ਲੰਡਨ— ਸੋਸ਼ਲ ਮੀਡੀਆ 'ਤੇ ਅੱਜਕਲ ਇਕ 10 ਸਾਲ ਦੀ ਲੜਕੀ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ ਜਿਸ ਵਿਚ ਉਹ ਇਕ 13 ਫੁੱਟ ਲੰਬੇ ਅਤੇ ਕਰੀਬ 360 ਕਿਲੋ ਭਾਰ ਵਾਲੇ ਮਗਰਮੱਛ ਨਾਲ ਦਿਖਾਈ ਦੇ ਰਹੀ ਹੈ। ਜਾਣਕਾਰੀ ਮੁਤਾਬਕ ਟੈਕਸਾਸ ਦੀ 10 ਸਾਲ ਦੀ ਲੜਕੀ ਐੱਲਾ ਹਾਕ ਇੰਨੀ ਤੇਜ਼ ਸ਼ਿਕਾਰੀ ਹੈ ਕਿ ਕਈ ਵੱਡੇ-ਵੱਡੇ ਸ਼ਿਕਾਰੀਆਂ ਨੂੰ ਮਾਤ ਦੇ ਸਕਦੀ ਹੈ। ਹਾਲ ਹੀ 'ਚ ਉਸ ਨੇ 13 ਫੁੱਟ ਲੰਬੇ ਮਗਰਮੱਛ ਦਾ ਸ਼ਿਕਾਰ ਕੀਤਾ ਹੈ। ਐੱਲਾ ਹਾਕ ਨੇ ਕ੍ਰਾਸਬੋ ਨਾਂ ਦੇ ਆਪਣੇ ਖਾਸ ਹਥਿਆਰ ਨਾਲ ਮਗਰਮੱਛ ਦੀ ਅੱਖ 'ਚ ਅਜਿਹਾ ਤੀਰ ਮਾਰਿਆ ਕਿ ਉਹ ਦੁਬਾਰਾ ਉੱਠ ਨਹੀਂ ਸਕਿਆ।
ਲੜਕੀ ਨੇ ਗੁਆਡਾਲੁਪੇ ਨਦੀ ਦੇ ਨਜ਼ਦੀਕ ਮਗਰਮੱਛ ਦਾ ਸ਼ਿਕਾਰ ਕੀਤਾ। ਇਸ ਤੋਂ ਬਾਅਦ ਕਰੇਨ ਰਾਹੀਂ ਮਗਰਮੱਛ ਨੂੰ ਉਥੋਂ ਚੁੱਕਿਆ ਗਿਆ। ਇਸ ਲੜਕੀ ਦੀ ਬਹਾਦਰੀ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਐੱਲਾ ਹਾਕ ਨੂੰ ਪਿਛਲੇ ਸਾਲ ਬਹਾਦਰੀ ਲਈ ਹੰਟਿੰਗ ਨਾਂ ਦੇ ਅਵਾਰਡ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।
ਸਕਿੰਟ ਦੇ ਫਰਕ ਨਾਲ ਜ਼ਿੰਦਗੀ ਖਿੱਚ ਕੇ ਲੈ ਗਈ ਮੌਤ ਤੋਂ ਦੂਰ
NEXT STORY