ਲਾਹੌਰ— ਪਾਕਿਸਤਾਨ ਦੀ ਇਕ ਅਦਾਲਤ ਨੇ ਮੌਤ ਦੀ ਸਜ਼ਾ ਪ੍ਰਾਪਤ ਮਾਨਸਿਕ ਰੂਪ ਤੋਂ ਬੀਮਾਰੀ ਕੈਦੀ ਦੀ ਫਾਂਸੀ ਦੀ ਸਜ਼ਾ 'ਤੇ ਰੋਕ ਲਾ ਦਿੱਤੀ ਹੈ। ਅਦਾਲਤ ਨੇ ਇਹ ਫੈਸਲਾ ਮਨੁੱਖੀ ਅਧਿਕਾਰ ਵਰਕਰਾਂ ਦੇ ਵਿਰੋਧ ਦਰਮਿਆਨ ਲਿਆ। ਲਾਹੌਰ ਹਾਈ ਕੋਰਟ ਨੇ ਜ਼ਿਲਾ ਅਤੇ ਸੈਸ਼ਨ ਜੱਜ ਵਲੋਂ ਜਾਰੀ ਸਾਬਕਾ ਪੁਲਸ ਕਰਮਚਾਰੀ ਖਿਜ਼ਰ ਹਯਾਤ ਦੀ ਫਾਂਸੀ ਵਾਰੰਟ 'ਤੇ ਰੋਕ ਲਾ ਦਿੱਤੀ ਹੈ। ਇਸ ਤੋਂ ਪਹਿਲਾਂ ਹਯਾਤ ਨੂੰ 17 ਜਨਵਰੀ ਨੂੰ ਫਾਂਸੀ ਦੇਣਾ ਤੈਅ ਕੀਤਾ ਗਿਆ ਸੀ।
ਹਯਾਤ ਨੂੰ 2003 'ਚ ਆਪਣੇ ਇਕ ਸਾਥੀ ਪੁਲਸ ਅਧਿਕਾਰੀ ਨੂੰ ਗੋਲੀ ਮਾਰ ਕੇ ਹੱਤਿਆ ਕਰਨ ਦੇ ਦੋਸ਼ 'ਚ ਮੌਤ ਦੀ ਸਜ਼ਾ ਸੁਣਾਈ ਗਈ ਸੀ। ਅਦਾਲਤ ਨੇ ਗ੍ਰਹਿ ਵਿਭਾਗ ਨੂੰ 30 ਜਨਵਰੀ ਤੱਕ ਦੋਸ਼ੀ ਦੀ ਸਿਹਤ ਨੂੰ ਲੈ ਕੇ ਇਕ ਨਵੀਂ ਰਿਪੋਰਟ ਦੇਣ ਦਾ ਨਿਰਦੇਸ਼ ਦਿੱਤਾ ਹੈ।
ਪੰਜਾਬੀ ਟਰੱਕ ਡਰਾਈਵਰ ਦੀ ਅਣਗਹਿਲੀ ਨੇ ਉਜਾੜੀ ਮਹਿਲਾ ਪੁਲਸ ਕਰਮੀ ਦੀ ਜ਼ਿੰਦਗੀ, ਲੱਗੇ ਗੰਭੀਰ ਦੋਸ਼
NEXT STORY