ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹਮੇਸ਼ਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਕੰਮ ਨਾ ਕਰਨ ਦਾ ਦੋਸ਼ ਲਾਉਂਦੇ ਰਹੇ ਹਨ। ਉੱਥੇ ਹੀ ਹੁਣ ਬਹਿਸ ਦਾ ਨਵਾਂ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਕੇਜਰੀਵਾਲ ਦੇ ਜੀਵਨ 'ਤੇ ਇਕ ਡਾਕਿਊਮੈਂਟਰੀ ਫਿਲਮ ਬਣ ਰਹੀ ਹੈ ਪਰ ਉਸ ਨੂੰ ਰਿਲੀਜ਼ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦੀ ਐੱਨ.ਓ.ਸੀ. (ਨੋ ਓਬਜੈਕਸ਼ਨ ਸਰਟੀਫਿਕੇਟ) ਲੈਣੀ ਪਵੇਗੀ। ਇਸ ਫਿਲਮ 'ਚ ਪ੍ਰਧਾਨ ਮੰਤਰੀ ਮੋਦੀ ਅਤੇ ਸ਼ੀਲਾ ਦੀਕਸ਼ਤ ਦੀ ਕੁਝ ਫੁਟੇਜ ਵੀ ਸ਼ਾਮਲ ਹੈ, ਇਹੀ ਕਾਰਨ ਹੈ ਕਿ ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ ਐੱਨ.ਓ.ਸੀ. ਜ਼ਰੂਰੀ ਹੈ। ਸੈਂਸਰ ਬੋਰਡ ਨੇ ਫਿਲਮ ਨਿਰਦੇਸ਼ਕ ਨੂੰ ਕਿਹਾ ਹੈ ਕਿ ਪਹਿਲਾਂ ਇਨ੍ਹਾਂ ਦੋਹਾਂ ਵਿਅਕੀਤਆਂ ਦੀ ਐੱਨ.ਓ.ਸੀ. ਉਨ੍ਹਾਂ ਨੂੰ ਦਿੱਤੀ ਜਾਵੇ, ਉਸ ਤੋਂ ਬਾਅਦ ਹੀ ਇਸ 'ਤੇ ਫੈਸਲਾ ਲਿਆ ਜਾਵੇਗਾ। ਮੀਡੀਆ ਰਿਪੋਰਟਸ ਅਨੁਸਾਰ ਕੇਜਰੀਵਾਲ 'ਤੇ ਬਣੀ ਇਸ ਡਾਕਿਊਮੈਂਟਰੀ ਫਿਲਮ ਨੂੰ ਸੈਂਸਰ ਬੋਰਡ ਨੇ 7 ਕਟ ਨਾਲ ਮਨਜ਼ੂਰੀ ਤਾਂ ਦੇ ਦਿੱਤੀ ਹੈ ਪਰ ਉਸ ਨੇ ਇਸ ਲਈ ਪ੍ਰਧਾਨ ਮੰਤਰੀ ਅਤੇ ਸ਼ੀਲਾ ਦੇ ਫੁਟੇਜ ਦੀ ਵਰਤੋਂ ਕਾਰਨ ਦੋਹਾਂ ਤੋਂ ਐੱਨ.ਓ.ਸੀ. ਪ੍ਰਮਾਣ ਪੱਤਰ ਲਿਆਉਣ ਲਈ ਕਿਹਾ ਗਿਆ ਹੈ।
ਰਾਸ਼ਟਰੀ ਫਿਲਮ ਪੁਰਸਕਾਰ ਜੇਤੂ ਫਿਲਮਕਾਰ ਆਨੰਦ ਗਾਂਧੀ ਦੀ ਇਹ ਫਿਲਮ ਅਰਵਿੰਦ ਕੇਜਰੀਵਾਲ ਦੇ ਜੀਵਨ ਅਤੇ ਸਾਲ 2011 ਦੇ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਅਤੇ ਆਮ ਆਦਮੀ ਪਾਰਟੀ ਦੇ ਗਠਨ 'ਤੇ ਆਧਾਰਤ ਹੈ। ਇਸ ਦਾ ਨਾਂ ਐਨ ਇਨਸਗਨੀਫਿਸੈਂਟ ਮੈਨ (ਇਕ ਮਾਮੂਲੀ ਆਦਮੀ) ਹੈ। ਇਸ ਫਿਲਮ 'ਚ ਪ੍ਰਧਾਨ ਮੰਤਰੀ, ਸ਼ੀਲਾ ਸਮੇਤ ਕਈ ਨੇਤਾਵਾਂ ਬਾਰੇ ਇਤਰਾਜ਼ਯੋਗ ਬਿਆਨ ਵੀ ਸਨ, ਜਿਸ ਨੂੰ ਸ਼ੁਰੂਆਤ 'ਚ ਹੀ ਸੈਂਸਰ ਬੋਰਡ ਦੀ ਐਗਜ਼ਾਮਿਨੇਸ਼ਨ ਕਮੇਟੀ ਨੇ ਪਾਸ ਕਰਨ ਤੋਂ ਮਨ੍ਹਾ ਕਰ ਦਿੱਤਾ ਸੀ।
ਦੁਕਾਨਦਾਰ ਨੇ ਨਸ਼ੀਲੀ ਕੋਲਡ੍ਰਿੰਕ ਪਿਲਾ ਕੇ ਐਮ.ਟੈਕ ਦੀ ਵਿਦਿਆਰਥਣ ਨਾਲ ਕੀਤਾ ਬਲਾਤਕਾਰ
NEXT STORY