ਲੰਡਨ— ਇਕ ਬੱਚੇ ਨੇ ਆਪਣੇ ਮਾਤਾ-ਪਿਤਾ ਨੂੰ ਕੁਝ ਅਜਿਹਾ ਦੱਸਿਆ, ਜਿਸ ਨੂੰ ਸੁਣ ਕੇ ਉਹ ਤਾਂ ਕੀ ਸਾਰੀ ਦੁਨੀਆ ਹੀ ਦੰਗ ਰਹਿ ਗਈ। ਬੱਚੇ ਨੇ ਕਿਹਾ ਕਿ ਉਸ ਨੇ ਆਸਮਾਨ ਵਿਚ ਏਲੀਅਨ ਨੂੰ ਦੇਖਿਆ ਹੈ ਅਤੇ ਉਹ ਉਸ ਦਾ ਪਿੱਛਾ ਕਰ ਰਿਹਾ ਹੈ। ਪਹਿਲਾਂ ਤਾਂ ਮਾਤਾ-ਪਿਤਾ ਨੂੰ ਬੱਚੇ ਦੀ ਗੱਲ ਝੂਠੀ ਲੱਗੀ ਪਰ ਜਦੋਂ ਬੱਚੇ ਨੇ ਕੈਮਰੇ ਵਿਚ ਯੂ. ਐੱਫ. ਓ. ਕੈਮਰੇ ਵਿਚ ਕੈਦ ਕਰ ਲਿਆ ਤਾਂ ਉਨ੍ਹਾਂ ਨੂੰ ਬੱਚੇ ਦੀ ਗੱਲ 'ਤੇ ਭਰੋਸਾ ਹੋ ਗਿਆ।
ਇਕ ਨਿਊਜ਼ ਵੈੱਬਸਾਈਟ ਦੀ ਰਿਪੋਰਟ ਮੁਤਾਬਕ ਬੱਚੇ ਦੀ ਉਮਰ 9 ਸਾਲ ਹੈ। ਬੱਚੇ ਦੇ ਮਾਤਾ-ਪਿਤਾ ਨੇ ਉਸ ਵੱਲੋਂ ਬਣਾਈ ਵੀਡੀਓ ਨੂੰ ਮਾਹਰਾਂ ਨੂੰ ਜਾਂਚ ਲਈ ਭੇਜ ਦਿੱਤਾ ਹੈ। ਹਾਲਾਂਕਿ ਵੀਡੀਓ ਸ਼ੂਟ ਕਰਨ ਦੀ ਥਾਂ ਤੇ ਬੱਚੇ ਦਾ ਨਾਂ ਨਹੀਂ ਜ਼ਾਹਰ ਕੀਤਾ ਗਿਆ ਹੈ। ਬੱਚੇ ਨੇ ਮਾਤਾ-ਪਿਤਾ ਨੂੰ ਕਿਹਾ ਹੈ ਕਿ ਏਲੀਅਨ ਕਈ ਦਿਨਾਂ ਤੋਂ ਉਸ ਦਾ ਪਿੱਛਾ ਕਰ ਰਿਹਾ ਸੀ ਅਤੇ ਉਸ ਵੱਲੋਂ ਬਣਾਈ ਗਈ ਵੀਡੀਓ ਵਿਚ ਇਕ ਰਹੱਸਮਈ ਚੀਜ਼ ਸਾਫ ਦਿਖਾਈ ਦੇ ਰਹੀ ਹੈ ਪਰ ਥੋੜ੍ਹੀ ਦੇਰ ਬਾਅਦ ਹੀ ਉਹ ਅਚਾਨਕ ਗਾਇਬ ਹੋ ਜਾਂਦੀ ਹੈ। ਰਿਪੋਰਟਾਂ ਦੀ ਮੰਨੀਏ ਤਾਂ ਮਾਹਰਾਂ ਨੇ ਵੀਡੀਓ ਨੂੰ ਸਹੀ ਦੱਸਿਆ ਹੈ। ਇਸ ਘਟਨਾ ਤੋਂ ਬਾਅਦ ਬੱਚੇ ਦੇ ਮਾਤਾ-ਪਿਤਾ ਕਾਫੀ ਡਰੇ ਹੋਏ ਹਨ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।
ਪਾਕਿਸਤਾਨ 'ਚ ਫਿਰ ਬਣੇਗਾ ਹਿੰਦੂ ਮੰਦਰ, ਕੱਟਰਪੰਥੀਆਂ ਨੇ ਕੀਤਾ ਸੀ ਤਬਾਹ
NEXT STORY