ਢਾਕਾ/ਸਿਡਨੀ— ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਆਸਟ੍ਰੇਲੀਆ ਵਿਚ 27 ਅਪ੍ਰੈਲ ਨੂੰ 'ਗਲੋਬਲ ਵਿਮੈਨਜ਼ ਲੀਡਰਸ਼ਿਪ ਐਵਾਰਡ' ਨਾਲ ਸਨਮਾਨਤ ਕੀਤਾ ਜਾਵੇਗਾ। ਇਸ ਐਵਾਰਡ ਨੂੰ ਲੈਣ ਲਈ ਹਸੀਨਾ 26 ਤੋਂ 28 ਅਪ੍ਰੈਲ ਤੱਕ ਆਸਟ੍ਰੇਲੀਆ ਦੇ ਦੌਰੇ 'ਤੇ ਜਾਵੇਗੀ। ਉਹ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ ਦੇ ਸੱਦੇ 'ਤੇ ਆਸਟ੍ਰੇਲੀਆ ਜਾ ਰਹੀ ਹੈ। ਹਸੀਨਾ ਨੂੰ ਬੰਗਲਾਦੇਸ਼ ਵਿਚ ਲਿੰਗੀ ਸਮਾਨਤਾ ਯਕੀਨੀ ਕਰਨ ਲਈ ਕੀਤੇ ਜਾ ਰਹੇ ਕੰਮਾਂ ਦੇ ਮੱਦੇਨਜ਼ਰ 2018 'ਗਲੋਬਲ ਸਮਿਟ ਆਫ ਵਿਮੈਨਜ਼' 'ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ।
ਹਸੀਨਾ ਨੂੰ ਬੰਗਲਾਦੇਸ਼ ਵਿਚ ਔਰਤਾਂ ਦੀ ਸਿੱਖਿਆ ਲਈ ਕੀਤੇ ਜਾ ਰਹੇ ਕੰਮਾਂ ਲਈ ਵੀ ਸਨਮਾਨਤ ਕੀਤਾ ਜਾਵੇਗਾ। ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜ਼ੋ ਆਬੇ ਨੂੰ ਪਿਛਲੇ ਸਾਲ ਇਹ ਸਨਮਾਨ ਦਿੱਤਾ ਗਿਆ ਸੀ। ਹਸੀਨਾ 27 ਅਪ੍ਰੈਲ ਨੂੰ ਸਨਮਾਨ ਪ੍ਰਾਪਤ ਕਰਨ ਤੋਂ ਬਾਅਦ ਔਰਤਾਂ ਦੇ ਮਜ਼ਬੂਤੀਕਰਨ ਲਈ ਕੀਤੀਆਂ ਜਾ ਰਹੀਆਂ ਆਪਣੀਆਂ ਕੋਸ਼ਿਸ਼ਾਂ ਅਤੇ ਰਾਸ਼ਟਰ ਦੇ ਵਿਕਾਸ 'ਚ ਆਪਣੀ ਦੀ ਹਿੱਸੇਦਾਰੀ ਦਾ ਜ਼ਿਕਰ ਕਰੇਗੀ। ਉਹ ਆਪਣੇ ਆਸਟ੍ਰੇਲੀਆ ਦੌਰੇ ਦੌਰਾਨ ਪ੍ਰਧਾਨ ਮੰਤਰੀ ਟਰਨਬੁੱਲ ਨਾਲ 28 ਅਪ੍ਰੈਲ ਨੂੰ ਦੋ-ਪੱਖੀ ਗੱਲਬਾਤ ਵੀ ਕਰੇਗੀ। ਇਸ ਦਰਮਾਨ ਉਹ ਸਿੱਖਿਆ, ਖੇਡ, ਮਨੁੱਖੀ ਵਸੀਲੇ ਵਿਕਾਸ, ਵਪਾਰ, ਨਿਵੇਸ਼, ਊਰਜਾ, ਖੇਤੀਬਾੜੀ ਆਦਿ ਖੇਤਰਾਂ 'ਤੇ ਚਰਚਾ ਕਰੇਗੀ। ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ 2011 ਵਿਚ 22ਵੇਂ ਰਾਸ਼ਟਰਮੰਡਲ ਸੰਮਲੇਨ 'ਚ ਸ਼ਾਮਲ ਹੋਣ ਲਈ ਆਸਟ੍ਰੇਲੀਆ ਦਾ ਦੌਰਾ ਕੀਤਾ ਸੀ।
ਤੁਰਕੀ 'ਚ ਭੂਚਾਲ ਦੇ ਝਟਕੇ, 13 ਲੋਕ ਜ਼ਖਮੀ
NEXT STORY