ਨਵੀਂ ਦਿੱਲੀ— ਸਿਰਫ ਝਿੱੜਕ ਦਾ ਬਦਲਾ ਲੈਣ ਲਈ ਇਕ ਨੌਜਵਾਨ ਨੇ ਆਪਣੇ ਹੀ ਗੁਆਂਢੀ ਪਰਿਵਾਰ 'ਤੇ ਤੇਜ਼ਾਬ ਸੁੱਟ ਦਿੱਤਾ। ਤੇਜ਼ਾਬ ਨਾਲ ਝੁਲਸਣ ਵਾਲਿਆਂ ਵਿਚ ਦੋ ਮਾਸੂਮ ਬੱਚੀਆਂ ਵੀ ਸ਼ਾਮਲ ਹਨ। ਪਰਿਵਾਰਕ ਮੈਂਬਰ ਬੱਚੀਆਂ ਨੂੰ ਲੈ ਕੇ ਇਕ ਨਿੱਜੀ ਹਸਪਤਾਲ ਵਿਚ ਪਹੁੰਚੇ ਜਿਥੋਂ ਉਨ੍ਹਾਂ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਸਫਦਰਜੰਗ ਹਸਪਤਾਲ ਰੈਫਰ ਕਰ ਦਿੱਤਾ ਗਿਆ ਤੇ ਉਥੋਂ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ। ਸੂਚਨਾ ਮਿਲਣ ਤੋਂ ਬਾਅਦ ਪੁਲਸ ਨੇ ਪੀੜਤ ਪਰਿਵਾਰ ਦੇ ਬਿਆਨ ਦਰਜ ਕਰ ਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ।
ਦੋਸ਼ੀ ਦੀ ਪਛਾਣ ਸੀਤਾਮੜ੍ਹੀ (ਬਿਹਾਰ) ਵਾਸੀ ਰਘੁ ਮੁਖੀਆ ਵਜੋਂ ਹੋਈ ਹੈ। ਪੀੜਤ ਦੀ ਪਛਾਣ ਦੀਪਕ (35) ਵਜੋਂ ਹੋਈ ਹੈ ਜੋ ਆਪਣੇ ਪਰਿਵਾਰ ਨਾਲ ਟੀ-13 ਵਿਸ਼ਣੂ ਗਾਰਡਨ ਇਲਾਕੇ ਵਿਚ ਰਹਿੰਦਾ ਹੈ। ਸ਼ਨੀਵਾਰ ਰਾਤ ਸਾਢੇ 9 ਵਜੇ ਦੀਪਕ ਦੇ ਘਰ ਉਸ ਦਾ ਸਾਲਾ ਸੰਦੀਪ ਆਇਆ ਸੀ। ਦੋਵੇਂ ਘਰ ਦੇ ਬਾਹਰ ਗੱਲਾਂ ਕਰ ਰਹੇ ਸਨ। ਉਨ੍ਹਾਂ ਦੇਖਿਆ ਕਿ ਇਕ ਨੌਜਵਾਨ ਨਸ਼ੇ ਦੀ ਹਾਲਤ ਵਿਚ ਉਨ੍ਹਾਂ ਦੇ ਘਰ ਦੇ ਬਾਹਰ ਚੱਕਰ ਕੱਟ ਰਿਹਾ ਹੈ।
ਸੰਦੀਪ ਦੇ ਝਿੜਕਨ 'ਤੇ ਉਹ ਉਥੋਂ ਚਲਾ ਗਿਆ। ਕੁਝ ਦੇਰ ਬਾਅਦ ਦੀਪਕ ਆਪਣੀਆਂ ਦੋਵਾਂ ਬੇਟੀਆਂ 14 ਸਾਲਾ ਈਸ਼ਾ ਤੇ 11 ਸਾਲਾ ਭੂਮੀ ਨਾਲ ਜਦੋਂ ਬਾਹਰ ਨਿਕਲਿਆ ਤਾਂ ਦੋਸ਼ੀ ਨੇ ਉਨ੍ਹਾਂ 'ਤੇ ਤੇਜ਼ਾਬ ਸੁੱਟ ਦਿੱਤਾ।
ਮੋਦੀ 'ਤੇ ਮੋੜਵਾਂ ਵਾਰ, ਨਤੀਜਿਆਂ ਮਗਰੋਂ ਚੈੱਕ ਕਰਵਾਉਣਾ ਪਵੇਗਾ ਬਲੱਡ ਪ੍ਰੈਸ਼ਰ : ਅਖਿਲੇਸ਼
NEXT STORY