ਲੀਮਾ— ਦੱਖਣੀ ਅਮਰੀਕਾ 'ਚ ਪੇਰੂ ਦੇ ਤੱਟ ਕੋਲ ਐਤਵਾਰ ਨੂੰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 7.3 ਮਾਪੀ ਗਈ। ਇਸ ਸ਼ਕਤੀਸ਼ਾਲੀ ਭੂਚਾਲ ਕਾਰਨ ਲੋਕ ਘਰਾਂ ਅਤੇ ਦਫਤਰਾਂ 'ਚੋਂ ਬਾਹਰ ਆ ਗਏ। ਅਮਰੀਕੀ ਭੂ-ਵਿਗਿਆਨ ਸਰਵੇਖਣ ਮੁਤਾਬਕ ਭੂਚਾਲ ਦਾ ਕੇਂਦਰ ਬਿੰਦੂ ਪੇਰੂ ਦੇ ਪੁਰਕੀਓ ਟਾਊਨ ਤੋਂ 124 ਕਿਲੋਮੀਟਰ ਦੱਖਣੀ-ਪੱਛਮੀ 'ਚ ਸੀ।
ਪੇਰੂ ਦੇ ਅਧਿਕਾਰੀਆਂ ਨੇ ਭੂਚਾਲ ਕਾਰਨ ਤੱਟੀ ਇਲਾਕਿਆਂ ਵਿਚ ਸੁਨਾਮੀ ਆਉਣ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਹਾਲਾਂਕਿ ਭੂਚਾਲ ਕਾਰਨ ਕਿਸੇ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਦੀ ਕੋਈ ਖਬਰ ਸਾਹਮਣੇ ਨਹੀਂ ਆਈ ਹੈ।
ਪੱਤਰਕਾਰਾਂ ਦੀ ਹੱਤਿਆ ਦੇ ਮਾਮਲੇ 'ਚ ਗਵਾਟੇਮਾਲਾ ਦਾ ਸੰਸਦ ਮੈਂਬਰ ਗ੍ਰਿਫਤਾਰ
NEXT STORY