ਮੁੰਬਈ— ਫੈਸ਼ਨ ਦੇ ਇਸ ਦੌਰ 'ਚ ਸਾੜ੍ਹੀ ਪਾਉਣ ਦਾ ਟਰੈਂਡ ਹਮੇਸ਼ਾ ਬਣਿਆ ਰਹਿੰਦਾ ਹੈ। ਅੰਤਰ ਸਿਰਫ ਇੰਨ੍ਹਾਂ ਹੁੰਦਾ ਹੈ ਕਿ ਇਸ ਨੂੰ ਪਹਿਨਣ ਦਾ ਸਟਾਈਲ ਬਦਲਦਾ ਰਹਿੰਦਾ ਹੈ। ਔਰਤਾਂ ਨੂੰ ਸਾੜ੍ਹੀ ਪਾਉਣਾ ਬਹੁਤ ਚੰਗਾ ਲੱਗਦਾ ਹੈ। ਅੱਜ-ਕਲ੍ਹ ਸਾੜ੍ਹੀ ਦੇ ਫੈਸ਼ਨ 'ਚ ਨਵਾਂ ਟਰੈਂਡ ਚੱਲ ਰਿਹਾ ਹੈ। ਡਿਜ਼ਾਈਨਰਾਂ ਤੋਂ ਲੈ ਕੇ ਮਸ਼ਹੂਰ ਅਦਾਕਾਰਾਂ ਤੱਕ ਵਿਆਹ 'ਚ ਪਾਉਣ ਲਈ ਸਾੜ੍ਹੀ ਵਧੀਆ ਚੋਣ ਹੈ। ਹੱਥ ਨਾਲ ਬਣੀ ਸ਼ਿਰ ਸਾੜ੍ਹੀ ਸਾਰਿਆਂ ਲਈ ਵਧੀਆ ਚੋਣ ਹੈ। ਹਾਲ 'ਚ ਹੀ ਦੀਪਿਕਾ ਨੇ ਇਕ ਸਾੜ੍ਹੀ ਪਾਈ, ਜਿਸ 'ਚ ਉਹ ਕਾਫੀ ਸੁੰਦਰ ਲੱਗ ਰਹੀ ਸੀ।
ਇੱਥੇ ਦੀਪਿਕਾ ਸਬਿਆਸਾਚੀ ਦੇ ਉਦੈਪੁਰ ਕਲੈਕਸ਼ਨ ਦੀ ਹੱਥ ਨਾਲ ਬਣੀ ਸਾੜ੍ਹੀ 'ਚ ਨਜ਼ਰ ਆਈ। ਇਸ ਸਾੜ੍ਹੀ ਨੂੰ ਦੀਪਿਕਾ ਨੇ ਬਹੁਤ ਵਧੀਆ ਸਟਾਈਲ 'ਚ ਪਾਇਆ ਹੋਇਆ ਸੀ। ਫੁੱਲਾਂ ਦੀ ਛਪਾਈ ਵਾਲੀ ਇਸ ਸਾੜ੍ਹੀ ਨਾਲ ਦੀਪਿਕਾ ਗੁਲਾਬੀ ਬਲਾਊਜ 'ਚ ਬਹੁਤ ਹੈਰਾਨ ਕਰ ਦੇਣ ਵਾਲੇ ਲੁਕ 'ਚ ਦਿੱਸੀ।
ਉਸ ਨੇ ਕਢਾਈ ਕਿਤੇ ਚੌਕ ਸਟਾਈਲ ਦਾ ਬਲਾਊਜ ਪਾਇਆ ਸੀ। ਉਸ ਦਾ ਮੇਕਅੱਪ ਨਮਰਤਾ ਸੋਨੀ ਨੇ ਕੀਤਾ ਸੀ। ਚਮਕੀਲੀ ਗੁੱਤ, ਫਿੱਕੇ ਗੁਲਾਬੀ ਬੁੱਲ੍ਹਾਂ ਅਤੇ ਵਿੰਗਡ ਲਾਈਨਰ 'ਚ ਦੀਪਿਕਾ ਬਹੁਤ ਸੁੰਦਰ ਲੱਗ ਰਹੀ ਸੀ।
ਭਾਰ ਘੱਟ ਕਰਨ ਲਈ ਇਸ ਤਰ੍ਹਾਂ ਕਰੋ ਨਿੰਬੂ ਦੀ ਵਰਤੋਂ
NEXT STORY