ਨਵੀਂ ਦਿੱਲੀ— ਲੋਕ ਮਿੱਠੇ 'ਚ ਕੇਕੇ ਖਾਣਾ ਪਸੰਦ ਕਰਦੇ ਹਨ ਪਰ ਹਰ ਵਾਰ ਇਸ ਨੂੰ ਬਾਹਰ ਤੋਂ ਖਰੀਦਣਾ ਥੋੜ੍ਹਾ ਮਹਿੰਗਾ ਪੈ ਸਕਦਾ ਹੈ। ਅਜਿਹੇ ਵਿਚ ਤੁਸੀਂ ਇਸ ਨੂੰ ਆਸਾਨੀ ਨਾਲ ਬਣਾ ਸਕਦੀ ਹੋ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ
ਸਮੱਗਰੀ
- 3 ਕੱਪ ਚੈਰੀ
- 2 ਕੱਪ ਕਰੀਮ
- 1/2 ਕੱਪ ਖੰਡ
- 1/2 ਚੀਜ਼ ਕਰੀਮ
- 1/2 ਵੇਨੀਲਾ ਅਸੈਂਸ
- 8-12 ਚਾਕਲੇਟ ਵੇਫਰਸ
- 1-2 ਚਮਚ ਕੋਕੋ ਪਾਊਡਰ
- 2 ਚਮਚ ਵਿਸਕੀ
ਬਣਾਉਣ ਦੀ ਵਿਧੀ
1. ਚਾਕਲੇਟ ਵੇਫਰਸ ਅਤੇ ਕੋਕੋ ਪਾਊਡਰ ਨੂੰ ਛੱਡ ਕੇ ਸਾਰੀ ਸਮੱਗਰੀ ਨੂੰ ਮਿਕਸ ਕਰ ਕੇ ਕਰੀਮ ਤਿਆਰ ਕਰ ਲਓ।
2. ਚਾਕਲੇਟ ਵੇਫਰਸ ਨੂੰ ਪੈਨ ਵਿਚ ਰੱਖੋ ਅਤੇ ਉਸ 'ਤੇ ਕਰੀਮ ਫੈਲਾਓ। ਫਿਰ ਇਸ 'ਤੇ ਚਾਕਲੇਟ ਵੇਫਰਸ ਰੱਖੋ।
3. ਇਸ ਨੂੰ ਦੋਬਾਰਾ ਦੁਹਾਓ ਅਤੇ ਫਿਰ ਇਸ 'ਤੇ ਚੈਰੀ ਕੱਟ ਕੇ ਸਜਾਓ। ਇਸ ਦੇ 'ਤੇ ਕੋਕੋ ਪਾਊਡਰ ਪਾਓ।
4. ਫਿਰ ਇਸ ਨੂੰ 8 ਘੰਟੇ ਲਈ ਫਰਿੱਜ ਵਿਚ ਰੱਖੋ ਤਾਂ ਕਿ ਇਹ ਚੰਗੀ ਤਰ੍ਹਾਂ ਨਾਲ ਜੰਮ ਜਾਵੇ।
ਬ੍ਰਾਜ਼ੀਲ ਦੀ ਸੜਕ ਉੱਤੇ ਇਕ ਔਰਤ ਨੇ ਫੜ ਲਿਆ ਐਨਾਕੋਂਡਾ, ਦੇਖੋ ਵੀਡੀਓ
NEXT STORY