ਚੇਨਈ : ਭਾਰਤੀ ਸਕੁਐਸ਼ ਖਿਡਾਰੀ ਅਦਿੱਤਿਆ ਜਗਤਾਪ ਨੇ ਪੀ.ਐੱਸ.ਏ. ਵਿਸ਼ਵ ਟੂਰ ਮੁਕਾਬਲੇ ਸਿਟੀ ਨਿਊ ਓਪਨ ਦੇ ਫਾਈਨਲ 'ਚ ਐਲਿਸਟਰ ਵਾਕਰ ਨੂੰ ਮਾਤ ਦੇ ਕੇ ਪਹਿਲਾ ਖਿਤਾਬ ਜਿੱਤਿਆ ਹੈ। ਭਾਰਤੀ ਸਕੁਐਸ਼ ਰੈਕੇਟ ਮਹਾ ਸੰਘ ਮੁਤਾਬਕ ਅਮਰੀਕਾ ਦੇ ਲੌਂਗ ਦੀਪ 'ਚ ਕੱਲ ਖੇਡੇ ਗਏ ਫਾਈਨਲ 'ਚ ਕੁਆਲੀਫਾਇਰ ਭਾਰਤੀ ਖਿਡਾਰੀ ਨੇ ਪੰਜਵੇਂ ਸਥਾਨ ਦੇ ਖਿਡਾਰੀ ਵਾਕਰ ਨੂੰ 11-8, 11-5, 11-6 ਨਾਲ ਹਰਾਇਆ ਹੈ। ਫਾਈਨਲ 'ਚ ਜਗ੍ਹਾ ਪੱਕੀ ਕਰਨ ਤੋਂ ਪਹਿਲਾਂ ਵੀ ਜਗਤਾਪ ਨੇ ਕਈ ਚੋਟੀ ਦੇ ਖਿਡਾਰੀਆਂ ਨੂੰ ਹਰਾਇਆ ਸੀ।
ਦੁਬਈ ਮਰੀਨਾ ਵਿਚ ਬਹੁਮੰਜ਼ਿਲਾ ਇਮਾਰਤ ਵਿਚ ਲੱਗੀ ਅੱਗ
NEXT STORY