੰਸਦ 'ਪਾਰਲੀਮੈਂਟ ਹਾਊਸ' ਵਿਚ ਸਰੀ-ਨਿਊਟਨ ਤੋਂ ਐੱਮ. ਪੀ. ਸੁੱਖ ਧਾਲੀਵਾਲ ਦਿਲਜੀਤ ਦੁਸਾਂਝ ਦੀ ਬੱਲੇ-ਬੱਲੇ ਕੀਤੇ ਜਾਣ ਤੋਂ ਬਾਅਦ ਲੋਕਾਂ ਵਿਚ ਨਾਰਾਜ਼ਗੀ ਦੇਖੀ ਜਾ ਰਹੀ ਹੈ। ਖੇਤਰ ਦੇ ਲੋਕਾਂ ਦਾ ਕਹਿਣਾ ਹੈ ਕਿ ਇਕ ਪਾਸੇ ਜਿੱਥੇ ਸਰੀ ਵਿਚ ਕਈ ਗੰਭੀਰ ਮਸਲੇ ਹਨ, ਜਿਨ੍ਹਾਂ ਵੱਲ ਸਰਕਾਰ ਦਾ ਧਿਆਨ ਹੋਣਾ ਚਾਹੀਦਾ ਹੈ ਅਤੇ ਕੇਂਦਰੀ ਸਰਕਾਰ ਤੋਂ ਫੰਡਿੰਗ ਮੰਗੀ ਜਾਣੀ ਚਾਹੀਦੀ ਹੈ, ਉੱਥੇ ਉਨ੍ਹਾਂ ਨੂੰ ਅਜਿਹੇ ਮਸਲੇ ਕੈਨੇਡੀਅਨ ਪਾਰਲੀਮੈਂਟ ਵਿਚ ਚੁੱਕਣਾ ਸ਼ੋਭਾ ਨਹੀਂ ਦਿੰਦਾ।
ਇੱਥੇ ਦੱਸ ਦੇਈਏ ਕਿ ਸੁੱਖ ਧਾਲੀਵਾਲ ਨੇ ਕੈਨੇਡਾ ਵਿਚ ਦਿਲਜੀਤ ਦੇ 'ਡ੍ਰੀਮ ਟੂਰ' ਸ਼ੋਅ ਦੇ ਸਫਲ ਰਹਿਣ ਤੋਂ ਬਾਅਦ ਸੰਸਦ ਵਿਚ ਉਸ ਦੇ ਸੋਹਲੇ ਗਾਏ ਸਨ। ਇਸ ਮੌਕੇ ਦੀ ਵੀਡੀਓ ਦਿਲਜੀਤ ਨੇ ਵੀ ਆਪਣੇ ਫੇਸਬੁੱਕ ਪੇਜ 'ਤੇ ਸਾਂਝੀ ਕਰਦੇ ਹੋਏ ਸ਼ੋਅ ਦੇ ਪ੍ਰਮੋਟਰਾਂ ਅਤੇ ਸੁੱਖ ਧਾਲੀਵਾਲ ਦਾ ਧੰਨਵਾਦ ਕੀਤਾ ਸੀ।
ਬ੍ਰਿਟੇਨ ਦੀਆਂ ਚੋਣਾਂ 'ਚ 'ਸਾਕਾ ਨੀਲਾ ਤਾਰਾ' ਬਣਿਆ ਮੁੱਦਾ
NEXT STORY