ਅਹਿਮਦਾਬਾਦ— ਇੱਥੇ ਇਕ ਵਿਆਹੁਤਾ ਨੇ ਫਾਂਸੀ ਲਾ ਕੇ ਖੁਦਕੁਸ਼ੀ ਕਰ ਲਈ। ਇਸ ਦੇ ਪਿੱਛੇ ਇਹੀ ਕਾਰਨ ਦੱਸਿਆ ਗਿਆ ਹੈ ਕਿ ਸਹੁਰੇ ਪਰਿਵਾਰ ਵੱਲੋਂ ਦਾਜ ਲਈ ਦਬਾਅ ਪਾਇਆ ਜਾ ਰਿਹਾ ਸੀ। ਵਿਆਹੁਤਾ ਦੇ ਪਿਤਾ ਨੇ ਪੁਲਸ ਸਟੇਸ਼ਨ 'ਚ ਬੇਟੀ ਦੇ ਸਹੁਰੇ ਪਰਿਵਾਰ ਵਾਲਿਆਂ ਦੇ ਖਿਲਾਫ ਖੁਦਕੁਸ਼ੀ ਲਈ ਮਜ਼ਬੂਰ ਕਰਨ ਦਾ ਦੋਸ਼ ਲਾਇਆ ਹੈ।
2 ਸਾਲ ਪਹਿਲਾਂ ਹੀ ਸ਼ਵੇਤਾ ਭੱਟ ਦਾ ਵਿਆਹ ਓਢਵ 'ਚ ਰਹਿਣ ਵਾਲੇ ਅਤੇ ਪਾਸਪੋਰਟ-ਵੀਜ਼ਾ ਦਾ ਕੰਮ ਕਰਨ ਵਾਲੇ ਨਿਸਰਗ ਨਾਲ ਹੋਇਆ ਸੀ। ਵਿਆਹ ਦੇ ਬਾਅਦ ਤੋਂ ਹੀ ਸ਼ਵੇਤਾ 'ਤੇ ਉਸ ਦੇ ਸਹੁਰੇ ਪਰਿਵਾਰ ਵਾਲੇ ਆਪਣੇ ਸਟੇਟਸ ਅਨੁਸਾਰ ਦਾਜ ਲਿਆਉਣ ਲਈ ਦਬਾਅ ਪਾ ਰਹੇ ਸਨ। ਸ਼ਵੇਤਾ ਦੇ ਪਿਤਾ ਨੇ ਦੋਸ਼ ਲਾਇਆ ਹੈ ਕਿ ਉਸ ਦੀ ਬੇਟੀ ਨੂੰ 3-3 ਦਿਨਾਂ ਤੱਕ ਖਾਣਾ ਨਹੀਂ ਦਿੱਤਾ ਜਾਂਦਾ ਸੀ ਅਤੇ ਦਿਨ ਭਰ ਕੰਮ ਕਰਨ ਲਈ ਮਜ਼ਬੂਰ ਕੀਤਾ ਜਾਂਦਾ ਸੀ। ਸ਼ਵੇਤਾ ਨੇ ਸਹੁਰੇ ਪਰਿਵਾਰ ਵਾਲਿਆਂ ਦੇ ਤਸੀਹਿਆਂ ਤੋਂ ਤੰਗ ਆ ਕੇ ਹੀ ਖੁਦਕੁਸ਼ੀ ਕੀਤੀ ਹੈ।
ਸ਼ਾਹਰੁਖ ਖਾਨ ਨੂੰ ਰੇਖਾ ਹੱਥੋਂ ਮਿਲੇਗਾ ਚੌਥਾ ਯਸ਼ ਚੋਪੜਾ ਯਾਦਗਾਰੀ ਪੁਰਸਕਾਰ
NEXT STORY