ਜਲੰਧਰ— ਅੱਜ-ਕਲ੍ਹ ਗੈਸ ਦੀ ਬੀਮਾਰੀ ਹਰ ਕਿਸੇ ਨੂੰ ਹੋਣਾ ਆਮ ਗੱਲ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਗੈਸ ਦੀ ਇਹ ਬੀਮਾਰੀ ਠੀਕ ਕਰਨ ਦੇ ਕੁਝ ਤਰੀਕੇ ਦੱਸ ਰਹੇ ਹਾਂ।
ਸੌਂਫ 'ਚ ਕਈ ਪੋਸ਼ਤ ਤੱਤ ਹੁੰਦੇ ਹਨ ਜੋ ਸਰੀਰ ਨੂੰ ਸਿਹਤਮੰਦ ਬਣਾਈ ਰੱਖਣ 'ਚ ਮਦਦ ਕਰਦੇ ਹਨ। ਸੌਂਫ ਖਾਣ ਨਾਲ ਯਾਦਸ਼ਕਤੀ ਵੱਧਦੀ ਹੈ ਅਤੇ ਸਰੀਰ ਨੂੰ ਠੰਡਕ ਮਿਲਦੀ ਹੈ। ਇਸ ਦੇ ਇਲਾਵਾ ਇਹ ਅਪਚ, ਐਸੀਡਿਟੀ ਅਤੇ ਪੇਟ 'ਚ ਗੈਸ ਬਨਣ ਤੋਂ ਵੀ ਰੋਕਦੀ ਹੈ। ਆਓ ਸੌਂਫ ਖਾਣ ਦੇ ਕੁਝ ਹੋਰ ਤਰੀਕੇ ਜਾਣਦੇ ਹਾਂ।
1. ਸੌਂਫ ਦੀ ਚਾਹ
ਪੇਟ ਦੀ ਗੈਸ ਦੂਰ ਕਰਨਾ ਦਾ ਇਕ ਤਰੀਕਾ ਸੌਂਫ ਦੀ ਚਾਹ ਪੀਣਾ ਹੈ। ਇਸ ਲਈ ਦੋ ਚਮਚ ਪੀਸੀ ਹੋਈ ਸੌਂਫ ਨੂੰ ਇਕ ਕੱਪ ਪਾਣੀ 'ਚ ਪਾ ਕੇ ਉਬਾਲੋ। ਹੁਣ ਇਸ 'ਚ ਚਾਹ ਦਾ ਪਾਊਡਰ, ਥੋੜ੍ਹਾ ਗੁੜ ਅਤੇ ਇਕ ਚੌਥਾਈ ਦੁੱਧ ਮਿਲਾਓ। ਇਸ ਨੂੰ ਚੰਗੀ ਤਰ੍ਹਾਂ ਗਰਮ ਕਰੋ ਅਤੇ ਛਾਣ ਕੇ ਪੀਓ। ਤੁਹਾਨੂੰ ਤੁਰੰਤ ਗੈਸ ਅਤੇ ਅਪਚ ਤੋਂ ਰਾਹਤ ਮਿਲੇਗੀ।
2. ਇਲਾਇਚੀ ਅਤੇ ਅਦਰਕ ਨਾਲ ਸੌਂਫ
ਇਸ ਲਈ ਇਕ ਚਮਚ ਸੌਂਫ ਅਤੇ ਅਦਰਕ ਦਾ ਇਕ ਛੋਟਾ ਟੁੱਕੜਾ ਲਓ। ਇਸ ਨੂੰ ਇਕ ਕੱਪ ਪਾਣੀ 'ਚ ਮਿਲਾ ਕੇ ਉਬਾਲੋ। ਇਸ ਮਿਸ਼ਰਣ ਨੂੰ ਦਿਨ 'ਚ ਖਾਣਾ ਖਾਣ ਦੇ ਬਾਅਦ ਦੋ-ਤਿੰਨ ਵਾਰੀ ਲਓ। ਅਦਰਕ ਦੀ ਮਦਦ ਨਾਲ ਸਰੀਰ 'ਚ ਬਣੀ ਗੈਸ ਬਾਹਰ ਨਿਕਲ ਜਾਂਦੀ ਹੈ।
3. ਸੌਂਫ ਨੂੰ ਚਬਾ ਕੇ ਖਾਓ
ਪੇਟ ਦੀ ਗੈਸ ਠੀਕ ਕਰਨ ਲਈ ਤੁਸੀਂ ਖਾਣਾ ਖਾਣ ਮਗਰੋਂ ਸੌਂਫ ਖਾ ਸਕਦੇ ਹੋ। ਤੁਸੀਂ ਇਸ ਨੂੰ ਦਿਨ 'ਚ ਤਿੰੰਨ ਤੋਂ ਚਾਰ ਵਾਰੀ ਖਾਓ। ਇਸ ਨਾਲ ਅੰਤੜਿਆਂ 'ਚ ਫਸੀ ਗੈਸ ਤੁਰੰਤ ਬਾਹਰ ਆ ਜਾਵੇਗੀ।
4. ਪੁਦੀਨੇ ਨਾਲ ਸੌਂਫ
ਇਕ ਚਮਚ ਸੌਂਫ, ਇਕ-ਦੋ ਪੁਦੀਨੇ ਦੇ ਪੱਤਿਆਂ ਨੂੰ, ਇਕ ਚੌਥਾਈ ਇਲਾਇਚੀ ਪਾਊਡਰ ਨਾਲ ਇਕ ਕੱਪ ਪਾਣੀ 'ਚ ਮਿਲਾ ਲਓ। ਇਸ ਨੂੰ ਪੰਜ ਮਿੰਟ ਲਈ ਉਬਾਲੋ ਅਤੇ ਛਾਣ ਲਓ। ਪੁਦੀਨੇ 'ਚ ਐਂਟੀ ਸੈਪਟਿਕ ਗੁਣ ਹੁੰਦੇ ਹਨ ਜਿਸ ਨਾਲ ਪਾਚਨ ਤੰਤਰ ਦੀਆਂ ਮਾਸਪੇਸ਼ੀਆਂ ਨੂੰ ਆਰਾਮ ਮਿਲਦਾ ਹੈ। ਜਦੋਂ ਵੀ ਤੁਹਾਨੂੰ ਗੈਸ ਦੀ ਪਰੇਸ਼ਾਨੀ ਹੋਵੇ ਇਸ ਨੂੰ ਹੀ ਪੀਓ।
5. ਸੌਂਫ, ਕਾਲੀ ਮਿਰਚ ਅਤੇ ਕਾਲਾ ਨਮਕ
ਇਸ ਲਈ 50 ਗ੍ਰਾਮ ਸੌਂਫ, 25 ਗ੍ਰਾਮ ਕਾਲੀ ਮਿਰਚ ਅਤੇ 50 ਗ੍ਰਾਮ ਕਾਲਾ ਨਮਕ ਲਓ। ਇਸ ਨੂੰ ਚੰਗੀ ਤਰ੍ਹਾਂ ਪੀਸ ਲਓ ਅਤੇ ਇਸ ਦਾ ਪਾਊਡਰ ਬਣਾ ਲਓ। ਇਸ ਪਾਊਡਰ ਨੂੰ ਦਿਨ 'ਚ ਇਕ ਚਮਚ ਕੋਸੇ ਪਾਣੀ ਨਾਲ ਲਓ।
6. ਸੌਂਫ, ਧਨੀਆ ਅਤੇ ਜੀਰਾ
ਇਸ ਲਈ ਸੌਂਫ ਦਾ ਇਕ ਚਮਚ, ਇਕ ਚਮਚ ਧਨੀਆ ਅਤੇ ਇਕ ਚਮਚ ਜੀਰਾ ਲਓ। ਇਨ੍ਹਾਂ ਨੂੰ ਪੀਸ ਕੇ ਪਾਊਡਰ ਬਣਾ ਲਓ। ਇਸ ਪਾਊਡਰ ਨੂੰ ਭੋਜਨ ਕਰਨ ਤੋਂ ਪਹਿਲਾਂ ਖਾਓ। ਤੁਹਾਡੇ ਪੇਟ 'ਚ ਗੈਸ ਬਨਣੀ ਬੰਦ ਹੋ ਜਾਵੇਗੀ।
7. ਸੌਂਫ ਅਤੇ ਸੰਤਰੇ ਦੇ ਛਿਲਕੇ
ਇਕ ਚਮਚ ਸੌਂਫ ਅਤੇ ਸੰਤਰੇ ਦੇ ਛਿਲਕੇ ਪਾਣੀ 'ਚ ਉਬਾਲ ਲਓ। ਇਸ ਨੂੰ ਛਾਣ ਕੇ ਇਸ 'ਚ ਇਕ ਚਮਚ ਸ਼ਹਿਦ ਮਿਲਾਓ। ਇਸ ਨੂੰ ਖਾਣਾ ਖਾਣ ਤੋਂ ਪਹਿਲਾਂ ਖਾਓ। ਇਸ ਨਾਲ ਵੀ ਗੈਸ ਬਨਣੀ ਬੰਦ ਹੋ ਜਾਵੇਗੀ।
ਗਰਮੀਆਂ 'ਚ ਬੱਚਿਆਂ ਨੂੰ ਖਿਲਾਓ ਸੁਆਦੀ ਲੇਮਨ ਮੂਸ
NEXT STORY