ਜਲੰਧਰ— ਪਤੀ-ਪਤਨੀ ਦਾ ਆਪਸ 'ਚ ਪਿਆਰ ਹੋਣਾ ਚੰਗੀ ਗੱਲ ਹੈ ਪਰ ਕੁਝ ਨਵੇਂ ਵਿਆਹੇ ਜੋੜੇ ਸਾਰਿਆਂ ਸਾਹਮਣੇ ਇਕ-ਦੂਜੇ ਨਾਲ ਛੇੜ-ਛਾੜ ਕਰਕੇ ਆਪਣਾ ਪਿਆਰ ਜਤਾਉਂਦੇ ਹਨ। ਉਨ੍ਹਾਂ ਦੀਆਂ ਇਹ ਹਰਕਤਾਂ ਦੇਖਣ 'ਚ ਚੰਗੀਆਂ ਨਹੀਂ ਲੱਗਦੀਆਂ। ਅੱਜ-ਕਲ੍ਹ ਕਈ ਨਵੇਂ ਵਿਆਹੇ ਜੋੜੇ ਆਪਣੇ ਪਿਆਰ ਦਾ ਬਹੁਤ ਜ਼ਿਆਦਾ ਦਿਖਾਵਾ ਵੀ ਕਰਦੇ ਹਨ। ਉਹ ਇਕ-ਦੂਜੇ ਨਾਲ ਬਿਤਾਏ ਹਕ ਇਕ ਪਲ ਦਾ ਆਨੰਦ ਛੇੜਛਾੜ ਕਰਕੇ ਲੈਣਾ ਚਾਹੁੰਦੇ ਹਨ। ਆਓ ਜਾਣੀਏ ਕਿ ਨਵੇਂ ਵਿਆਹੇ ਜੋੜੇ ਪਿਆਰ ਦੇ ਇਲਾਵਾ ਹੋਰ ਕਿਹੜੀਆਂ ਚੀਜ਼ਾਂ ਦਾ ਦਿਖਾਵਾ ਕਰਦੇ ਹਨ।
1. ਫੇਸਬੁੱਕ
ਅੱਜ-ਕਲ੍ਹ ਇੰਟਰਨੈੱਟ ਦੇ ਇਸ ਦੌਰ 'ਚ ਲੋਕਾਂ ਦਾ ਰੁਝਾਨ ਫੇਸਬੁੱਕ ਵੱਲ ਹੈ। ਲੋਕ ਆਪਣੇ ਹਰ ਇਕ ਪਲ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਪਾਉਂਦੇ ਹਨ ਤਾਂ ਜੋ ਉਨ੍ਹਾਂ ਦੇ ਰਿਸ਼ਤੇਦਾਰ ਅਤੇ ਦੋਸਤ ਉਨ੍ਹਾਂ ਬਾਰੇ ਜਾਣ ਸਕਣ। ਨਵਾਂ ਜੋੜਾ ਵਿਆਹ ਪਿਛੋਂ ਜਦੋਂ ਘੁੰਮਣ ਲਈ ਕਿਤੇ ਬਾਹਰ ਜਾਂਦਾ ਹੈ ਤਾਂ ਇਕ-ਦੂਜੇ ਨਾਲ ਸਮ੍ਹਾਂ ਬਿਤਾਉਣ ਦੀ ਥਾਂ ਫੇਸਬੁੱਕ 'ਤੇ ਤਸਵੀਰਾਂ ਪਾਉਣ 'ਚ ਰੁੱਝਿਆ ਰਹਿੰਦਾ ਹੈ।
2. ਪਿਆਰ ਜਤਾਉਣਾ
ਕਈ ਨਵੇਂ ਵਿਆਹੇ ਜੋੜੇ ਆਪਣੇ ਪਿਆਰ ਦਾ ਦਿਖਾਵਾ ਕਰਨ ਲਈ ਜਨਤਕ ਥਾਵਾਂ 'ਤੇ ਹੀ ਇਸ਼ਕ ਕਰਨਾ ਸ਼ੁਰੂ ਕਰ ਦਿੰਦੇ ਹਨ, ਜਿਸ 'ਚ ਇਕ-ਦੂਜੇ ਦਾ ਹੱਥ ਫੜਨਾ, ਬਾਹਾਂ 'ਚ ਬਾਹਾਂ ਪਾ ਕੇ ਚੱਲਣਾ ਜਾਂ ਕਿਸ ਕਰਨਾ ਜਿਹੀਆਂ ਹਰਕਤਾਂ ਹੁੰਦੀਆਂ ਹਨ।
3. ਵਰ੍ਹੇਗੰਢ ਮਨਾਉਣਾ
ਵਿਆਹ ਦੀ ਵਰ੍ਹੇਗੰਢ ਤਾਂ ਸਾਲ ਪਿਛੋਂ ਆਉਂਦੀ ਹੈ ਪਰ ਅੱਜ-ਕਲ੍ਹ ਕਈ ਜੋੜੇ ਸਾਲ 'ਚ ਚਾਰ ਵਾਰੀ ਵਰ੍ਹੇਗੰਢ ਮਨਾ ਲੈਂਦੇ ਹਨ। ਆਪਣੀ ਖੁਸ਼ੀ ਦਾ ਦਿਖਾਵਾ ਕਰਨ ਲਈ ਉਹ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਵੀ ਵਰੇਗੰਢ ਦੀ ਪਾਰਟੀ 'ਤੇ ਬੁਲਾਉਂਦੇ ਹਨ।
4. ਸੈਲਫੀ ਲੈਣਾ
ਅੱਜ-ਕਲ੍ਹ ਸੈਲਫੀ ਦਾ ਜ਼ਮਾਨਾ ਹੈ। ਹਰ ਕੋਈ ਮੋਬਾਇਲ 'ਤੇ ਆਪਣੀਆਂ ਤਸਵੀਰਾਂ ਖਿੱਚਦਾ ਨਜ਼ਰ ਆਉਂਦਾ ਹੈ। ਵਿਆਹੇ ਜੋੜੇ ਭਾਵੇਂ ਘਰ 'ਚ ਹੋਣ ਜਾਂ ਕਿਤੇ ਬਾਹਰ ਹਰ ਥਾਂ ਆਪਣੀਆਂ ਸੈਲਫੀਆਂ ਲੈਂਦੇ ਰਹਿੰਦੇ ਹਨ, ਜੋ ਕਿ ਦੇਖਣ ਵਾਲਿਆਂ ਨੂੰ ਚੰਗੀਆਂ ਨਹੀਂ ਲੱਗਦੀਆਂ।
ਲੱਕੜ ਦੇ ਫਰਨੀਚਰ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਅਪਣਾਓ ਇਹ ਨੁਕਤੇ
NEXT STORY