ਜਕਾਰਤਾ - ਇੰਡੋਨੇਸ਼ੀਆ ਦੇ ਅਧਿਕਾਰੀਆਂ ਨੇ ਬੁੱਧਵਾਰ ਨੂੰ ਰੁਆਂਗ ਜਵਾਲਾਮੁਖੀ ਦੇ ਫਟਣ ਨਾਲ ਵੱਡੇ ਖੇਤਰ ਵਿਚ ਸੁਆਹ ਫੈਲਣ ਤੋਂ ਬਾਅਦ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਹੈ। ਅਧਿਕਾਰੀਆਂ ਨੇ 11 ਹਜ਼ਾਰ ਤੋਂ ਵੱਧ ਲੋਕਾਂ ਨੂੰ ਇਲਾਕਾ ਛੱਡਣ ਦੇ ਨਿਰਦੇਸ਼ ਦਿੱਤੇ ਹਨ।
ਇਹ ਵੀ ਪੜ੍ਹੋ- ਅਣਪਛਾਤੇ ਲੋਕਾਂ ਨੇ ਗੱਡੀ ਨੂੰ ਲਗਾਈ ਅੱਗ, ਤਿੰਨ ਨੌਜਵਾਨਾਂ ਦੀ ਹੋਈ ਦਰਦਨਾਕ ਮੌਤ
ਇੰਡੋਨੇਸ਼ੀਆ ਜਵਾਲਾਮੁਖੀ ਅਤੇ ਭੂ-ਵਿਗਿਆਨਕ ਆਫ਼ਤ ਮਿਟੀਗੇਸ਼ਨ ਸੈਂਟਰ ਨੇ ਕਿਹਾ ਕਿ ਸੁਲਾਵੇਸੀ ਟਾਪੂ ਦੇ ਉੱਤਰ ’ਚ ਸਥਿਤ ਜਵਾਲਾਮੁਖੀ ਵਿਚ ਪਿਛਲੇ 24 ਘੰਟਿਆਂ ਵਿਚ ਘੱਟੋ-ਘੱਟ ਪੰਜ ਵੱਡੇ ਧਮਾਕੇ ਹੋਏ ਹਨ। ਅਧਿਕਾਰੀਆਂ ਨੇ ਆਪਣੇ ਜਵਾਲਾਮੁਖੀ ਅਲਰਟ ਦੇ ਪੱਧਰ ਨੂੰ ਸਭ ਤੋਂ ਉੱਚਾ ਕਰ ਦਿੱਤਾ ਹੈ। ਬੁੱਧਵਾਰ ਤੱਕ ਘੱਟੋ-ਘੱਟ 800 ਨਿਵਾਸੀ ਇਲਾਕਾ ਛੱਡ ਚੁੱਕੇ ਸਨ। ਇੰਡੋਨੇਸ਼ੀਆ ਵਿੱਚ 120 ਸਰਗਰਮ ਜਵਾਲਾਮੁਖੀ ਹਨ।
ਇਹ ਵੀ ਪੜ੍ਹੋ- ਭਿਆਨਕ ਸੜਕ ਹਾਦਸੇ 'ਚ ਇੱਕੋ ਪਰਿਵਾਰ ਦੇ 7 ਜੀਆਂ ਦੀ ਮੌਤ
ਅਧਿਕਾਰੀਆਂ ਨੇ ਸੈਲਾਨੀਆਂ ਅਤੇ ਹੋਰਾਂ ਨੂੰ ਰੁਆਂਗ ਜਵਾਲਾਮੁਖੀ ਤੋਂ ਘੱਟੋ-ਘੱਟ 6 ਕਿਲੋਮੀਟਰ ਦੂਰ ਰਹਿਣ ਦੀ ਅਪੀਲ ਕੀਤੀ। ਅਧਿਕਾਰੀ ਚਿੰਤਤ ਹਨ ਕਿ ਜਵਾਲਾਮੁਖੀ ਦਾ ਕੁਝ ਹਿੱਸਾ ਸਮੁੰਦਰ ਵਿੱਚ ਡਿੱਗ ਸਕਦਾ ਹੈ ਅਤੇ ਸੁਨਾਮੀ ਪੈਦਾ ਕਰ ਸਕਦਾ ਹੈ, ਜਿਵੇਂ ਕਿ 1871 ਦੇ ਵਿਸਫੋਟ ਵਿੱਚ ਹੋਇਆ ਸੀ।
ਇਹ ਵੀ ਪੜ੍ਹੋ- ਹੈਦਰਾਬਾਦ 'ਚ ਵੋਟਰ ਸੂਚੀ 'ਚੋਂ ਹਟਾਏ ਗਏ 5.41 ਲੱਖ ਤੋਂ ਵੱਧ ਵੋਟਰਾਂ ਦੇ ਨਾਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
‘ਚਮਕੀਲਾ’ ਫ਼ਿਲਮ ਨੂੰ ਲੈ ਕੇ ਵਿਦੇਸ਼ੀ ਸਿੱਖਾਂ ’ਚ ਰੋਸ, ਕਿਹਾ– ‘ਲੱਚਰਤਾ ਨੂੰ ਉਤਸ਼ਾਹਿਤ ਕਰਕੇ ਸਿੱਖਾਂ ਦੇ ਜ਼ਖ਼ਮਾਂ...’
NEXT STORY