ਲੁਧਿਆਣਾ (ਮਹੇਸ਼) - ਜੋਧੇਵਾਲ ਦੇ ਨੂਰਵਾਲਾ ਰੋਡ 'ਤੇ ਸ਼ਨੀਵਾਰ ਨੂੰ ਅੱਗ ਲੱਗਣ ਨਾਲ ਸਾਈਕਲ ਰਿਪੇਅਰ ਦੀ ਦੁਕਾਨ ਸੜ ਕੇ ਸੁਆਹ ਹੋ ਗਈ। ਅੱਗ 'ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ 2 ਗੱਡੀਆਂ ਨੇ ਇਕ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ। ਅੱਗ ਲੱਗਣ ਦਾ ਕਾਰਨ ਵੈਲਡਿੰਗ ਮਸ਼ੀਨ ਦੀ ਪਾਈਪ ਫਟਣਾ ਦੱਸਿਆ ਜਾ ਰਿਹਾ ਹੈ।
ਨੰਦਪੁਰੀ ਕਾਲੋਨੀ ਦੇ ਰਹਿਣ ਵਾਲੇ ਸੋਨੂ ਦੀ ਸਾਈਕਲ ਰਿਪੇਅਰ ਦੀ ਦੁਕਾਨ ਹੈ ਜਿਸ ਵਿਚ ਉਹ ਵੈਲਡਿੰਗ ਦਾ ਵੀ ਕੰਮ ਕਰਦਾ ਹੈ। ਦੱਸਿਆ ਜਾਂਦਾ ਹੈ ਕਿ ਸ਼ਾਮ ਕਰੀਬ 5 ਵਜੇ ਵੈਲਡਿੰਗ ਮਸ਼ੀਨ ਦੀ ਪਾਈਪ ਫਟਣ ਕਾਰਨ ਅੱਗ ਭੜਕ ਗਈ ਅਤੇ ਕੋਲ ਰੱਖੇ ਰਬੜ ਦੇ ਟਾਇਰਾਂ ਵਿਚ ਫੈਲ ਗਈ। ਦੇਖਦੇ ਹੀ ਦੇਖਦੇ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਅੱਗ ਦੀਆਂ ਲਪਟਾਂ ਦੇਖ ਕੇ ਮਾਰਕੀਟ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਅਤੇ ਆਲੇ-ਦੁਆਲੇ ਦੇ ਦੁਕਾਨਦਾਰ ਆਪਣਾ-ਆਪਣਾ ਮਾਲ ਬਚਾਉਣ ਵਿਚ ਜੁਟ ਗਏ। ਸੋਨੂ ਨੇ ਦੱਸਿਆ ਕਿ ਉਸ ਦਾ ਕਰੀਬ 35,000 ਰੁਪਏ ਦਾ ਨੁਕਸਾਨ ਹੋਇਆ ਹੈ।
ਯੂਨੀਵਰਸਿਟੀ ਤੋਂ ਅੰਗਰੇਜ਼ੀ ਭਾਸ਼ਾ 'ਚ ਪੁਸਤਕਾਂ ਮਿਲਣ 'ਤੇ ਵਿਦਿਆਰਥੀਆਂ 'ਚ ਰੋਸ
NEXT STORY